ਪਾਣੀ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨੋਟਿਸ ਜਾਰੀ

Notice, Issued, Punjab, Pollution, Control, Board, Stop, Misuse, Water

ਸਰਵਿਸ ਸਟੇਸ਼ਨਾਂ ‘ਤੇ ਵਰਤਿਆ ਜਾ ਰਿਹੈ 1700 ਕਿਲੋ ਲੀਟਰ ਪਾਣੀ | Pollution Control Board

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੋਟਰ ਗੱਡੀਆਂ ਦੀ ਧੁਆਈ ਅਤੇ ਸਰਵਿਸ ਦੌਰਾਨ ਹੁੰਦੀ ਸਾਫ਼ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਜਲ ਪ੍ਰਦੂਸ਼ਣ ਕੰਟਰੋਲ ਐਕਟ ਤਹਿਤ ਲੋਕ ਰਾਇ ਅਤੇ ਇਤਰਾਜ਼ ਆਦਿ ਜਾਨਣ ਲਈ 21 ਦਿਨਾਂ ਦਾ ਨੋਟਿਸ ਜਾਰੀ ਕੀਤਾ ਹੈ।ਪੰਜਾਬ ਭਰ ਵਿੱਚ ਵੱਡੀ ਗਿਣਤੀ ਵਿੱਚ ਮੌਜੂਦ ਮੋਟਰ ਗੱਡੀਆਂ ਦੀ ਧੁਲਾਈ ਕਰਨ ਵਾਲੇ ਸਰਵਿਸ ਸਟੇਸ਼ਨ ਪਲੰਜਰ ਪੰਪਾਂ ਦੀ ਵਰਤੋਂ ਕਰਕੇ ਇੱਕ ਗੱਡੀ ਦੀ ਧੁਆਈ ਲਈ ਔਸਤਨ 150—200 ਲੀਟਰ ਸਾਫ਼ ਪਾਣੀ ਦੀ ਵਰਤੋਂ ਕਰਦੇ ਹਨ ਜਦਕਿ ਮਾਰਕੀਟ ਵਿੱਚ ਮੌਜੂਦ ਪ੍ਰੈਸ਼ਰ ਪੰਪਾਂ ਨਾਲ ਜੇ ਧੁਆਈ ਕੀਤੀ ਜਾਵੇ ਤਾਂ ਔਸਤਨ 50 ਲੀਟਰ ਪਾਣੀ ਨਾਲ ਗੱਡੀ ਬਹੁਤ ਵਧੀਆ ਸਾਫ਼ ਕੀਤੀ ਜਾ ਸਕਦੀ ਹੈ। (Pollution Control Board)

ਇਸ ਬਾਰੇ ਗੱਲਬਾਤ ਕਰਦਿਆਂ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਇਹਨਾਂ ਸਰਵਿਸ ਸਟੇਸ਼ਨਾਂ ‘ਤੇ ਹੁੰਦੀ ਪਾਣੀ ਦੀ ਵਰਤੋਂ ਘਟਾਉਣ ਲਈ ਇੱਕ ਸਟੱਡੀ ਕਰਵਾਈ ਗਈ ਜਿਸ ਤੋਂ ਇਹ ਤੱਥ ਸਾਹਮਣੇ ਆਇਆ ਕਿ ਇਸ ਵੇਲੇ ਇਕੱਲੇ ਲੁਧਿਆਣਾ ਸ਼ਹਿਰ ਵਿੱਚ ਪਲੰਜਰ ਪੰਪਾਂ ਰਾਹੀਂ ਪ੍ਰਤੀ ਦਿਨ 1700 ਕਿਲੋ ਲੀਟਰ ਪਾਣੀ ਸਰਵਿਸ ਸਟੇਸ਼ਨਾਂ ਦੁਆਰਾ ਗੱਡੀਆਂ ਧੋਣ ਲਈ ਵਰਤਿਆ ਜਾ ਰਿਹਾ ਹੈ ਜਦਕਿ ਜੇ ਇਹੀ ਸਰਵਿਸ ਸਟੇਸ਼ਨ 100—125 ਵਾਰ ਪ੍ਰੈਸ਼ਰ ਤੇ ਪ੍ਰੈਸ਼ਰ ਪੰਪਾਂ ਰਾਹੀਂ ਸਰਵਿਸ ਕਰਨ ਤਾਂ ਪਾਣੀ ਦੀ ਮਿਕਦਾਰ 360 ਕਿਲੋ ਲੀਟਰ ਪ੍ਰਤੀ ਦਿਨ ਤੱਕ ਲਿਆਂਦੀ ਜਾ ਸਕਦੀ ਹੈ। (Pollution Control Board)

ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਜਲ ਪ੍ਰਦੂਸ਼ਣ ਕੰਟਰੋਲ ਐਕਟ ਤਹਿਤ 21 ਦਿਨਾਂ ਦਾ ਨੋਟਿਸ ਜਾਰੀ

ਅਜਿਹੀ ਇੱਕ ਸਟੱਡੀ ਪਟਿਆਲਾ ਸ਼ਹਿਰ ਵਿੱਚ ਕਰਵਾਈ ਗਈ, ਜਿਸ ਵਿੱਚ ਇਹ ਦੇਖਿਆ ਗਿਆ ਕਿ ਪ੍ਰਾਇਮਰੀ ਟ੍ਰੀਟਮੈਂਟ ਤੋਂ ਬਾਅਦ ਇਹਨਾਂ ਸਰਵਿਸ ਸਟੇਸ਼ਨਾਂ ਦਾ ਪਾਣੀ ਜੇ ਪਹਿਲੀ ਧੁਆਈ ਲਈ ਮੁੜ ਵਰਤ ਲਿਆ ਜਾਵੇ ਤਾਂ ਪਾਣੀ ਦੀ ਵਰਤੋਂ 50 ਪ੍ਰਤੀਸ਼ਤ ਤੱਕ ਘਟਾਈ ਜਾ ਸਕਦੀ ਹੈ। ਉਕਤ ਵਿਗਿਆਨਕ ਤੱਥਾਂ ਦੇ ਮੱਦੇਨਜ਼ਰ ਬੋਰਡ ਨੇ ਜਲ ਪ੍ਰਦੂਸ਼ਣ ਰੋਕਥਾਮ ਐਕਟ—1974 ਦੀ ਧਾਰਾ 33—ਏ ਤਹਿਤ 21 ਦਿਨਾਂ ਦਾ ਨੋਟਿਸ ਜਾਰੀ ਕਰਕੇ ਆਮ ਲੋਕਾਂ ਅਤੇ ਇਹਨਾਂ  ਸਰਵਿਸ ਸਟੇਸ਼ਨ ਵਾਲਿਆਂ ਤੋਂ ਰਾਇ ਅਤੇ ਇਤਰਾਜ਼ ਮੰਗੇ ਹਨ ਕਿ ਕਿਉਂ ਨਾ ਉਹਨਾਂ ਸਰਵਿਸ ਸਟੇਸ਼ਨਾਂ, ਜਿਹੜੇ ਤਿੰਨ ਜਾਂ ਚਾਰ ਪਹੀਆ ਵਾਹਨ ਧੋਂਦੇ ਹਨ, ਉਹਨਾਂ ਲਈ ਵਧ ਪ੍ਰੈਸ਼ਰ ਅਤੇ ਪਾਣੀ ਦੀ ਘੱਟ ਵਰਤੋਂ ਵਾਲੇ ਪ੍ਰੈਸ਼ਰ ਪੰਪ ਲਗਾਉਣੇ ਲਾਜ਼ਮੀ ਕੀਤੇ ਜਾਣ ਜਿਨ੍ਹਾਂ ‘ਤੇ ਹੱਥ ਨਾਲ ਪਾਣੀ ਦੀ ਵਰਤੋਂ ਘਟਾਉਣ—ਵਧਾਉਣ ਦੀ ਸੁਵਿਧਾ ਲਈ ਕਲੱਚ ਵੀ ਲੱਗਾ ਹੋਵੇ। (Pollution Control Board)