ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Medical Resea...

    Medical Research: ਸੱਚਖੰਡ ਵਾਸੀ ਬੱਗਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

    Medical Research
    ਮਲੋਟ: ਸਰੀਰਦਾਨੀ ਬੱਗਾ ਸਿੰਘ ਇੰਸਾਂ ਦੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ ਤੇ ਰਿਸ਼ਤੇਦਾਰ। ਤਸਵੀਰ: ਮੇਵਾ ਸਿੰਘ

    ਪਰਿਵਾਰ ਦੇ ਦੂਜੇ, ਪਿੰਡ ’ਚੋਂ ਨੌਵੇਂ ਤੇ ਬਲਾਕ ਦੇ ਬਣੇ 53ਵੇਂ ਸਰੀਰਦਾਨੀ | Medical Research

    Medical Research: ਮਲੋਟ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਪ੍ਰੇਮੀ ਬੱਗਾ ਸਿੰਘ ਇੰਸਾਂ ਪੁੱਤਰ ਸਵ: ਕੁੰਡਾ ਸਿੰਘ ਵਾਸੀ ਪਿੰਡ ਅਬੁੱਲਖੁਰਾਣਾ, ਬਲਾਕ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਮ੍ਰਿਤਕ ਸਰੀਰ ਸਮੂਹ ਪਰਿਵਾਰ ਨੇ ਪੂਰੀ ਸਹਿਮਤੀ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

    ਪ੍ਰੇਮੀ ਬੱਗਾ ਸਿੰਘ ਇੰਸਾਂ ਕਰੀਬ 85 ਸਾਲਾਂ ਦੀ ਉਮਰ ਵਿਚ ਬੀਤੀ ਸ਼ਾਮ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਆਪਣੇ ਜਿਉਂਦੇ ਜੀਅ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਲਿਖਤੀ ਪ੍ਰਣ ਕੀਤਾ ਹੋਇਆ ਸੀ, ਉਨ੍ਹਾਂ ਦੀ ਅੰਤਿਮ ਇੱਛਾ ਨੂੰ ਉਨ੍ਹਾਂ ਦੇ ਬੇਟੇ ਕੁਲਵੰਤ ਸਿੰਘ ਇੰਸਾਂ ਸਾਬਕਾ ਪ੍ਰੇਮੀ ਸੇਵਕ ਤੇ ਗੁਰਦਿੱਤ ਸਿੰਘ ਨੇ ਸਮੂਹ ਪਰਿਵਾਰ ਦੀ ਸਹਿਮਤੀ ਨਾਲ ਪੂਰਾ ਕਰਵਾਇਆ।

    ਦੱਸ ਦੇਈਏ ਕਿ ਕਿ ਸਰੀਰਦਾਨੀ ਬੱਗਾ ਸਿੰਘ ਇੰਸਾਂ ਪਿੰਡ ਅਬੁੱਲਖੁਰਾਣਾ ਦੇ ਨੌਵੇਂ, ਪਰਿਵਾਰ ’ਚੋਂ ਦੂਜੇ, ਬਲਾਕ ਮਲੋਟ ਦੇ 53ਵੇਂ ਸਰੀਰਦਾਨੀ ਬਣ ਗਏ ਹਨ, ਜਦੋਂ ਕਿ ਚੱਲ ਰਹੇ ਸਾਲ 2025 ਵਿਚ ਹੁਣ ਤੱਕ ਬਲਾਕ ਮਲੋਟ ਅੰਦਰ 7 ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਹੋ ਚੁੱਕੇ ਹਨ। ਸਰੀਰਦਾਨੀ ਬੱਗਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ’ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਉਨ੍ਹਾਂ ਦੇ ਬੇਟੇ ਕੁਲਵੰਤ ਸਿੰਘ ਇੰਸਾਂ, ਗੁਰਦਿੱਤ ਸਿੰਘ ਇੰਸਾਂ ਤੋਂ ਇਲਾਵਾ ਨੂੰਹਾਂ, ਧੀਆਂ ਤੇ ਪੋਤਰੀਆਂ ਨੇ ਵੀ ਅਰਥੀ ਨੂੰ ਮੋਢਾ ਲਾਇਆ। ਅੰਤਿਮ ਯਾਤਰਾ ਘਰ ਤੋਂ ਸੁਰੂ ਹੋਕੇ ਪਿੰਡ ਦੀਆਂ ਮੁੱਖ ਗਲੀਆਂ ਵਿਚਕਾਰ ਦੀ ਹੁੰਦੀ ਹੋਈ ਪਿੰਡ ਅਬੁੱਲਖੁਰਾਣਾ ਦੇ ਬੱਸ ਅੱਡੇ ’ਤੇ ਆ ਕੇ ਸਮਾਪਿਤ ਹੋਈ।

    ਇਹ ਵੀ ਪੜ੍ਹੋ: Punjab Canal Break News: ਨਹਿਰ ’ਚ ਪਾੜ ਪੈਣ ਕਾਰਨ ਕਈ ਏਕੜ ਫਸਲ ਤਬਾਹ, ਮੌਕੇ ’ਤੇ ਪਹੁੰਚੇ ਕੈਬਨਿਟ ਮੰਤਰੀ

    ਅੰਤਿਮ ਯਾਤਰਾ ਵਿਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਬੱਗਾ ਸਿੰਘ ਇੰਸਾਂ ਅਮਰ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਬੱਗਾ ਸਿੰਘ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ। ਇਸ ਤੋਂ ਬਾਅਦ ਸਮੂਹ ਪਰਿਵਾਰ, ਸੇਵਾਦਾਰਾਂ ਤੇ ਸਮੂਹ ਸਾਧ-ਸੰਗਤ ਨੇ ਕੁੱਲ ਮਾਲਕ ਅੱਗੇ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਮ੍ਰਿਤਕ ਸਰੀਰ ਨੂੰ ਕਲਾਵਤੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਤੇ ਹਸਪਤਾਲ ਗੋਰਹਾ, ਕਾਸ਼ਗੰਜ-207123 (ਉਤਰ ਪ੍ਰਦੇਸ਼) ਨੂੰ ਰਵਾਨਾ ਕੀਤਾ।

    ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਪੰਜਾਬ ਦੇ 85 ਮੈਂਬਰ ਬਲਰਾਜ ਸਿੰਘ ਇੰਸਾਂ, ਭੈਣ ਅਮਰਜੀਤ ਕੌਰ ਇੰਸਾਂ 85 ਮੈਂਬਰ, ਅਨਿਲ ਕੁਮਾਰ ਇੰਸਾਂ ਬਲਾਕ ਪ੍ਰੇਮੀ ਸੇਵਕ, ਜਿੰਮੇਵਾਰ ਸੇਵਦਾਰ ਗੋਰਖਨਾਥ ਇੰਸਾਂ, ਸੁਨੀਲ ਬਿੱਟੂ ਇੰਸਾਂ, ਦੀਵਾਨ ਚੰਦ ਪ੍ਰੇਮੀ ਸੇਵਕ ਅਬੁੱਲਖੁਰਾਣਾ, ਸ਼ੀਸਪਾਲ ਇੰਸਾਂ ਪ੍ਰੇਮੀ ਸੇਵਕਦ ਪਿੰਡ ਰੱਥੜੀਆਂ, ਮਨਜੀਤ ਸਿੰਘ ਸਾਬਕਾ ਏਐਸਆਈ, ਪ੍ਰੇਮੀ ਖੇਤਾ ਸਿੰਘ ਇੰਸਾਂ, ਗੁਰਪਾਲ ਸਿੰਘ ਇੰਸਾਂ, ਮਾਂਹਵੀਰ ਇੰਸਾਂ, ਸੱਤਪਾਲ ਇੰਸਾਂ 15 ਪ੍ਰੇਮੀ ਮਲੋਟ, ਚਮਕੌਰ ਸਿੰਘ ਇੰਸਾਂ, ਸ਼ਮਿੰਦਰ ਸਿੰਘ ਇੰਸਾਂ, ਰਾਜੂ ਇੰਸਾਂ, ਕ੍ਰਿਸਨ ਕੁਮਾਰ ਇੰਸਾਂ, ਲਾਲ ਸਿੰਘ ਇੰਸਾਂ, ਪਿੰਡ ਦੇ ਮੋਹਤਰਾਬਾਂ ਵਿਚ ਮੱਖਣ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।

    Medical Research
    ਮਲੋਟ: ਸਰੀਰਦਾਨੀ ਬੱਗਾ ਸਿੰਘ ਇੰਸਾਂ ਦੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ ਤੇ ਰਿਸ਼ਤੇਦਾਰ ਤੇ ਮ੍ਰਿਤਕ ਦੇਹ ਨੂੰ ਬੇਟੇ, ਨੂੰਹਾਂ, ਧੀਆਂ ਤੇ ਪੋਤਰੀਆਂ ਅਰਥੀ ਨੂੰ ਮੋਢਾ ਲਾਉਣ ਸਮੇਂ।। ਤਸਵੀਰ: ਮੇਵਾ ਸਿੰਘ

    ਡਾਕਟਰੀ ਖੋਜਾਂ ਲਈ ਮ੍ਰਿਤਕ ਸਰੀਰਾਂ ਨੂੰ ਦਾਨ ਕਰਨਾ ਸਲਾਘਾਯੋਗ ਕਦਮ : ਸਰਪੰਚ ਅਬੁੱਲਖੁਰਾਣਾ

    ਜਿੰਮੇਵਾਰ ਸੇਵਾਦਾਰਾਂ ਗੋਰਖਨਾਥ ਇੰਸਾਂ ਤੇ ਸੁਨੀਲ ਬਿੱਟੂ ਇੰਸਾਂ ਨੇ ਅੰਤਿਮ ਯਾਤਰਾ ਦੌਰਾਨ ਸਮੂਹ ਨਗਰ ਨਿਵਾਸੀਆਂ ਨੂੰ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਸਬੰਧੀ ਪਿੰਡ ਅਬੁੱਲਖੁਰਾਣਾ ਦੇ ਸਰਪੰਚ ਸ੍ਰੀਮਤੀ ਅਮਨਦੀਪ ਕੌਰ ਪਤਨੀ ਨਾਨਕ ਸਿੰਘ ਵਿੱਕੀ ਤੇ ਮੋਹਤਬਾਰਾਂ ਦਾ ਕਹਿਣਾ ਕਿ ਮ੍ਰਿਤਕ ਸਰੀਰ ਨੂੰ ਡਾਕਟਰੀ ਲਈ ਖੋਜਾਂ ਲਈ ਪਰਿਵਾਰ ਵੱਲੋਂ ਆਪਣੀ ਸਹਿਮਤੀ ਨਾਲ ਦਾਨ ਕਰਨਾ ਸਮਾਜ ਲਈ ਬਹੁਤ ਵਧੀਆ ਸ਼ਲਾਘਾਯੋਗ ਕਦਮ ਹੈ। ਕਿਉਂਕਿ ਸਾਡੇ ਦੇਸ ਦੇ ਨਵੇਂ ਬਣਨ ਵਾਲੇ ਨੌਜਵਾਨ ਡਾਕਟਰ ਇਨ੍ਹਾਂ ਮ੍ਰਿਤਕ ਸਰੀਰਾਂ ਦੇ ਖੋਜਾਂ ਕਰਕੇ ਇਨਸਾਨ ਨੂੰ ਚਿੰਬੜੀਆਂ ਘਾਤਕ ਬਿਮਾਰੀਆਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਜੇਕਰ ਹੋ ਸਕੇ ਤਾਂ ਸਮਾਜ ਦੇ ਭਲੇ ਲਈ ਅਜਿਹੇ ਸ਼ਲਾਘਾਯੋਗ ਕਦਮਾਂ ਨੂੰ ਅੱਗੇ ਵੱਧਣ ਵਿਚ ਹਰ ਕਿਸੇ ਨੂੰ ਸਹਿਯੋਗ ਕਰਨਾ ਚਾਹੀਦਾ। Medical Research