ਸਾਡੇ ਨਾਲ ਸ਼ਾਮਲ

Follow us

14.8 C
Chandigarh
Friday, February 20, 2026
More
    Home ਰੂਹਾਨੀਅਤ ਅਨਮੋਲ ਬਚਨ ਬੁਰੇ ਵਿਚਾਰਾਂ ...

    ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ: ਪੂਜਨੀਕ ਗੁਰੂ ਜੀ

    Saint Dr MSG
    Saint Dr MSG

    ਬੁਰੇ ਵਿਚਾਰਾਂ ਨਾਲ ਕਮਜ਼ੋਰ ਹੋ ਜਾਂਦੀ ਹੈ ਸੋਚਣ ਸ਼ਕਤੀ: ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਰਾਮ ਦਾ ਨਾਮ ਜਪਣ ਨਾਲ ਆਤਮਾ ਬਲਵਾਨ ਹੁੰਦੀ ਹੈ ਤੇ ਮਨ ਦਬਦਾ ਜਾਂਦਾ ਹੈ ਜੇਕਰ ਤੁਸੀਂ ਸਿਮਰਨ ਕਰਨ ਦਾ ਨਿਯਮ ਨਹੀਂ ਰੱਖਦੇ, ਸਵੇਰੇ-ਸ਼ਾਮ ਮਾਲਕ ਨੂੰ ਨਿਯਮ ਅਨੁਸਾਰ ਯਾਦ ਨਹੀਂ ਕਰਦੇ ਤਾਂ ਤੁਹਾਡੇ ਮਨ ਦੇ ਵਿਚਾਰ ਤੁਹਾਡੇ ’ਤੇ ਹਮੇਸ਼ਾ ਹਾਵੀ ਰਹਿਣਗੇ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਦੇ ਅੰਦਰ ਜੋ ਬੁਰੇ ਵਿਚਾਰ ਆਉਂਦੇ ਹਨ ਉਹ ਸਾਰੇ ਮਨ ਦੀ ਦੇਣ ਹਨ ਤੇ ਜੋ ਚੰਗੇ ਵਿਚਾਰ ਆਉਂਦੇ ਹਨ, ਉਹ ਆਤਮਿਕ ਵਿਚਾਰ ਹਨ ਬੁਰੇ ਵਿਚਾਰਾਂ ਨਾਲ ਇਨਸਾਨ ਦੇ ਸਰੀਰ ’ਤੇ ਹਰ ਤਰ੍ਹਾਂ ਦਾ ਅਸਰ ਹੁੰਦਾ ਹੈ ਸਰੀਰਕ ਸ਼ਕਤੀ ਦਾ ਨਾਸ਼ ਹੁੰਦਾ ਹੈ, ਦਿਮਾਗ ਦੇ ਸੋਚਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ ਤੇ ਬੁਰੇ ਵਿਚਾਰਾਂ ਦਾ ਤਾਣਾ-ਬਾਣਾ ਬੁਣਦੇ ਰਹਿਣ ਨਾਲ ਇਨਸਾਨ ਦਾ ਆਤਮਬਲ ਘੱਟ ਹੁੰਦਾ ਜਾਂਦਾ ਹੈ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਸਿਮਰਨ ਦਾ ਨਿਯਮ ਬਣਾਉਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਸਵੇਰੇ ਤਿਆਰ ਹੁੰਦੇ ਹੋ, ਨਾਸ਼ਤਾ ਲੈਂਦੇ ਹੋ, ਪੜ੍ਹਨ ਜਾਂਦੇ ਹੋ, ਦਫ਼ਤਰ ਜਾਂਦੇ ਹੋ, ਖੇਤੀਬਾੜੀ ਆਦਿ ਤੁਸੀਂ ਆਪਣੇ ਕੰਮ-ਧੰਦੇ ’ਤੇ ਜਾਂਦੇ ਹੋ ਇਸੇ ਤਰ੍ਹਾਂ ਸਵੇਰੇ ਉੱਠ ਕੇ ਹੱਥ-ਮੂੰਹ ਧੋ ਲਓ, ਤਾਂਕਿ ਨੀਂਦ ਉੱਡ ਜਾਵੇ ਜੇਕਰ ਤੁਹਾਨੂੰ ਇਹ ਮੁਸ਼ਕਲ ਲਗਦਾ ਹੈ ਤਾਂ ਚਲੋ, ਪਏ-ਪਏ ਹੀ ਸਿਮਰਨ ਕਰ ਲਓ ਕਿਉਂਕਿ ਇਹ ਸਿਮਰਨ ਬਿਲਕੁਲ ਹੀ ਨਾ ਕਰਨ ਤੋਂ ਲੱਖਾਂ ਗੁਣਾਂ ਬਿਹਤਰ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਸੀਂ ਲਗਾਤਾਰ ਦੋ ਮਹੀਨੇ ਸਵੇਰੇ ਸ਼ਾਮ 15-15 ਮਿੰਟ ਸਿਮਰਨ ਕਰਕੇ ਦੇਖ ਲਓ, ਜੇਕਰ 1-1 ਘੰਟਾ ਕਰੋ ਤਾਂ ਕਹਿਣਾ ਹੀ ਕੀ ਫਿਰ ਤਾਂ ਅਸੀਂ ਵੀ ਗਾਰੰਟੀ ਦੇ ਸਕਦੇ ਹਾਂ ਕਿ 100 ਫੀਸਦੀ ਤੁਹਾਡੇ ਅੰਦਰ ਮਾਲਕ ਦੇ ਨਜ਼ਾਰੇ ਆਉਣਗੇ ਹੀ ਆਉਣਗੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।