ਬਲਾਕ ਢਿਲਵਾਂ ਦੀ ਸਰੀਰਦਾਨੀ ਬਣੀ ਬਲਵੀਰ ਕੌਰ ਇੰਸਾਂ

Body Donation
ਬਲਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ ਤੇ ਪਰਿਵਾਰਕ ਮੈਂਬਰ।

ਕੋਟਕਪੂਰਾ, (ਅਜੈ ਮਨਚੰਦਾ)।  ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 157 ਕਾਰਜ ਪੂਰੀ ਦੁਨੀਆ ਅੰਦਰ ਮਿਸਾਲ ਬਣ ਚੁੱਕੇ ਹਨ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਬਲਾਕ ਢਿਲਵਾਂ ਦੀ ਬਲਵੀਰ ਕੌਰ ਇੰਸਾਂ ਪਤਨੀ ਬੰਤ ਸਿੰਘ, ਸਰੀਰਦਾਨੀ (Body Donation) ’ਚ ਸ਼ਾਮਲ ਹੋ ਗਏ ਹਨ। ਬਲਬੀਰ ਕੌਰ ਨੇ ਜਿਉਂਦੇ ਜੀਅ ਦੇਹਾਂਤ ਤੋਂ ਬਾਅਦ ਸਰੀਰਦਾਨ ਕਰਨ ਫਾਰਮ ਭਰਿਆ ਗਿਆ ਸੀ ਤਾਂ ਜੋ ਉਹ ਦੇਹਾਂਤ ਤੋਂ ਬਾਅਦ ਆਪਣਾ ਸਰੀਰ ਮਾਨਵਤਾ ਦੇ ਲੇਖੇ ਲਾ ਸਕੇ। ਦੇਹਾਂਤ ਉਪਰੰਤ ਪਰਿਵਾਰ ਵੱਲੋਂ ਸੱਚਖੰਡ ਵਾਸੀਂ ਬਲਵੀਰ ਕੌਰ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਇਹ ਵੀ ਪੜ੍ਹੋ : ਪੰਛੀ ਉੱਧਾਰ ਤਹਿਤ ਸਾਧ-ਸੰਗਤ ਨੇ ਮਿੱਟੀ ਦੇ ਕਟੋਰੇ ਵੰਡੇ

ਸੱਚਖੰਡਵਾਸੀ ਬਲਵੀਰ ਕੌਰ ਇੰਸਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਐਂਬੂਲੈਂਸ ਵਾਲੀ ਗੱਡੀ ਨੂੰ ਫੁੱਲਾਂ ਤੇ ਗੁਬਾਰੇ ਲਾ ਕੇ ਸ਼ਿੰਗਾਰਿਆ ਗਿਆ ਤੇ ਫਿਰ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਸਮੇਤ ਸਕੇ ਸਬੰਧੀਆਂ ਵੱਲੋਂ ਮਾਤਾ ਬਲਵੀਰ ਕੌਰ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਉਸ ਦੀ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ ਗਿਆ ।

ਸੱਚਖੰਡਵਾਸੀ ਬਲਵੀਰ ਕੌਰ ਇੰਸਾਂ ਦੀ ਮ੍ਰਇਤਕ ਦੇਹ ਨੂੰ ਵਰਲਡ ਕਾਲਜ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਐਂਡ ਹਸਪਤਾਲ ਝੱਜਰ ਹਰਿਆਣਾ ਲਈ ਰਵਾਨਾ ਕੀਤਾ ਗਿਆ, ਜਿੱਥੇ ਇਸ ’ਤੇ ਮੈਡੀਕਲ ਸਾਇੰਸ ਦੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਕੀਤੀ ਜਾਵੇਗੀ ਤੇ ਸਰਚ ਕੀਤਾ ਜਾਵੇਗਾ ਤੇ ਆਉਣ ਵਾਲੀਆਂ ਬਿਮਾਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।

Body Donation
ਬਲਵੀਰ ਕੌਰ ਇੰਸਾਂ ਦੀ ਬਾਡੀ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ।

ਬਲਾਕ ਢਿਲਵਾਂ ਦੇ ਡੇਰਾ ਸ਼ਰਧਾਲੂਆਂ ਵੱਲੋਂ ਇਹ ਤੀਜਾ ਸਰੀਰਦਾਨ (Body Donation)

ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿਲਵਾਂ ਦੇ ਜਿੰਮੇਵਾਰ ਤੇ ਸੱਚਖੰਡ ਵਾਸੀ ਬਲਵੀਰ ਕੌਰ ਇੰਸਾਂ ਦੇ ਪਰਿਵਾਰਿਕ ਮੈਂਬਰ ਜਸਵੀਰ ਸਿੰਘ , ਲਖਵੀਰ ਸਿੰਘ ਤੇ ਜਗਸੀਰ ਸਿੰਘ ਨੇ ਦੱਸਿਆ ਕਿ ਬਲਾਕ ਢਿਲਵਾਂ ਦੇ ਡੇਰਾ ਸ਼ਰਧਾਲੂਆਂ ਵੱਲੋਂ ਇਹ ਤੀਜਾ ਸਰੀਰ ਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਬਲਾਕ ਢਿਲਵਾਂ ਦੀ ਸਾਧ-ਸੰਗਤ ਵੱਲੋਂ ਇਸ ਤੋਂ ਇਲਾਵਾ ਲੋੜਵੰਦਾਂ ਨੂੰ ਖੂਨ ਦਾਨ , ਮਕਾਨ ਬਣਾ ਕੇ ਦੇਣਾ, ਮਰਨ ਉਪਰੰਤ ਅੱਖਾਂ ਦਾਨ ਕਰਨ ਸਮੇਤ ਅਨੇਕਾਂ ਮਾਨਵਤਾ ਭਲਾਈ ਦੇ ਕਾਰਜਾਂ ਅੰਦਰ ਵਧ-ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਤੇ ਇਹ ਮਾਨਵਤਾ ਭਲਾਈ ਦੇ ਕਾਰਜਾਂ ਦਾ ਕਾਰਵਾਂ ਇਸ ਤਰ੍ਹਾਂ ਜਾਰੀ ਰਹੇਗਾ।

ਇਸ ਮੌਕੇ 85 ਮੈਂਬਰ ਜਗਤਾਰ ਸਿੰਘ ਇੰਸਾਂ , ਕਾਲਾ ਲਾਂਗਰੀ , ਭੁਪਿੰਦਰ ਸਿੰਘ ਨੰਬਰਦਾਰ , ਬਲਾਕ ਢਿਲਵਾਂ ਦੇ ਪ੍ਰੇਮੀ ਸੇਵਕ ਮਲਕੀਤ ਸਿੰਘ ਇੰਸਾਂ , 15 ਮੈਂਬਰ ਆਸ਼ੂ ਇੰਸਾਂ , 15 ਮੈਂਬਰ ਵੀਰੂ ਇੰਸਾਂ , 15 ਮੈਂਬਰ ਜਗਸੀਰ ਸਿੰਘ ਇੰਸਾਂ , ਸੁਖਦੇਵ ਸਿੰਘ ਇੰਸਾਂ , ਪਿੰਡ ਔਲਖ ਦੇ ਪ੍ਰੇਮੀ ਸੇਵਕ ਗੁਰਜੀਤ ਸਿੰਘ ਇੰਸਾਂ , ਕੋਟਕਪੂਰਾ ਦੇ ਪ੍ਰੇਮੀ ਸੇਵਕ ਓਮਪ੍ਰਕਾਸ਼ ਇੰਸਾਂ , ਆਈ ਟੀ ਵਿੰਗ ਦੇ ਮੈਂਬਰ ਰਾਜੂ ਇੰਸਾਂ , ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ ਭਾਈ , ਤੇ ਸਾਧ ਸੰਗਤ ਹਾਜ਼ਰ ਸੀ ।