ਪੁਲਿਸ ਨੇ ਅਦਾਲਤ ’ਚ ਕੀਤਾ ਪੇਸ਼
- ਅਦਾਲਤ ਵੱਲੋਂ ਕਥਿਤ ਦੋਸ਼ੀ ਨੂੰ 14 ਦਿਨਾਂ ਦੇ ਜੁਡੀਸਲ ਰਿਮਾਂਡ ’ਤੇ ਜੇਲ ਭੇਜਣ ਦੇ ਦਿੱਤੇ ਹੁਕਮ
(ਮਨੋਜ ਸ਼ਰਮਾ) ਬੱਸੀ ਪਠਾਣਾਂ। ਸਥਾਨਕ ਸਿਟੀ ਪੁਲਿਸ ਚੌਂਕੀ ਦੇ ਇੰਚਾਰਜ ਮੇਜਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਦਿਨ ਪਹਿਲਾਂ ਕਰਮ ਚੰਦ ਪੁੱਤਰ ਬਿ੍ਰਜ ਲਾਲ ਵਾਸੀ ਮੁਹੱਲਾ ਅੰਨਿਆਂ ਦਾ ਵਿਹੜਾ, ਬੱਸੀ ਪਠਾਣਾਂ, ਵੱਲੋਂ ਦਰਜ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਅਪਰਾਧੀ ਮਨਜੀਤ ਸਿੰਘ ਉਰਫ ਮੋਹਿਨੀ ਬਾਬਾ ਵਾਸੀ ਮੋਰਿੰਡਾ ਜ਼ਿਲ੍ਹਾ ਰੂਪਨਗਰ, ਬਲਜਿੰਦਰ ਕੌਰ ਵਾਸੀ ਬੱਸੀ ਪਠਾਣਾਂ ਦੇ ਵਿਰੁੱਧ ਐਕਟ ਆਈ ਪੀ ਸੀ 1860 ਦੇ ਤਹਿਤ 420,380, ਅਤੇ 34 ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। (Bassi Pathana police )
ਕਰਮ ਚੰਦ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਕਰਮ ਚੰਦ ਆਪਣੇ ਦੋ ਪੁੱਤਰਾਂ ਨਾਲ ਬੱਸੀ ਪਠਾਣਾਂ ਸਥਿਤ ਅਪਣੇ ਘਰ ਰਹਿ ਰਿਹਾ ਹੈ, ਇਹ ਦੇ ਦੋਵੇਂ ਪੁੱਤਰ ਬਿਮਾਰ ਰਹਿਣ ਕਾਰਨ ਕਰਮ ਚੰਦ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਆਪਣੀ ਪ੍ਰੇਸ਼ਾਨੀ ਬਾਰੇ ਬਲਜਿੰਦਰ ਕੌਰ ਪਤਨੀ ਪਿ੍ਤਪਾਲ ਸਿੰਘ ਵਾਸੀ ਮੁਹੱਲਾ ਸੇਰਾਂ ਵਾਲਾ ਗੇਟ ਬੱਸੀ ਪਠਾਣਾਂ ਨਾਲ ਗੱਲਬਾਤ ਕੀਤੀ। ਬਲਜਿੰਦਰ ਕੌਰ ਨੇ ਮਨਜੀਤ ਸਿੰਘ ਉਰਫ ਮੋਹਨੀ ਵਾਸੀ ਮੋਰਿੰਡਾ ਬਾਰੇ ਦੱਸਿਆ ਕਿ ਇਹ ਤਾਂਤਰਿਕ ਵਿੱਦਿਆ ਵਾਲੇ ਬਾਬਾ ਹਨ। ਤਾਂਤਰਿਕ ਨੂੰ ਤੁਹਾਡੇ ਘਰ ਬੁਲਾ ਕੇ ਇਲਾਜ ਕਰਵਾ ਦਿੰਦੀ ਹਾਂ।
ਅਦਾਲਤ ਵੱਲੋਂ ਕਥਿਤ ਦੋਸ਼ੀ ਨੂੰ 14 ਦਿਨਾਂ ਦੇ ਜੁਡੀਸਲ ਰਿਮਾਂਡ ’ਤੇ ਜੇਲ ਭੇਜਣ ਦੇ ਦਿੱਤੇ ਹੁਕਮ
ਬਲਜਿੰਦਰ ਕੌਰ ਤਾਂਤਿਰਕ ਨੂੰ ਲੈ ਕੇ ਕਰਮਚੰਦ ਦੇ ਘਰ ਆਈ ਤਾਂਤਰਿਕ ਨੇ ਕਰਮ ਚੰਦ ਨੂੰ ਦੱਸਿਆ ਕਿ ਤੇਰੇ ਘਰ ਪ੍ਰੇਤ ਦਾ ਪਹਿਰਾ ਹੈ ਤੇ ਦੌਲਤ ਵੀ ਦੱਬੀ ਹੋਈ ਨਜਰ ਆ ਰਹੀ ਹੈ। ਕਰਮ ਚੰਦ ਦੇ ਬਿਆਨਾਂ ਅਨੁਸਾਰ ਕਿ ਮੈਂ ਇਨ੍ਹਾਂ ਦੋਵਾਂ ਦੀਆਂ ਗੱਲਾਂ ਵਿਚ ਆ ਕੇ ਵਿਸਵਾਸ ਕਰ ਲਿਆ ਤੇ ਇਨ੍ਹਾਂ ਦੋਵਾਂ ਨੇ ਮਿਲ ਕੇ ਮੈਨੂੰ ਤੇ ਮੇਰੇ ਪੁੱਤਰ ਭਿੰਦਰ ਨੂੰ ਬੇਹੋਸ਼ ਕਰ ਦਿੱਤਾ।
ਕੁਝ ਸਮੇਂ ਬਾਅਦ ਜਦੋਂ ਮੇਰਾ ਵੱਡਾ ਲੜਕਾ ਦੀਪਕ ਕੁਮਾਰ ਤੇ ਮੇਰਾ ਗੁਆਂਢੀ ਅਕਬਰ ਖਾਨ ਘਰ ਆਏ ਤਾ ਉਨ੍ਹਾਂ ਨੇ ਸਾਨੂੰ ਦੋਵਾਂ ਨੂੰ ਬੇਹੋਸ ਪਏ ਦੇਖਿਆ, ਇਨ੍ਹਾਂ ਨੇ ਮੇਰੇ ਅਤੇ ਮੇਰੇ ਲੜਕੇ ਭਿੰਦਰ ਕੁਮਾਰ ਦੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰ ਕੇ ਹੋਸ ਵਿੱਚ ਲਿਆਂਦਾ, ਮੈਂ ਹੋਸ ਵਿੱਚ ਆ ਕੇ ਦੇਖਿਆ ਕਿ ਤਾਂਤਰਿਕ ਮਨਜੀਤ ਸਿੰਘ ਅਤੇ ਬਲਜਿੰਦਰ ਕੌਰ ਘਰ ਵਿੱਚ ਨਹੀਂ ਸਨ। ਮੈਂ ਅਪਣੇ ਲੜਕੇ ਦੀਪਕ ਕੁਮਾਰ ਤੇ ਗੁਆਂਢੀ ਅਕਬਰ ਖਾਨ ਦੀ ਹਾਜ਼ਰੀ ਵਿੱਚ ਪੇਟੀ ਖੋਲ ਕੇ ਚੈਕ ਕੀਤੀ ਤਾਂ ਪੇਟੀ ਦੇ ਲਾਕਰ ਵਿੱਚੋ ਸੋਨੇ ਚਾਂਦੀ ਦੇ ਗਹਿਣੇ,ਅਤੇ ਕਰੀਬ 40 ਹਜ਼ਾਰ ਰੁਪਏ ਪੇਟੀ ਦੇ ਲੋਕਰ ਵਿੱਚੋ ਗਾਇਬ ਸੀ। (Bassi Pathana police )
ਜਿਨ੍ਹਾਂ ਨੂੰ ਮਨਜੀਤ ਸਿੰਘ ਅਤੇ ਬਲਜਿੰਦਰ ਕੌਰ ਲੈ ਕੇ ਰਫੂਚੱਕਰ ਹੋ ਗਏ। ਬਿਆਨਾਂ ਦੇ ਅਧਾਰ ’ਤੇ ਸਿਟੀ ਪੁਲਿਸ ਚੌਂਕੀ ਦੇ ਇੰਚਾਰਜ ਮੇਜਰ ਸਿੰਘ, ਅਤੇ ਏ ਐਸ ਆਈ ਪਰਮਜੀਤ ਸਿੰਘ ਨੇ ਅਗਲੀ ਕਾਰਵਾਈ ਸੁਰੂ ਕਰਕੇ ਅਪਰਾਧੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਬਾਬਾ ਮਨਜੀਤ ਸਿੰਘ ਨੂੰ ਟ੍ਰੇਸ ਕਰ ਕੇ ਗ੍ਰਿਫਤਾਰ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕਰ ਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਮਨਜੀਤ ਸਿੰਘ ਨੇ ਉਸ ਵੱਲੋ ਚੁੱਕੇ ਗਹਿਣੇ ਦੀ ਗੱਲ ਨੂੰ ਕਬੂਲਿਆ ਅਤੇ ਪੁਲਿਸ ਵੱਲੋਂ ਮਨਜੀਤ ਸਿੰਘ ਕੋਲੋ ਰੁਪਏ ਅਤੇ ਗਹਿਣੇ ਬਰਾਮਦ ਕਰ ਲਏ ਗਏ। ਬੀਤੀ 5 ਅਪਰੈਲ 2023 ਨੂੰ ਅਦਾਲਤ ਵਿੱਚ ਵਿੱਚ ਪਸ਼ ਕੀਤਾ ਗਿਆ । ਅਦਾਲਤ ਵੱਲੋਂ ਦੋਸੀ ਨੂੰ 14 ਦਿਨਾਂ ਦੇ ਜੁਡੀਸਲ ਰਿਮਾਂਡ ਤੇ ਜੇਲ ਭੇਜਣ ਦੇ ਹੁਕਮ ਦਿੱਤੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ