Sunam News: ਭਾਕਿਯੂ ਏਕਤਾ ਮਲਵਈ ਨਹੀਂ ਹੋਣ ਦੇਵੇਗੀ ਘਰ ਦੀ ਕੁਰਕੀ : ਆਗੂ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਬਾਬਾ ਪਰਮਾਨੰਦ ਕਲੋਨੀ ਸੁਨਾਮ ਵਿਖੇ ਸਟੇਟ ਬੈਂਕ ਆਫ ਇੰਡੀਆ ਵਲੋਂ 28-10-25 ਨੂੰ ਇਕ ਘਰ ਦੀ ਕੁਰਕੀ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ ਦੇ ਸੂਬਾ ਆਗੂ ਰਾਮਪਾਲ ਸ਼ਰਮਾ ਸੁਨਾਮ, ਧਰਮਿੰਦਰ ਸਿੰਘ ਭਾਈ ਕੀ ਪਿਸ਼ੌਰ ਨੇ ਕਿਹਾ ਕਿ ਜੋਂ ਬੈਂਕ ਵੱਲੋਂ ਘਰ ਦੀ ਕੁਰਕੀ ਕਰਨ ਦਾ ਐਲਾਨ ਕੀਤਾ ਹੈ ਉਹ ਕਿਸੇ ਵੀ ਹਾਲਤ ਵਿੱਚ ਘਰ ਦੀ ਕੁਰਕੀ ਨਹੀਂ ਹੋਣ ਦਿਆਂਗੇ। ਪੰਜਾਬ ਸਰਕਾਰ ਦੀ ਤਾਨਾਸ਼ਾਹੀ ਨਹੀਂ ਚੱਲਣ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਸਰਕਾਰ ਦੇ ਨਿਕੰਮੇ ਸਿਸਟਮ ਕਰਕੇ ਕਿਸਾਨ ਮਜ਼ਦੂਰ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਹਨ। ਦਿਨੋਂ ਦਿਨ ਖ਼ੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਪਰੰਤੂ ਸਰਕਾਰਾ ਇਹਨਾਂ ਮਾਮਲਿਆਂ ਨੂੰ ਨਜ਼ਰ ਅੰਦਾਜ਼ ਕਰਕੇ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਨੂੰ ਘਰਾਂ, ਜ਼ਮੀਨਾਂ ,ਦੁਕਾਨਾਂ ਦੀਆਂ ਕੁਰਕੀਆ ਦੇ ਨੋਟਿਸ ਕੱਡਕੇ ਫਾਹੇ ਲੈਣ ਲਈ ਮਜਬੂਰ ਕਰ ਰਹੀਆਂ ਹਨ। Sunam News
Read Also : ਮਾਨ ਸਰਕਾਰ ਕਿਸਾਨਾਂ ਦੇ ਨਾਲ: ਧਾਨ ਦੀ ਇਕ-ਇਕ ਬੋਰੀ ਖਰੀਦਣ ਦਾ ਵਾਅਦਾ
ਪਰ ਕਿਸੇ ਵੀ ਹਾਲਤ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਮਲਵਈ 28 ਅਕਤੂਬਰ ਨੂੰ ਬੈਂਕ ਵਲੋਂ ਲਿਆਂਦੀ ਘਰ ਦੀ ਕੁਰਕੀ ਨਹੀਂ ਹੋਣ ਦੇਵੇਗੀ। ਪਰਿਵਾਰ ਨੂੰ ਸੜਕਾਂ ਤੇ ਰੂਲਦਾ ਨਹੀਂ ਵੇਖ ਸਕਦੀ। ਜ਼ੇਕਰ 28 ਤਰੀਕ ਨੂੰ ਘਰ ਅਤੇ ਪਰਿਵਾਰ ਦੇ ਜੀਆਂ ਦਾ ਜਾਨਮਾਲ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿਮੇਵਾਰ ਬੈਂਕ ਅਤੇ ਸਰਕਾਰ ਹੋਵੇਗੀ।














