ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News Bathinda Poli...

    Bathinda Police : ਬਠਿੰਡਾ ਪੁਲਿਸ ਵੱਲੋਂ 22 ਕੁਇੰਟਲ ਭੁੱਕੀ ਚੂਰਾ ਪੋਸਤ ਸਮੇਤ 2 ਜਣੇ ਗ੍ਰਿਫਤਾਰ

    Bathinda Police
    ਫੋਟੋ ਕੈਪਸ਼ਨ : ਬਠਿੰਡਾ : ਬਰਾਮਦ ਕੀਤਾ ਭੁੱਕੀ ਚੂਰਾ ਪੋਸਤ ਤੇ ਗ੍ਰਿਫਤਾਰ ਮੁਲਜ਼ਮ ਸਮੇਤ ਟਰੱਕ ਪੁਲਿਸ ਪਾਰਟੀ ਨਾਲ । ਤਸਵੀਰ : ਸੱਚ ਕਹੂੰ ਨਿਊਜ਼

    ਪੁਲਿਸ ਨੇ ਟਰੱਕ ਵੀ ਲਿਆ ਕਬਜੇ ‘ਚ | Bathinda Police

    ਬਠਿੰਡਾ (ਸੁਖਜੀਤ ਮਾਨ)। ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਬਠਿੰਡਾ ਦੇ ਸੀ.ਆਈ.ਏ. ਸਟਾਫ-2, ਬਠਿੰਡਾ (Bathinda Police) ਨੂੰ ਉਸ ਸਮੇ ਸਫਲਤਾ ਮਿਲੀ ਜਦੋ ਮੁੱਖਬਰੀ ਦੇ ਅਧਾਰ ਤੇ ਰਿੰਗ ਰੋਡ ਬਠਿੰਡਾ ‘ਤੇ ਇੱਕ ਟਰੱਕ ਦੀ ਸ਼ੱਕ ਦੇ ਅਧਾਰ ‘ਤੇ ਚੈਕਿੰਗ ਕਰਨ ‘ਤੇ 2 ਵਿਅਕਤੀਆਂ ਨੂੰ ਕਾਬੂ ਕਰਕੇ ਟਰੱਕ ਵਿੱਚੋਂ 110 ਗੱਟੇ ਭੁੱਕੀ ਚੂਰਾ ਪੋਸਤ (22 ਕੁਇੰਟਲ) ਬਰਾਮਦ ਕੀਤਾ ।

    ਐਸਐਸਪੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ ਸਟਾਫ-2 ਦੀ ਟੀਮ ਨੂੰ ਮੁਖਬਰੀ ਦੇ ਅਧਾਰ ‘ਤੇ ਇੱਕ ਟਰੱਕ (ਪੀ.ਬੀ 10 ਜੀ.ਐੱਕਸ 9648) ਨੂੰ ਰਿੰਗ ਰੋਡ ਬਠਿੰਡਾ ‘ਤੇ ਚੈੱਕ ਕਰਕੇ ਟਰੱਕ ਵਿੱਚੋਂ 110 ਗੱਟੇ ਭੁੱਕੀ ਚੂਰਾ ਪੋਸਤ (22 ਕੁਇੰਟਲ) ਬਰਾਮਦ ਕਰਕੇ ਮੁਲਜ਼ਮ ਸੁਖਦੇਵ ਸਿੰਘ ਪੁੱਤਰ ਜੀਤ ਸਿੰਘ ਪਿੰਡ ਰਾਉਕੇ ਕਲਾਂ ਜਿਲ੍ਹਾ ਮੋਗਾ, ਸੁਰਜੀਤ ਸਿੰਘ ਪੁੱਤਰ ਬਖਤੌਰ ਸਿੰਘ ਪਿੰਡ ਧੌਲਾਂ ਜਿਲ੍ਹਾ ਲੁਧਿਆਣਾ ਨੂੰ ਟਰੱਕ ਸਮੇਤ ਗ੍ਰਿਫਤਾਰ ਕਰ ਲਿਆ।

    ਮੁਲਜਮਾਂ ਖਿਲਾਫ਼ ਥਾਣਾ ਕੈਨਾਲ ਕਲੋਨੀ ਵਿਖੇ ਮੁੱਕਦਮਾ ਨੰਬਰ 10 ਅਧੀਨ ਧਾਰਾ 15,29 ਸੀ/61/85 ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ ਕਰ ਲਿਆ ਗਿਆ। ਉਹਨਾਂ ਦੱਸਿਆ ਕਿ ਮੁਲਜ਼ਮ ਸੁਖਦੇਵ ਸਿੰਘ ਅਤੇ ਸੁਰਜੀਤ ਸਿੰਘ ਕੋਟਾ ਸ਼ਹਿਰ (ਰਾਜਸਥਾਨ) ਤੋਂ ਇਹ ਭੁੱਕੀ ਚੂਰਾ ਪੋਸਤ ਲੈ ਕੇ ਆਏ ਸਨ। ਮੁਲਜਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਹਨਾਂ ਦੇ ਹੋਰ ਲਿੰਕਾਂ ਦਾ ਪਤਾ ਲਾਇਆ ਜਾ ਸਕੇ ।

    ਪਹਿਲਾਂ ਵੀ ਦਰਜ਼ ਹਨ ਮੁਲਜਮਾਂ ਖਿਲਾਫ਼ ਮੁਕੱਦਮੇ | Bathinda Police

    ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜਮਾਂ ਖਿਲਾਫ਼ ਪਹਿਲਾਂ ਵੀ ਮੁਕੱਦਮੇ ਦਰਜ਼ ਹਨ । ਉਹਨਾਂ ਦੱਸਿਆ ਕਿ ਸੁਖਦੇਵ ਸਿੰਘ 100 ਗਰਾਮ ਹੈਰੋਇਨ ਦੇ ਮਾਮਲੇ ਵਿੱਚ ਡੇਢ ਸਾਲ ਸਜਾ ਕੱਟਣ ਤੋਂ ਬਾਅਦ 2018 ਵਿੱਚ ਫਰੀਦਕੋਟ ਜੇਲ ਵਿੱਚੋਂ ਬਾਹਰ ਆਇਆ ਹੈ। ਇਸ ਤੋਂ ਇਲਾਵਾ ਸੁਰਜੀਤ ਸਿੰਘ ਖਿਲਾਫ਼ ਧਾਰਾ 323,331 ਤਹਿਤ ਥਾਣਾ ਸਦਰ ਜਗਰਾਓ ਜਿਲ੍ਹਾ ਲੁਧਿਆਣਾ ਵਿਖੇ ਮੁਕੱਦਮਾ ਦਰਜ਼ ਹੈ ।

    Supreme Court: : ਆਮ ਆਦਮੀ ਹੀ ਨਹੀਂ ਸਗੋਂ ਹਾਈਕੋਰਟ ਦੇ ਜੱਜ ਵੀ ਤਨਖਾਹ ਨਾ ਮਿਲਣ ਕਾਰਨ ਪਰੇਸ਼ਾਨ! ਖੜਕਾਇਆ ਸੁਪਰੀਮ ਕੋ…

    LEAVE A REPLY

    Please enter your comment!
    Please enter your name here