ਅਮਰੀਕਾ ਨੇ ਚੀਨ ‘ਤੇ ਵਧਾਇਆ ਦਬਾਅ
ਵਾਸ਼ਿੰਗਟਨ, ਏਜੰਸੀ। ਅਮਰੀਕਾ ਨੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜਹਰ ਮਾਮਲੇ ‘ਚ ਚੀਨ ‘ਤੇ ਦਬਾਅ ਵਧਾਉਂਦੇ ਹੋਏ ਕਿਹਾ ਹੈ ਕਿ ਮਸੂਦ ਸੰਯੁਕਤ ਰਾਸ਼ਟਰ ਦੇ ਨਿਯਮਾਂ ਤਹਿਤ ਅੰਤਰਰਾਸ਼ਟਰੀ ਅੱਤਵਾਦੀ ਐਲਾਨੇ ਜਾਣ ਲਈ ਫਿਟ ਕੇਸ ਹੈ ਅਤੇ ਅਜਿਹਾ ਨਾ ਕੀਤੇ ਜਾਣ ਨਾਲ ਖੇਤਰੀ ਸਥਿਰਤਾ ‘ਤੇ ਪ੍ਰਤੀਕੂਲ ਅਸਰ ਪਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਰਾਬਰਟ ਪੈਲਾਡਿਨੋ ਨੇ ਇੱਥੇ ਇੱਕ ਅਮਰੀਕਾ ਅਤੇ ਚੀਨ ਖੇਤਰੀ ਸਥਿਰਤਾ ਅਤੇ ਸ਼ਾਂਤੀ ਨੂੰ ਪ੍ਰਾਪਤ ਕਰਨ ਲਈ ਆਪਸੀ ਹਿੱਤ ਸਾਂਝਾ ਕਰਦੇ ਹਨ ਪਰ ਮਸੂਦ ਅਜਹਰ ਨੂੰ ਵਿਸ਼ਵਿਕ ਅੱਤਵਾਦੀ ਘੋਸ਼ਿਤ ਕਰਵਾਉਣ ‘ਚ ਅਸਫਲ ਰਹਿਣ ‘ਤੇ ਇਸ ਟੀਚੇ ਨੂੰ ਪੂਰਾ ਕਰਨਾ ਅਸੰਭਵ ਹੋਵੇਗਾ। (Azhar Massoud)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।