ਬੀ.ਐਫ.ਸੀ.ਈ.ਟੀ. ਨੇ ਭਾਰਤ ਦੀਆਂ ਸਸਟੇਨਏਬਲ ਸੰਸਥਾਵਾਂ ਦੀ ਰੈਂਕਿੰਗ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ

Bathinda~02 copy

ਬੀ.ਐਫ.ਸੀ.ਈ.ਟੀ. ਨੇ ਭਾਰਤ ਦੀਆਂ ਸਸਟੇਨਏਬਲ ਸੰਸਥਾਵਾਂ ਦੀ ਰੈਂਕਿੰਗ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ

(ਸੁਖਨਾਮ) ਬਠਿੰਡਾ। ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ (ਬੀ.ਐਫ.ਸੀ.ਈ.ਟੀ.) (B.F.C.E.T. Ranked ) ਨੇ ਸਾਲ 2022 ਲਈ ਭਾਰਤ ਦੀਆਂ ਸਸਟੇਨਏਬਲ ਸੰਸਥਾਵਾਂ ਦੀ ਥੀਮ ’ਤੇ ਆਰ ਵਰਲਡ ਇੰਸਟੀਟਿਊਸ਼ਨਲ ਰੈਂਕਿੰਗ ਦੁਆਰਾ ਕਰਵਾਏ ਗਏ ਇੱਕ ਰੈਂਕਿੰਗ ਮੁਕਾਬਲੇ ’ਚ ਪੰਜਾਬ ਦੇ ਸਾਰੇ ਇੰਜੀਨੀਅਰਿੰਗ ਕਾਲਜਾਂ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਪ੍ਰਾਪਤੀ ਲਈ ਬੀ.ਐਫ.ਸੀ.ਈ.ਟੀ. ਦੇ ਪਿ੍ਰੰਸੀਪਲ, ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

ਉਨ੍ਹਾਂ ਕਿਹਾ ਕਿ ਆਰ ਵਰਲਡ ਇੰਸਟੀਟਿਊਸ਼ਨਲ ਰੈਂਕਿੰਗ ਦੁਆਰਾ ਖੋਜ, ਨਵੀਨਤਾਵਾਂ, ਉੱਦਮਤਾ ਸੱਭਿਆਚਾਰ, ਬੁਨਿਆਦੀ ਢਾਂਚਾ ਅਤੇ ਰੱਖ-ਰਖਾਅ, ਊਰਜਾ ਸੰਭਾਲ ਅਤੇ ਖਪਤ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਪਾਣੀ ਦੀ ਸੰਭਾਲ ਆਦਿ ਮਾਪਦੰਡਾਂ ’ਤੇ ਆਧਾਰਿਤ ਕਰਵਾਏ ਗਏ ਇੱਕ ਰੈਂਕਿੰਗ ਮੁਕਾਬਲੇ ਵਿੱਚ ਬੀ.ਐਫ.ਸੀ.ਈ.ਟੀ. ਦਾ ਪੰਜਾਬ ਦੇ ਸਾਰੇ ਇੰਜਨੀਅਰਿੰਗ ਕਾਲਜਾਂ ਵਿੱਚੋਂ ਪਹਿਲਾ ਸਥਾਨ ਹਾਸਲ ਕਰਨਾ ਅਤੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਤੀਜੇ ਸਥਾਨ ’ਤੇ ਆਉਣਾ ਬਹੁਤ ਮਾਣ ਵਾਲੀ ਪ੍ਰਾਪਤੀ ਹੈ। ਸਾਰੇ ਭਾਰਤ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀ ਰੈਂਕਿੰਗ ਵਿੱਚ ਬੀ.ਐਫ.ਸੀ.ਈ.ਟੀ. ਵੱਲੋਂ 44ਵਾਂ ਸਥਾਨ ਪ੍ਰਾਪਤ ਕਰਨਾ ਸੰਸਥਾ ਅਤੇ ਇਲਾਕੇ ਲਈ ਬਹੁਤ ਅਹਿਮ ਹੈ।

ਬੀ.ਐਫ.ਸੀ.ਈ.ਟੀ. ਦੀ ਪਿ੍ਰੰਸੀਪਲ ਡਾ. ਜਯੋਤੀ ਬਾਂਸਲ ਨੇ ਇਸ ਅਹਿਮ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਕਾਲਜ ਖੋਜ ਤੇ ਨਵੀਨਤਾ ਦੇ ਖੇਤਰ ਵਿੱਚ, ਉੱਦਮਤਾ ਦੇ ਖੇਤਰ ਵਿੱਚ ਅਤੇ ਵਿਦਿਆਰਥੀਆਂ ਦੀ ਪਲੇਸਮੈਂਟ ਦੇ ਖੇਤਰ ਵਿੱਚ ਲਗਾਤਾਰ ਮੱਲ੍ਹਾਂ ਮਾਰਦਾ ਆ ਰਿਹਾ ਹੈ। ਜਿਸ ਸਦਕਾ ਇਹ ਕਾਲਜ ਉੱਤਰੀ ਭਾਰਤ ਦੇ ਮੋਹਰੀ ਇੰਜਨੀਅਰਿੰਗ ਕਾਲਜਾਂ ਵਿੱਚ ਗਿਣਿਆ ਜਾਣ ਲੱਗਾ ਹੈ। ਉਨ੍ਹਾਂ ਕਿਹਾ ਕਿ ਬੀ.ਐਫ.ਜੀ.ਆਈ. ਦੀ ਸਮੁੱਚੀ ਮੈਨੇਜਮੈਂਟ ਦੇ ਸਹਿਯੋਗ ਨਾਲ ਇਹ ਕਾਲਜ ਭਵਿੱਖ ਵਿੱਚ ਹੋਰ ਵੀ ਨਵੇਂ ਆਯਾਮ ਸਿਰਜੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ