Honesty: ਬੈਂਕ ਸਟਾਫ ਨੇ ਦਿਖਾਈ ਇਮਾਨਦਾਰੀ, ਦੋ ਲੱਖ ਅਸਲ ਮਾਲਿਕ ਨੂੰ ਸੌਂਪਿਆ

Honesty
ਸੁਨਾਮ : ਅਸਲ ਮਾਲਕ ਨੂੰ ਪੈਸੇ ਸੋਂਪਦਾ ਹੋਇਆ ਬੈਂਕ ਸਟਾਫ।

2 ਲੱਖ ਦੀ ਨਗਦ ਰਕਮ ਬੈਂਕ ’ਚ ਭੁੱਲ ਗਿਆ ਸੀ ਵਿਅਕਤੀ

Honesty: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪੰਜਾਬ ਨੇਸ਼ਨਲ ਬੈਂਕ ਦੀ ਮੇਨ ਬ੍ਰਾਂਚ (ਜਾਖਲ ਰੋਡ) ਸੁਨਾਮ ਵਿੱਚ ਅੱਜ ਮਨੁੱਖਤਾ ਅਤੇ ਇਮਾਨਦਾਰੀ ਦੀ ਇਕ ਵਿਲੱਖਣ ਮਿਸਾਲ ਵੇਖਣ ਨੂੰ ਮਿਲੀ। ਮਿਲੀ ਜਾਣਕਾਰੀ ਮੁਤਾਬਕ ਇਕ ਵਿਅਕਤੀ ਬਲਜਿੰਦਰ ਰਾਮ ਲੈਣ–ਦੇਣ ਦੌਰਾਨ ₹2 ਲੱਖ ਦੀ ਨਗਦ ਰਕਮ ਬੈਂਕ ਵਿੱਚ ਭੁੱਲ ਕੇ ਚਲੇ ਗਏ। ਕੁਝ ਸਮੇਂ ਬਾਅਦ ਜਦੋਂ ਬੈਂਕ ਸਟਾਫ ਦੀ ਨਿਗਾਹ ਨੋਟਾਂ ‘ਤੇ ਪਈ ਤਾਂ ਉਹਨਾਂ ਨੇ ਤੁਰੰਤ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਰਕਮ ਛੱਡ ਕੇ ਜਾਣ ਵਾਲੇ ਵਿਅਕਤੀ ਦੀ ਪਛਾਣ ਕੀਤੀ। ਇਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਬਲਜਿੰਦਰ ਰਾਮ ਨੂੰ ਫ਼ੋਨ ਕਰਕੇ ਤੁਰੰਤ ਬੈਂਕ ਬੁਲਾਇਆ ਅਤੇ ਉਹਨਾਂ ਦੀ ਪੂਰੀ ਰਕਮ ਸੁਰੱਖਿਅਤ ਤੌਰ ‘ਤੇ ਵਾਪਸ ਕਰ ਦਿੱਤੀ।

ਇਹ ਵੀ ਪੜ੍ਹੋ: SIR: ਯੂਪੀ-ਐਮਪੀ ਸਮੇਤ ਛੇ ਰਾਜਾਂ ’ਚ ਐਸਆਈਆਰ ਦੀ ਤਾਰੀਕ ’ਚ ਵਾਧਾ,ਚੋਣ ਕਮਿਸ਼ਨ ਦਾ ਫੈਸਲਾ

ਇਸ ਸ਼ਲਾਘਾਯੋਗ ਕੰਮ ਵਿੱਚ ਬੈਂਕ ਦੇ ਸੀਨੀਅਰ ਮੈਨੇਜਰ ਮਨੋਜ ਕੁਮਾਰ ਨੇ ਅਗਵਾਈ ਭੂਮਿਕਾ ਨਿਭਾਈ ਅਤੇ ਇਮਾਨਦਾਰੀ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਉਹਨਾਂ ਨੇ ਕਿਹਾ ਕਿ “ਹਰ ਇਨਸਾਨ ਨੂੰ ਜ਼ਿੰਦਗੀ ਵਿੱਚ ਇਮਾਨਦਾਰੀ ਨੂੰ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ ਹੈ।” ਇਸ ਮੌਕੇ ‘ਤੇ ਸਪੈਸ਼ਲ ਅਸਿਸਟੈਂਟ ਰੋਬਿਨ ਗਰਗ, ਜਸ਼ਨਵੀਰ ਸਿੰਘ (ਮੈਨੇਜਰ), ਨਵੀਨ ਕੁਮਾਰ (ਹੈੱਡ ਕੈਸ਼ੀਅਰ), ਗੁਰਮੀਤ ਸਿੰਘ, ਜ੍ਯੋਤੀ ਰਾਣੀ, ਸ਼ੰਮੀ ਬਾਂਸਲ ਅਤੇ ਗਾਰਡ ਭੋਲਾ ਸਿੰਘ ਸਮੇਤ ਪੂਰਾ ਸਟਾਫ ਮੌਜ਼ੂਦ ਰਿਹਾ। ਬੈਂਕ ਸਟਾਫ ਦੀ ਇਸ ਇਮਾਨਦਾਰੀ ਭਰੀ ਪਹਿਲ ਦੀ ਸ਼ਹਿਰ ਵਿੱਚ ਹਰ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।