ਬੁਰੇ ਕਰਮਾਂ ਤੋਂ ਬਚੋ
ਜਦੋਂ ਇਸ ਦੁਨੀਆਂ ’ਚ ਕਿਸੇ ਵਿਅਕਤੀ ਦਾ ਜਨਮ ਹੁੰਦਾ ਹੈ ਤਾਂ ਉਹ ਇਕੱਲਾ ਹੀ ਆਉਂਦਾ ਹੈ ਉਸ ਦੇ ਨਾਲ ਕੋਈ ਹੋਰ ਨਹੀਂ ਹੁੰਦਾ ਜਨਮ ਪਿੱਛੋਂ ਹੀ ਉਸ ਨੂੰ ਪਰਿਵਾਰ, ਸਮਾਜ, ਮਿੱਤਰ ਆਦਿ ਮਿਲਦੇ ਹਨ ਜਿਹੋ-ਜਿਹੇ ਕਰਮ ਕਰਦਾ ਹੈ, ਉਸੇ ਅਨੁਸਾਰ ਜ਼ਿੰਦਗੀ ਭਰ ਸੁਖ ਜਾਂ ਦੁੱਖ ਪ੍ਰਾਪਤ ਕਰਦਾ ਰਹਿੰਦਾ ਹੈ ਅੰਤ ’ਚ ਵਿਅਕਤੀ ਇਕੱਲਾ ਹੀ ਮਰ ਜਾਂਦਾ ਹੈ ਚਾਣੱਕਿਆ ਨੇ ਜ਼ਿੰਦਗੀ ਨਾਲ ਜੁੜੀਆਂ ਕਈ ਸਹੀ ਨੀਤੀਆਂ ਦੱਸੀਆਂ ਹਨ ਇਨ੍ਹਾਂ ਨੀਤੀਆਂ ’ਚ ਜ਼ਿੰਦਗੀ ਦੀ ਸੱਚਾਈ ਲੁਕੀ ਹੋਈ ਹੈ ਜੋ ਵਿਅਕਤੀ ਇਨ੍ਹਾਂ ਨੀਤੀਆਂ ਨੂੰ ਆਪਣੇ ਵਿਹਾਰ ’ਚ ਉਤਾਰ ਲੈਂਦਾ ਹੈ, ਉਹ ਨਿਸ਼ਚਿਤ ਹੀ ਸ੍ਰੇਸ਼ਟ ਵਿਅਕਤੀ ਬਣ ਸਕਦਾ ਹੈ
ਚਾਣੱਕਿਆ ਨੇ ਦੱਸਿਆ ਹੈ ਕਿ ਇਸ ਦੁਨੀਆਂ ’ਚ ਅਸੀਂ ਇਕੱਲੇ ਹੀ ਆਉਂਦੇ ਹਾਂ ਤੇ ਸਾਨੂੰ ਇਕੱਲਿਆਂ ਨੂੰ ਹੀ ਜਾਣਾ ਪੈਂਦਾ ਹੈ, ਇਸ ਲਈ ਸਵਰਗ ਜਾਂ ਨਰਕ ਵੀ ਸਾਨੂੰ ਇਕੱਲਿਆਂ ਨੂੰ ਹੀ ਭੋਗਣੇ ਪੈਣੇ ਹਨ ਚਾਣੱਕਿਆ ਅਨੁਸਾਰ ਜਨਮ ਲੈਣ ਤੋਂ ਬਾਅਦ ਵਿਅਕਤੀ ਨੂੰ ਜੋ ਘਰ-ਪਰਿਵਾਰ ਤੇ ਵਾਤਾਵਰਨ ਮਿਲਦਾ ਹੈ,
ਉਸ ਅਨੁਸਾਰ ਉਹ ਕਰਮ ਕਰਦਾ ਰਹਿੰਦਾ ਹੈ ਜੇਕਰ ਕੋਈ ਵਿਅਕਤੀ ਚੰਗੇ ਕਰਮ ਕਰੇਗਾ ਤਾਂ ਉਸਨੂੰ ਇਨ੍ਹਾਂ ਦਾ ਸ਼ੁੱਭ ਫ਼ਲ ਮਿਲੇਗਾ ਜੇਕਰ ਕੋਈ ਵਿਅਕਤੀ ਬੁਰੇ ਕੰਮਾਂ ’ਚ ਲਿਪਤ ਰਹਿੰਦਾ ਹੈ ਤਾਂ ਉਸ ਨੂੰ ਇਨ੍ਹਾਂ ਸਾਰੇ ਕੰਮਾਂ ਦੇ ਭਿਆਨਕ ਨਤੀਜੇ ਝੱਲਣੇ ਪੈਂਦੇ ਹਨ ਕੋਈ ਵੀ ਵਿਅਕਤੀ ਜੇਕਰ ਆਪਣੇ ਨਿੱਜੀ ਸਵਾਰਥ ਲਈ ਜਾਂ ਕਿਸੇ ਹੋਰ ਲਈ ਬੁਰਾ ਕੰਮ ਕਰਦਾ ਹੈ ਤਾਂ ਇਹ ਨਿਸ਼ਚਿਤ ਹੀ ਦੁੱਖ ਦੇਣ ਵਾਲੀ ਗੱਲ ਹੈ ਪਰ ਜਿਨ੍ਹਾਂ ਲੋਕਾਂ ਲਈ ਵਿਅਕਤੀ ਅਧਰਮ ਦੇ ਰਸਤੇ ’ਤੇ ਚੱਲਦਾ ਹੈ ਉਹ ਸਾਰੇ ਲੋਕ ਵੀ ਮੌਤ ਵੇਲੇ ਉਸਦਾ ਸਾਥ ਛੱਡ ਦਿੰਦੇ ਹਨ ਇਸ ਲਈ ਕਦੇ ਵੀ ਕਿਸੇ ਵੀ ਹਾਲਤ ’ਚ ਬੁਰੇ ਕੰਮਾਂ ਤੋਂ ਬਚਣਾ ਚਾਹੀਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ