ਸਾਡੇ ਨਾਲ ਸ਼ਾਮਲ

Follow us

11.2 C
Chandigarh
Monday, February 9, 2026
More
    Home Breaking News ਬਰਨਾਲਾ ਵਿਖੇ ਦ...

    ਬਰਨਾਲਾ ਵਿਖੇ ਦੋ ਨੌਜਵਾਨਾਂ ਦੀ ਚਿੱਟੇ ਨਾਲ ਮੌਤ

    Barnala ,Two Die, Heroin?

    ਸ਼ਰਾਬ ਦੇ ਠੇਕੇ ਦੇ ਪਿਛਵਾੜੇ ਚੋਂ ਮਿਲੀਆਂ ਲਾਸ਼ਾਂ | White Blood

    ਬਰਨਾਲਾ/ਮਹਿਲਕਲਾਂ, (ਜੀਵਨ ਰਾਮਗੜ੍ਹ/ ਜਸਵੰਤ)। ਬਰਨਾਲਾ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਮਹਿਲ ਖ਼ੁਰਦ ਵਿਖੇ ਦੋ ਨੌਜਵਾਨਾਂ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ। ਦੋਵਾਂ ਨੌਜਵਾਨਾਂ ਦੀ ਮੌਤ ਦਾ ਕਾਰਨ ਨਸ਼ੇ ਵਿੱਚ ਹੋਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਨਾਂ ਦੀਆਂ ਲਾਸ਼ਾਂ ਪਿੰਡ ਦੀ ਦਾਣਾ ਮੰਡੀ ਚ ਸਥਿਤ ਸ਼ਰਾਬ ਦੇ ਠੇਕੇ ਦੇ ਪਿਛਵਾੜੇ ਚੋਂ ਮਿਲੀਆਂ ਹਨ। ਪੁਲਿਸ ਇੰਸਪੈਕਟਰ ਸ਼ਮਸ਼ੇਰ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਹਿਚਾਣ ਜਸਵਿੰਦਰ ਸਿੰਘ (24) ਪੁੱਤਰ ਜਗਰਾਜ ਸਿੰਘ ਅਤੇ ਸੁਖਦੀਪ ਸਿੰਘ (32) ਪੁੱਤਰ ਰਣਜੀਤ ਸਿੰਘ ਵਾਸੀ ਮਹਿਲ ਖ਼ੁਰਦ ਵਜੋਂ ਹੋਈ ਹੈ। ਲਾਸ਼ਾਂ ਤੋਂ ਕੁਝ ਫੁੱਟ ਦੀ ਦੂਰੀ ਤੇ ਇਕ ਸਰਿੰਜ ਵੀ ਪੁਲਿਸ ਨੇ ਬਰਾਮਦ ਕੀਤੀ ਹੈ ।ਉਨ੍ਹਾਂ ਕਿਹਾ ਕਿ ਮੌਤ ਦੇ ਕਾਰਨ ਸਬੰਧੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। (White Blood)

    ਮ੍ਰਿਤਕ ਦੋਨੋਂ ਦੋਸਤ ਸਨ ਅਤੇ ਦੋਵੇਂ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਸਨ। ਦੇਰ ਰਾਤ ਪਰਿਵਾਰ ਦੇ ਤਲਾਸ਼ ਕੀਤੀ ਜਾ ਰਹੀ ਸੀ । ਉਨ੍ਹਾਂ ਦੇ ਬੇਹੋਸ਼ੀ ਦੇ ਆਲਮ ਵਿੱਚ ਡਿੱਗੇ ਹੋਣ ਦੀ ਸੂਚਨਾ ਠੇਕੇ ਦੇ ਕਰਿੰਦੇ ਵੱਲੋਂ ਦਿੱਤੀ ਗਈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਰੱਖ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਦੋਨੋਂ ਨੌਜਵਾਨ ਵਿਆਹੇ ਹੋਏ ਸਨ । ਡੀਐੱਸਪੀ ਮਹਿਲ ਕਲਾਂ ਜਸਬੀਰ ਸਿੰਘ ਨੇ ਦੱਸਿਆ ਕਿ ਮੌਤ ਅਜੇ ਤੱਕ ਸ਼ੱਕੀ ਹੈ ਤੇ ਜਿਸ ਦੇ ਕਾਰਨਾਂ ਦੀ ਦਰੁਸਤੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਲੱਗ ਸਕੇਗੀ। (White Blood)

    LEAVE A REPLY

    Please enter your comment!
    Please enter your name here