ਕਤਲ ਮਾਮਲਾ : ਬਠਿੰਡਾ ਪੁਲਿਸ ਵੱਲੋਂ ਕਾਤਲਾਂ ਦੀ ਸੂਹ ਦੇਣ ’ਤੇ ਦੋ ਲੱਖ ਰੁਪਏ ਇਨਾਮ ਦਾ ਐਲਾਨ

Bathinda Police

ਸ਼ੱਕੀ ਕਾਤਲਾਂ ਦੀਆਂ ਫੋਟੋਆਂ ਜ਼ਾਰੀ | Bathinda Police

ਬਠਿੰਡਾ (ਸੁਖਜੀਤ ਮਾਨ) । ਬਠਿੰਡਾ ’ਚ ਬੀਤੀ ਸ਼ਾਮ ਹੋਏ ਕਤਲ ਮਾਮਲੇ ਨੇ ਪੁਲਿਸ ਪ੍ਰਸ਼ਾਸ਼ਨ ਦੇ ਸੁਰੱਖਿਆ ਇੰਤਜਾਮਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਤਿਉਹਾਰਾਂ ਦੇ ਦਿਨਾਂ ’ਚ ਭਰੇ ਬਜ਼ਾਰ ’ਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਉਰਫ ਮੇਲਾ ਦੇ ਮਾਮਲੇ ’ਚ ਸ਼ਹਿਰ ਵਾਸੀਆਂ ’ਚ ਭਾਰੀ ਰੋਹ ਪਾਇਆ ਜਾ ਰਿਹਾ ਹੈ। ਰੋਹ ਵਜੋਂ ਅੱਜ ਬਠਿੰਡਾ ਦੇ ਬਜ਼ਾਰ ਬੰਦ ਹਨ। ਇਸ ਰੋਹ ਨੂੰ ਦੇਖਦਿਆਂ ਹੁਣ ਪੁਲਿਸ ਪ੍ਰਸ਼ਾਸ਼ਨ ਨੇ ਵੀ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਸਰਗਰਮੀ ਦਿਖਾਉਂਦਿਆਂ ਕਾਤਲਾਂ ਦੀ ਸੂਹ ਦੇਣ ਵਾਲਿਆਂ ਨੂੰ ਨਗਦ ਇਨਾਮ ਦਾ ਐਲਾਨ ਕੀਤਾ ਹੈ। (Bathinda Police)

Bathinda Police

ਜ਼ਿਲ੍ਹਾ ਪੁਲਿਸ ਨੇ ਤਸਵੀਰਾਂ ਸਮੇਤ ਸੂਚਨਾ ਜਾਰੀ ਕਰਦਿਆਂ ਕਿਹਾ ਹੈ ਕਿ ‘ ਇਹ ਤਸਵੀਰਾਂ ਉਹਨਾਂ ਹਮਲਾਵਰਾਂ ਦੀਆਂ ਜਿਹਨਾਂ ਨੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਉਰਫ ਮੇਲਾ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਹੈ। ਜੇਕਰ ਕੋਈ ਵੀ ਇਸ ਬਾਰੇ ਜਾਣਕਾਰੀ ਦਿੰਦਾ ਹੈ ਜਾਂ ਪਛਾਣ ਕਰਦਾ ਹੈ, ਉਸ ਨੂੰ 2 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ। ਪੁਲਿਸ ਵੱਲੋਂ ਇਸ ਮਾਮਲੇ ’ਚ ਜਾਣਕਾਰੀ ਦੇਣ ਲਈ ਐਸਪੀ (ਡੀ) ਬਠਿੰਡਾ 75080-18002 ਅਤੇ ਕੰਟਰੋਲ ਰੂਮ ਬਠਿੰਡਾ 91155-02252 ਨੰਬਰ ਵੀ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ : Bad Cholesterol ਨੂੰ ਪਿੰਘਲਾ ਕੇ ਖੂਨ ਤੋਂ ਵੱਖ ਕਰ ਦੇਣਗੀਆਂ ਇਹ ਚੀਜ਼ਾਂ, ਪੜ੍ਹੋ ਤੇ ਸਿਹਤਮੰਦ ਰਹੋ