ਨਸ਼ਿਆਂ ਖਿਲਾਫ਼ ਜਾਗਰੂਕਤਾ ਲਿਆਈ ਰੰਗ, ਪ੍ਰਸ਼ਾਸਨ ਵੀ ਕਰਨ ਲੱਗਿਆ ਤਹੱਈਆ

Malerkotla News

ਅਹਿਮਦਗੜ੍ਹ (ਗੁਰਤੇਜ ਜੋਸੀ)। ਏਸ਼ੀਆ ਦੀ ਮਸ਼ਹੂਰ ਦਾਣਾ ਮੰਡੀ ਅਹਿਮਦਗੜ੍ਹ ਵਿਖੇ ਸਿਟੀ ਪੁਲੀਸ ਵੱਲੋਂ ਨਸ਼ਿਆਂ ਵਿਰੁੱਧ (Depth) ਜਾਗਰੂਕਤਾ ਕੈਂਪ ਥਾਣਾ ਮੁਖੀ ਸਤਵਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਲਾਇਆ ਗਿਆ। ਇਸ ਮੌਕੇ ਸਤਵਿੰਦਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਜੇਕਰ ਸ਼ਹਿਰ ਵਿੱਚ ਕੋਈ ਵਿਅਕਤੀ ਨਸ਼ਾ ਚਿੱਟਾ, ਕੈਪਸੂਲ ਆਦਿ ਵੇਚਣ ਦਾ ਪਤਾ ਲੱਗਦਾ ਹੈ ਤਾਂ ਉਹ ਪੁਲੀਸ ਨੂੰ ਸੂਚਿਤ ਕਰਨ ਪਤਾ ਦੱਸਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ । ਉਨ੍ਹਾਂ ਅੱਗੇ ਕਿਹਾ ਕਿ ਸ਼ਹਿਰ ਅੰਦਰ ਅਮਨ ਦੇ ਹਾਲਾਤ ਬਰਕਰਾਰ ਰੱਖੇ ਜਾਣਗੇ ਅਤੇ ਕਿਸੇ ਵੀ ਮਾੜੇ ਅਨਸਰਾਂ ਨੂੰ ਸ਼ਹਿਰ ਅੰਦਰ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਅਤੇ ਨਜ਼ਾਇਜ ਕਾਰੋਬਾਰ ਨਹੀਂ ਕਰਨ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਲੋਕ ਆਪਣਾ ਇਹ ਧੰਦਾ ਬੰਦ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਜੇਲ ਵਿੱਚ ਡੱਕਿਆ ਜਾਵੇਗਾ। (Malerkotla News)

ਇਸ ਮੌਕੇ ਸਿਟੀ ਪੁਲੀਸ ਦੇ ਏ.ਐਸ.ਆਈ ਗੁਰਮੀਤ ਸਿੰਘ, ਹੌਲਦਾਰ ਜਗਤਾਰ ਸਿੰਘ, ਬਲਵੀਰ ਸਿੰਘ, ਸਮਾਜ ਸੇਵੀ ਰਾਕੇਸ਼ ਸ਼ਾਹੀ, ਮਿੱਠੂ ਰਾਮ ਪਰਵਿੰਦਰ ਸਿੰਘ ਮਾਜਰੀ, ਰਾਜ ਕੁਮਾਰ, ਪਰਮਾ ਨੰਦ ਨਾਥੀ, ਪ੍ਰੇਮ ਕੁਮਾਰ, ਅਜਾਦ ਕੁਮਾਰ, ਹੰਸ ਰਾਜ, ਉਪਦੇਸ਼ ਕੁਮਾਰ, ਮਹਿੰਦਰ ਕੁਮਾਰ, ਹਰੀਸ਼ ਘਈ, ਜੇਠੂ ਸੋਹਣ ਲਾਲ, ਮੱਟੀ ਧੂਲਕੋਟ, ਕਾਲਾ, ਡਾ: ਟੋਨੀ ਆਦਿ ਹਾਜ਼ਰ ਸਨ। ਇਸ ਸਮੇਂ ਹੌਲਦਾਰ ਸਿੰਘ ਨੇ ਆਏ ਹੋਏ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ ।ਇਸ ਮੌਕੇ ਵੱਡੀ ਗਿਣਤੀ ‘ਚ ਲੋਕ ਜਾਗੂਰਕਤਾ ਕੈਂਪ ਵਿੱਚ ਹਾਜ਼ਰ ਸਨ । (Malerkotla News)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here