ਬੁਰੀ ਖਬਰ : ਫਤੇਹਾਬਾਦ ’ਚ ਨੌਜਵਾਨ ਦਾ ਬੇਰਹਿਮੀ ਨਾਲ ਕਤਲ

murder

ਫਤੇਹਾਬਾਦ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਰਤੀਆ ਵਿਖੇ ਇੱਕ ਵਾਰ ਫੇਰ ਤੋਂ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਦੇਰ ਰਾਤ ਰਤੀਆ ’ਚ ਮਜ਼ਦੂਰ ਦਾ ਕੁਝ ਨੌਜਵਾਨਾਂ ਨੇ ਚਾਕੂਆਂ ਨਾਲ ਕਤਲ (Murder) ਕਰ ਦਿੱਤਾ। ਨੌਜਵਾਨਾਂ ਨੇ ਮਜ਼ਦੂਰ ਤੋਂ ਮੋਬਾਇਲ ਫੋਨ ਖੋਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਉਸ ਮਜ਼ਦੂਰ ’ਤੇ ਉਨ੍ਹਾਂ ਦਾ ਵਿਰੋਧ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ’ਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਬਾਅਕ ’ਚ ਚਾਕੂ ਮਾਰ ਦਿੱਤਾ। ਉਸ ਮਜ਼ਦੂਰ ਨੂੰ ਉਨ੍ਹਾਂ ਨੇ ਬਹੁਤ ਬੁਰੀ ਤਰ੍ਹਾਂ ਚਾਕੂ ਮਾਰੇ। ਜਿਸ ਤੋਂ ਬਾਅਦ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਇਸ ਦਾ ਪਤਾ ਲੱਗਣ ’ਤੇ ਨੇੜੇ ਦੇ ਲੋਕਾਂ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਉਸ ਮਜ਼ਦੂਰ ਨੂੰ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਉਸ ਨੂੰ ਡਾਕਰਟਾਂ ਵੱਲੋਂ ਮਿ੍ਰਤਕ ਐਲਾਨ ਕਰ ਦਿੱਤਾ ਗਿਆ।

ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰਿਆਂ ’ਚ ਕੈਦ | Murder

ਸਾਰੀ ਘਟਨਾਂ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਹੈ, ਜਿਸ ਵਿੱਚ ਕੁਝ ਨੌਜਵਾਨ ਪਾਰਕ ਕੋਲ ਭੱਜਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਸ ਮਜ਼ਦੂਰ ’ਤੇ ਹਮਲਾ ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ। ਮਿ੍ਰਤਕ ਮਾਡਲ ਟਾਉਨ ’ਚ ਇੱਕ ਕੋਠੀ ’ਚ ਪਾਲਿਸ਼ ਦਾ ਕੰਮ ਕਰਦਾ ਸੀ। ਮਿ੍ਰਤਕ ਦੀ ਉਮਰ ਕਰੀਬ 16 ਸਾਲਾਂ ਦੇ ਕਰੀਬ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : ਵਧਦੀ ਗਰਮੀ ਦਾ ਕਹਿਰ

ਸ਼ਨਿੱਚਰਵਾਰ ਦੇਰ ਸ਼ਾਮ ਉਹ ਰਤੀਆ ’ਚ ਰਾਮ ਪਾਰਕ ਮਿ੍ਰਤਕ ਖਾਣਾ ਖਾ ਕੇ ਪਾਰਕ ’ਚ ਘੂੰਮਣ ਨਿਕਲਿਆ ਸੀ। ਜਿੱਥੇ ਕੁਝ ਗਿਣਤੀ ’ਚ ਅਣਪਛਾਤੇ ਨੌਜਵਾਨਾਂ ਨੇ ਉਸ ਤੋਂ ਮੋਬਾਇਨ ਖੋਣ ਦੀ ਕੋਸ਼ਿਸ਼ ਕੀਤੀ ਜਿਸ ’ਤੇ ਉਸ ਨੇ ਉਨ੍ਹਾਂ ਦਾ ਵਿਰੋਧ ਕੀਤਾ ਵਿਰੋਧ ਕਰਨ ’ਤੇ ਉਨ੍ਹਾ ਨੇ ਉਸ ਦਾ ਕਤਲ ਕਰ ਦਿੱਤਾ। ਇਸ ਮਾਮਲੇ ’ਚ ਪੁਲਿਸ ਨੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here