ਤਪਦੀ ਗਰਮੀ ਤੋਂ ਛੇਤੀ ਮਿਲੇਗੀ ਰਾਹਤ, ਮੌਸਮ ਵਿਭਾਗ ਨੇ ਦੱਸਿਆ ਕਦੋਂ ਪਵੇਗਾ ਮੀਂਹ !

more-rain-in-monsoon-696x362

ਤਪਦੀ ਗਰਮੀ ਤੋਂ ਲੋਕਾਂ ਨੂੰ ਮਿਲੇਗੀ ਕੁਝ ਰਾਹਤ ਮਿਲ (Rain)

(ਏਜੰਸੀ) ਨਵੀਂ ਦਿੱਲੀ। ਆਸਮਾਨ ’ਚ ਵਰ੍ਹ ਰਹੀ ਅੱਗ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਦਿਨ ਭਰ ਚੱਲਦੀ ਗਰਮ ਲੋਅ ਤੋਂ ਨਿਜਾਤ ਪਾਉਣ ਲਈ ਲੋਕ ਮੀਂਹ (Rain) ਦੀ ਮੰਗ ਕਰ ਰਹੇ ਹਨ ਤਾਂ ਜੋ ਇਸ ਤਪਦੀ ਗਰਮੀ ਤੋਂ ਕੁਝ ਰਾਹਤ ਮਿਲ ਸਕੇ। ਇਸ ਦੌਰਾਨ ਮੌਸਮ ਵਿਭਾਗ ਨੇ ਛੇਤੀ ਮੀਂਹ ਪੈਣ ਦੀ ਸੰਭਾਵਨ ਜਤਾਈ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਵਾਰ ਸਾਊਥਵੈਸਟ ਮੌਨਸੂਨ ਛੇਤੀ ਆ ਰਿਹਾ ਹੈ। 15 ਮਈ ਨੂੰ ਅੰਡੇਮਾਨ ਨਿਕੋਬਾਰ ਤੇ ਇਸ ਨਾਲ ਜੁੜੀ ਬੰਗਾਲ ਦੀ ਖਾੜੀ ਇਲਕਾ ’ਚ ਮੀਂਹ ਪੈ ਸਕਦਾ ਹੈ। ਇਹ ਖਬਰ ਗਰਮੀ ’ਚ ਰਾਹਤ ਦੇਣ ਵਾਲੀ ਹੈ। ਇਸ ਸਮੇਂ ਭਾਰਤ ਦੇ ਜ਼ਿਆਦਾਤਰ ਇਲਾਕੇ ’ਚ ਭਿਆਨਕ ਗਰਮੀ ਪੈ ਰਹੀ ਹੈ। ਬੀਤੇ ਹਫਤੇ ਪੱਛਮੀ ਮੌਨਸੂਨ ਦੀ ਵਜ੍ਹਾ ਨਾਲ ਕੁਝ ਥਾਵਾਂ ’ਤੇ ਮੀਂਹ ਪਿਆ ਸੀ। ਹਾਲਾਂਕਿ ਹੁਣ ਲੋਕਾਂ ਨੂੰ ਮੌਨਸੂਨ ਦੀ ਉਡੀਕ ਹੈ। ਮੌਸਮ ਵਿਭਾਗ ਨੇ ਇਸ ਮਾਮਲੇ ’ਚ ਖੁਸ਼ਖਬਰੀ ਦਿੱਤੀ ਹੈ। ਕਟਊ ਦੇ ਅਨੁਸਾਰ ਇਸ ਵਾਰ ਸਾਊਥਵੈਸਟ ਮੌਨਸੂਨ ਛੇਤੀ ਆ ਰਿਹਾ ਹੈ।

ਮੌਸਮ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਮੌਨਸੂਨ 15 ਮਈ ਨੂੰ ਦੱਖਣੀ ਅੰਡੇਮਾਨ ਸਾਗਰ ਅਤੇ ਇਸ ਦੇ ਨਾਲ ਲੱਗਦੇ ਬੰਗਾਲ ਦੀ ਖਾੜੀ ਵਿੱਚ ਪਹੁੰਚ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਵਿੱਚ 15 ਮਈ ਨੂੰ ਮੌਨਸੂਨ ਦੀ ਪਹਿਲੀ ਬਾਰਸ਼ ਹੋਵੇਗੀ। ਅੱਤ ਦੀ ਗਰਮੀ ‘ਚ ਮੌਸਮ ਵਿਭਾਗ ਦੀ ਇਹ ਖਬਰ ਕਾਫੀ ਸਕੂਨ ਦੇਣ ਵਾਲੀ ਹੈ।

ਆਮ ਤੌਰ ‘ਤੇ ਮਾਨਸੂਨ 1 ਜੂਨ ਨੂੰ ਕੇਰਲ ਪਹੁੰਚਦਾ ਹੈ। ਦੱਖਣ-ਪੱਛਮੀ ਮਾਨਸੂਨ ਦੇ ਬਾਰੇ ‘ਚ ਮੌਸਮ ਵਿਭਾਗ ਨੇ ਕਿਹਾ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਵੇਗੀ। 14 ਤੋਂ 16 ਮਈ ਤੱਕ ਕਈ ਥਾਵਾਂ ‘ਤੇ ਭਾਰੀ ਮੀਂਹ ਵੀ ਪੈ ਸਕਦਾ ਹੈ। ਦੱਖਣੀ ਅੰਡੇਮਾਨ ਵਿੱਚ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਆਸਾਮ ਅਤੇ ਮੇਘਾਲਿਆ ਵਿੱਚ 12 ਤੋਂ 16 ਮਈ ਦਰਮਿਆਨ ਭਾਰੀ ਮੀਂਹ ਪੈ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ