ਬਖਸ਼ੀਸ਼ ਸਿੰਘ ਇੰਸਾਂ ਨੇ ਖੱਟਿਆ ਸਰੀਰਦਾਨ ਦਾ ਮਾਣ

Bakhshish Singh, Body Donation,  Proud,  Medical Research

ਬਖਸ਼ੀਸ਼ ਸਿੰਘ ਇੰਸਾਂ ਕਸਬੇ ਦੇ ਬਣੇ ਦੂਜੇ ਸਰੀਰਦਾਨੀ

ਸੱਚ ਕਹੂੰ ਨਿਊਜ਼/ਅੱਪਰਾ। ਕਸਬਾ ਅੱਪਰਾ ਦੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਬਖਸ਼ੀਸ਼ ਸਿੰਘ ਇੰਸਾਂ ਦੀ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਹੋਣ ਕਾਰਨ ਅਚਾਨਕ ਮੌਤ ਹੋ ਗਈ  ਪ੍ਰੇਮੀ ਬਖਸ਼ੀਸ਼ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਨਾਭ ਕੰਵਲ ਰਾਜਾ ਸਾਹਿਬ ਅਵਧੂਤ ਮਹਾਰਾਜ ਮੈਮੋਰੀਅਲ ਹਸਪਤਾਲ ਰਹਿਪਾ ਦੀ ਐਂਬੂਲੈਂਸ ਵਿੱਚ ਪਿਮਸ ਹਸਪਤਾਲ ਜਲੰਧਰ ਵਿਖੇ ਭੇਜ ਦਿੱਤੀ ਗਈ  ਪ੍ਰੇਮੀ ਬਖਸ਼ੀਸ਼ ਸਿੰਘ ਇੰਸਾਂ ਪਿਛਲੇ ਤਿੰਨ-ਚਾਰ ਕੁ ਸਾਲਾਂ ਤੋਂ ਬਿਜਲੀ ਮਹਿਕਮੇ ‘ਚੋਂ ਰਿਟਾਇਰਡ ਹੋਏ ਸਨ ਉਨ੍ਹਾਂ ਨੇ ਲਗਭਗ 1987  ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਸਰਸਾ ਤੋਂ ਨਾਮ ਦਾਨ ਲਿਆ ਹੈ।

ਪ੍ਰੇਮੀ ਬਖਸ਼ੀਸ਼ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਸਿੱਖਿਆ ‘ਤੇ ਚੱਲਦਿਆਂ ਸਰੀਰਦਾਨ ਕਰਨ ਦੇ ਫਾਰਮ ਪਹਿਲਾਂ ਹੀ ਭਰੇ ਹੋਏ ਸਨ। ਜਦੋਂ ਪ੍ਰੇਮੀ ਬਖਸ਼ੀਸ਼ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਲਿਜਾਣ ਲਈ ਐਂਬੂਲੈਂਸ ਰਵਾਨਾ ਹੋਈ ਤਾਂ ਸ਼ਾਹ ਸਤਿਨਾਮ ਸਿੰਘ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਅਤੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ, ਰਿਸ਼ਤੇਦਾਰਾਂ ਅਤੇ ਬਲਾਕ ਅੱਪਰਾ ਦੀ ਸਮੂਹ ਸਾਧ-ਸੰਗਤ ਵੱਲੋਂ ਬਖਸ਼ੀਸ਼ ਸਿੰਘ ਇੰਸਾਂ ਅਮਰ ਰਹੇ, ਬਖਸ਼ੀਸ਼ ਸਿੰਘ ਇੰਸਾਂ ਅਮਰ ਰਹੇ। ਸੱਚੇ ਸੌਦੇ ਦੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ ਦੇ ਨਾਅਰੇ ਲਾਏ ਗਏ।

ਇਸ ਮੌਕੇ ਪੰਜਾਬ ਦੇ 45 ਮੈਂਬਰ ਦੇਸ ਰਾਜ ਚੂਹੇਕੀ, ਬਲਾਕ ਭੰਗੀਦਾਸ ਬਨਾਰਸੀ ਦਾਸ, 15 ਮੈਂਬਰ ਹਰਮੇਸ਼ ਇੰਸਾਂ ਸਮਰਾੜੀ, 15 ਮੈਂਬਰ ਵਿਜੇ ਇੰਸਾਂ ਦਿਆਲਪੁਰ, 15 ਮੈਂਬਰ ਬਿੱਟੂ ਇੰਸਾਂ ਸੇਲਕੀਆਣਾ, 15 ਮੈਂਬਰ ਦੇਸ ਰਾਜ ਗਹੋਰ, ਕਿਸ਼ਨ ਇੰਸਾਂ ਕੋਟ ਗਰੇਵਾਲ, ਸਤਿਨਾਮ ਇੰਸਾਂ, ਰਾਮ ਆਸਰਾ ਰਾਏਪੁਰ ਅਰਾਈਆਂ, ਓਮ ਪ੍ਰਕਾਸ਼ ਗੜ੍ਹਾ, ਚੰਦ ਸਿੰਘ ਰਾਏਪੁਰ ਅਰਾਈਆਂ, ਅਵਤਾਰ ਸਿੰਘ ਸੋਡੋਂ (ਸਾਬਕਾ ਬਲਾਕ ਭੰਗੀਦਾਸ) ਜੈ ਦੇਵ ਇੰਸਾਂ ਪਿੰਡ ਭੰਗੀਦਾਸ, ਪਰਮਜੀਤ ਇੰਸਾਂ (ਪੰਮਾ ਡਰਾਈਵਰ), ਆਸ਼ੂ ਇੰਸਾਂ, ਪਾਲਾ ਇੰਸਾਂ ਅਤੇ ਭੈਣ ਰਜਿੰਦਰ ਕੌਰ ਇੰਸਾਂ ਰਾਏਪੁਰ ਅਰਾਈਆਂ, ਭੈਣ ਦਵਿੰਦਰ ਇੰਸਾਂ ਫਿਲੋਰ ਸਮੂਹ ਸਾਧ-ਸੰਗਤ ਤੇ ਰਿਸ਼ਤੇਦਾਰ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।