ਅਯੁੱਧਿਆ ਵਿਵਾਦ ਸੁਲਝਾਏ ਜਾਣ ‘ਤੇ ਫੈਸਲਾ ਸੁਰੱਖਿਅਤ

ਹਿੰਦੂ ਪੱਖ ਨਾ ਕਿਹਾ ਕਿ ਇਹ ਜ਼ਮੀਨ ਵਿਵਾਦ ਹੈ

ਨਵੀਂ ਦਿੱਲੀ (ਏਜੰਸੀ)। ਮਾਣਯੋਗ ਅਦਾਲਤ ਨੇ ਅਯੁੱਧਿਆ ਦੇ ਰਾਮ ਜਨਮ ਭਮੀ-ਬਾਬਰੀ ਮਸਜ਼ਿਦ ਵਿਵਾਦ ਨੂੰ ਵਿਚੋਲਗੀ ਦੇ ਜ਼ਰੀਏ ਸੁਲਝਾਏ ਜਾਣ ਦੇ ਮਸਲੇ ‘ਤੇ ਬੁੱਧਵਾਰ ਨੂੰ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਬੈਂਚ ਦੇ ਸਾਹਮਣੇ ਵਿਚੋਲਗੀ ਦੇ ਮਾਮਲੇ ‘ਤੇ ਸੁਣਵਾਈ ਹੋਈ ਜਿਸ ‘ਚ ਦੋਵਾਂ ਹਿੰਦੂ ਪੱਖਾਂ ਨਿਰਮੋਹੀ ਅਖਾੜਾ ਤੇ ਰਾਮਲੱਤਾ ਵਿਰਾਜਮਾਨ ਦੇ ਵਕੀਲਾਂ ਨੇ ਇਸ ਵਿਵਾਦ ਨੂੰ ਗੱਲਬਾਤ ਨਾਲ ਸੁਲਝਾਉਣ ਦੇ ਪ੍ਰਤਾਵ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਮਲਾ ਪੂਰੀ ਤਰ੍ਹਾਂ ਜ਼ਮੀਨ ਵਿਵਾਦ ਹੈ ਅਤੇ ਇਸ ਨੂੰ ਇਸ ਤਰ੍ਹਾਂ ਨਹੀਂ ਸੁਲਝਾਇਆ ਜਾਣਾ ਚਾਹੀਦਾ।

ਮੁਸਲਿਕ ਪੱਖ ਵੱਲੋਂ ਪੇਸ਼ ਸੀਨੀਅਰ ਬੁਲਾਰੇ ਰਾਜੀਵ ਧਵਜ ਨੇ ਹਾਲਾਂਕਿ ਗੱਲਬਾਤ ਦਾ ਵਿਰੋਧ ਨਹੀਂ ਕੀਤਾ। ਮੁੱਖ ਅਦਾਲਤ ਨੇ ਹਿੰਦੂ ਪੱਖੀਆਂ ਵੱਲੋਂ ਗੱਲਬਾਤ ਤੋਂ ਇਨਕਾਰ ਕੀਤੇ ਜਾਣ ‘ਤੇ ਹੈਰਾਨੀ ਪ੍ਰਗਟ ਕੀਤੀ। ਅਦਾਲਤ ਨੇ ਕਿਹਾ ਕਿ ਅਤੀਤ ‘ਤੇ ਉਸ ਦਾ ਕੋਈ ਵੱਸ ਨਹੀਂ, ਪਰ ਉਹ ਬਿਹਤਰ ਭਵਿੱਖ ਦੀ ਕੋਸ਼ਿਸ਼ ਜ਼ਰੂਰ ਕਰ ਸਕਦੇ ਹਨ। ਸੰਵਿਧਾਨਿਕ ਬੈਂਕ ਨੇ ਇਸ ਦੇ ਨਾਲ ਹੀ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਅਤੇ ਅਯੁੱਧਿਆ ਵਿਵਾਦ ਦਾ ਨਿਪਟਾਰਾ ਗੱਲਬਾਤ ਨਾਲ ਹੋਵੇ ਜਾਂ ਨਹੀਂ। ਬੈਂਚ ਵਿੱਚ ਜੱਜ ਗੋਗੋਈ ਤੋਂ ਇਲਾਵਾ, ਜੱਜ ਏਐੱਸ ਗੋਵੜੇ, ਜੱਜ ਅਸੋਕ ਭੂਸ਼ਣ, ਜੱਜ ਡੀ ਵਾਈ ਚੰਦ੍ਰ ਚੂੜ ਅਤੇ ਜੱਜ ਐੱਸ ਅਬਦੁੱਲਾ ਨਜੀਰ ਸ਼ਾਮਲ ਹਨ। (Ayodhya)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।