ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News RCB Bengaluru...

    RCB Bengaluru Stampede: ਬੰਗਲੌਰ ਭਗਦੜ, ਸਰਕਾਰ ਨੂੰ ਨੋਟਿਸ ਜਾਰੀ, ਅਗਲੀ ਸੁਣਵਾਈ ਇਸ ਦਿਨ

    RCB Bengaluru Stampede
    RCB Bengaluru Stampede: ਬੰਗਲੌਰ ਭਗਦੜ, ਸਰਕਾਰ ਨੂੰ ਨੋਟਿਸ ਜਾਰੀ, ਅਗਲੀ ਸੁਣਵਾਈ ਇਸ ਦਿਨ

    ਹਾਈਕੋਰਟ ’ਚ ਪਟੀਸ਼ਨਕਰਤਾ ਨੇ ਕਿਹਾ, ਜਿਹੜੇ ਖਿਡਾਰੀ ਦੇਸ਼ ਲਈ ਨਹੀਂ ਖੇਡੇ, ਉਨ੍ਹਾਂ ਨੂੰ ਸਨਮਾਨਿਤ ਕਿਉਂ ਕੀਤਾ | RCB Bengaluru Stampede

    RCB Bengaluru Stampede: ਬੰਗਲੌਰ (ਏਜੰਸੀ)। ਵੀਰਵਾਰ ਨੂੰ ਕਰਨਾਟਕ ਹਾਈ ਕੋਰਟ ’ਚ ਬੈਂਗਲੁਰੂ ਭਗਦੜ ਮਾਮਲੇ ਦੀ ਸੁਣਵਾਈ ਹੋਈ। ਇਸ ਦੌਰਾਨ, ਕਾਰਜਕਾਰੀ ਮੁੱਖ ਜੱਜ ਵੀ. ਕਾਮੇਸ਼ਵਰ ਰਾਓ ਤੇ ਜਸਟਿਸ ਸੀਐਮ ਜੋਸ਼ੀ ਦੀ ਬੈਂਚ ਨੇ ਸੂਬਾ ਸਰਕਾਰ ਨੂੰ ਹਾਦਸੇ ਬਾਰੇ ਰਿਪੋਰਟ ਪੇਸ਼ ਕਰਨ ਲਈ ਨੋਟਿਸ ਦਿੱਤਾ ਹੈ। ਹੁਣ ਅਗਲੀ ਸੁਣਵਾਈ 10 ਜੂਨ ਨੂੰ ਹੋਵੇਗੀ। ਸੂਬਾ ਸਰਕਾਰ ਨੇ ਅਦਾਲਤ ਨੂੰ ਦੱਸਿਆ, ‘ਭਗਦੜ ਤੋਂ ਬਾਅਦ, ਜ਼ਖਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਇਆ ਗਿਆ।

    ਇਹ ਖਬਰ ਵੀ ਪੜ੍ਹੋ : Tree Plantation On Birthday: ਅਰਸ਼ਮੀਤ ਇੰਸਾਂ ਨੇ ਪੌਦਾ ਲਗਾ ਕੇ ਮਨਾਇਆ ਜਨਮ ਦਿਨ

    ਜਿੱਤ ਪਰੇਡ ਦੌਰਾਨ 1380 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਸਨ।’ ਹਾਲਾਂਕਿ, ਉਪ ਮੁੱਖ ਮੰਤਰੀ ਨੇ ਇੱਕ ਦਿਨ ਪਹਿਲਾਂ 1000 ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਬਾਰੇ ਜਾਣਕਾਰੀ ਦਿੱਤੀ ਸੀ। ਇਸ ਦੇ ਨਾਲ ਹੀ, ਪਟੀਸ਼ਨਕਰਤਾ ਦੇ ਵਕੀਲ ਨੇ ਅਦਾਲਤ ਨੂੰ ਕਿਹਾ, ‘ਸੂਬਾ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਆਰਸੀਬੀ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਫੈਸਲਾ ਕਿਸ ਨੇ ਲਿਆ ਹੈ। ਦੇਸ਼ ਲਈ ਨਾ ਖੇਡਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਦੀ ਕੀ ਮਜਬੂਰੀ ਸੀ।’ RCB Bengaluru Stampede

    ਦਰਅਸਲ, 4 ਮਈ ਨੂੰ, ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਨੇ ਪਹਿਲੀ ਵਾਰ ਆਈਪੀਐਲ ਖਿਤਾਬ ਜਿੱਤਣ ਤੋਂ ਬਾਅਦ ਬੰਗਲੌਰ ’ਚ ਇੱਕ ਜਿੱਤ ਪਰੇਡ ਦਾ ਆਯੋਜਨ ਕੀਤਾ। ਪਹਿਲਾਂ ਸੂਬਾ ਸਰਕਾਰ ਨੇ ਵਿਧਾਨ ਸਭਾ ਕੰਪਲੈਕਸ ’ਚ ਸਾਰੇ ਖਿਡਾਰੀਆਂ ਦਾ ਸਨਮਾਨ ਕੀਤਾ। ਇਸ ਤੋਂ ਬਾਅਦ, ਪ੍ਰੋਗਰਾਮ ਚਿੰਨਾਸਵਾਮੀ ਸਟੇਡੀਅਮ ’ਚ ਹੋਇਆ। ਇਸ ਤੋਂ ਪਹਿਲਾਂ ਵੀ ਸਟੇਡੀਅਮ ਦੇ ਬਾਹਰ ਇਕੱਠੀ ਹੋਈ ਭੀੜ ’ਚ ਭਗਦੜ ’ਚ 11 ਲੋਕਾਂ ਦੀ ਮੌਤ ਹੋ ਗਈ। 33 ਜ਼ਖਮੀ ਹੋਏ ਹਨ। ਸਾਰੇ ਮ੍ਰਿਤਕ 35 ਸਾਲ ਤੋਂ ਘੱਟ ਉਮਰ ਦੇ ਸਨ, 3 ਕਿਸ਼ੋਰ ਹਨ।