ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਪੰਜਾਬ ਸਰਕਾਰ ਵੱਲੋ ਸੂਬੇ ਵਿੱਚੋ ਨਸ਼ਿਆ ਦੇ ਮੁਕੰਮਲ ਖ਼ਾਤਮੇ ਲਈ ਨਸ਼ਿਆ ਵਿਰੁੱਧ ਫ਼ੈਸਲਾਕੁਨ ਜੰਗ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ ਤਹਿਤ ਅੱਜ ਸੀਐੱਚਸੀ ਫਿਰੋਜ਼ਸ਼ਾਹ ਵਿਖੇ ਸਿਵਲ ਸਰਜਨ , ਫ਼ਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਗਿਆ ।ਇਸ ਮੌਕੇ ਬੋਲਦਿਆਂ ਸੀਨੀਅਰ ਮੈਡੀਕਲ ਅਫਸਰ ਡਾ. ਰੇਖਾ ਭੱਟੀ ਨੇ ਕਿਹਾ ਕਿ ਸੂਬਾ ਸਰਕਾਰ ਵਲੋ ਨਸ਼ੇ ਖਿਲਾਫ਼ ਆਰ ਪਾਰ ਦੀ ਜੰਗ ਵਿੱਢੀ ਗਈ ਹੈ ਅਤੇ ਸਰਕਾਰ ਦਾ ਮੁੱਖ ਟੀਚਾ ਸੂਬੇ ਵਿੱਚੋ ਹਰ ਤਰ੍ਹਾਂ ਦੇ ਨਸ਼ੇ ਦਾ ਪੂਰਨ ਖ਼ਾਤਮਾ ਹੈ ।
ਮੈਡੀਕਲ ਅਫਸਰ ਡਾ. ਅਭੈਜੀਤ ਸਿੰਘ ਨੇ ਕਿਹਾ ਕਿ ਵਿਭਾਗ ਦੀਆ ਟੀਮਾ ਵੱਲੋ ਲਗਾਤਾਰ ਜਿੱਥੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਹੀ ਬੀਤੇ ਦਿਨੀ ਵੀ ਜ਼ਿਲੇ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਛੁਡਾਊ ਤੇ ਪੁਨਰਵਾਸ ਕੇਂਦਰਾ ਦੇ ਦੌਰੇ ਕਰਕੇ ਮਰੀਜ਼ਾ ਲਈ ਕੀਤੇ ਗਏ ਪ੍ਰਬੰਧਾ ਦੀ ਵੀ ਸਮੀਖਿਆ ਕੀਤੀ ਗਈ ਅਤੇ ਕੇਂਦਰ ਵਿੱਚ ਤਾਇਨਾਤ ਡਾਕਟਰਾਂ ਤੇ ਸਟਾਫ ਨੂੰ ਮਰੀਜ਼ਾ ਨਾਲ ਹਲੀਮੀ ਭਰਿਆ ਵਤੀਰਾ ਅਪਣਾ ਸਿਹਤਯਾਬ ਕਰਕੇ ਘਰ ਵਾਪਿਸ ਭੇਜਣ ਦੀਆ ਹਦਾਇਤਾਂ ਦਿਤੀਆ ਗਈਆ ਹਨ ।ਨਸ਼ੇ ਦੀ ਮਾੜੀ ਅਲਾਮਤ ਦੀ ਗੱਲ ਕਰਦਿਆ ਹਰਦੀਪ ਸਿੰਘ ਸੰਧੂ ਬੀਈਈ ਨੇ ਕਿਹਾ ਕਿ ਨਸ਼ਾ ਇੱਕ ਲੰਬਾ ਸਮਾਂ ਚੱਲਣ ਵਾਲੀ ਅਤੇ ਵਾਰ ਵਾਰ ਹੋਣ ਵਾਲੀ ਬੀਮਾਰੀ ਹੈ ਜੋ ਸਾਡੇ ਦਿਮਾਗ, ਸਰੀਰ ਅਤੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ।
CHC Ferozshah
ਇਸਦੇ ਇਲਾਜ ਲਈ ਵੀ ਮਰੀਜ ਨੂੰ ਲੰਬਾ ਸਮਾਂ ਇਲਾਜ ਕਰਾਉਣਾ ਪੈਂਦਾ ਹੈ, ਜੋ ਕਿ ਖੁਦ ਮਰੀਜ਼, ਉਸਦੇ ਪਰਿਵਾਰ ਅਤੇ ਸਮਾਜ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕਦਾ ਹੈ।ਨਸ਼ਾ ਮੁਕਤ ਪੰਜਾਬ ਵੱਲ ਵੱਧਦੇ ਕਦਮਾਂ ਤਹਿਤ ਜਿਲ੍ਹੇ ਵਿੱਚ ਇਸ ਸਮੇਂ ਸਿਹਤ ਵਿਭਾਗ ਅਧੀਨ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਨਸ਼ਾ ਮੁਕਤੀ ਕੇਂਦਰ ਚੱਲ ਰਿਹਾ ਹੈ, ਜਿੱਥੇ ਮਰੀਜ਼ਾਂ ਨੂੰ ਉਨ੍ਹਾਂ ਦੇ ਠੀਕ ਹੋਣ ਦੀ ਸਥਿੱਤੀ ਨੂੰ ਵੇਖਦੇ ਦਾਖਲ ਕਰਕੇ ਉਨ੍ਹਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ।
Read Also : Punjab Government: ਪੰਜਾਬ ਸਰਕਾਰ ਨੇ ਪੂਰੀ ਕੀਤੀ ਇੱਕ ਹੋਰ ਗਰੰਟੀ, ਮੁੱਖ ਮੰਤਰੀ ਮਾਨ ਨੇ ਖੁੱਦ ਦਿੱਤੀ ਜਾਣਕਾਰੀ
ਇਸ ਦੌਰਾਨ ਉਨ੍ਹਾਂ ਨੂੰ ਮੁਫਤ ਰਹਿਣ ਅਤੇ ਖਾਣੇ ਦੀ ਸਹੂਲਤ ਦੇ ਨਾਲ ਨਾਲ ਵਿਅਕਤੀਗਤ ਕਾਊਂਸਲਿੰਗ, ਪਰਿਵਾਰਕ ਕਾਊਂਸਲਿੰਗ ਤੇ ਗਰੁੱਪ ਕਾਊਂਸਲਿੰਗ ਵੀ ਮੁਹੱਈਆ ਕੀਤੀ ਜਾਂਦੀ ਹੈ ਅਤੇ ਯੋਗ ਤੇ ਅਧਿਆਤਮਿਕ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਵੀਰਮ , ਰਾਜਬਿੰਦਰ ਕੌਰ ਕਾਊੰਸਲਰ , ਰਜਨੀ ਸ਼ਰਮਾ ਸਟਾਫ ਨਰਸ , ਸੁਮਿਤ ਕੁਮਾਰ , ਹਰਜਿੰਦਰ ਸਿੰਘ , ਰਣਜੀਤ ਸਿੰਘ , ਜਗਪ੍ਰੀਤ ਸਿੰਘ , ਹਰਨੇਕ ਸਿੰਘ , ਮੁਹੰਮਦ ਸ਼ਾਹਨਿਵਾਜ਼ , ਪ੍ਰੇਮ ਲਾਲ , ਗੌਰਵ ਆਦਿ ਹਾਜ਼ਰ ਸਨ ।