ਸਾਡੇ ਨਾਲ ਸ਼ਾਮਲ

Follow us

14.3 C
Chandigarh
Monday, January 19, 2026
More
    Home Breaking News ਸੱਤ ਲੱਖ ਤੋਂ ਵ...

    ਸੱਤ ਲੱਖ ਤੋਂ ਵੱਧ ਬੂਟੇ ਲਾ ਕੇ ਮਨਾਇਆ ਅਵਤਾਰ ਮਹੀਨਾ

    Avatar Month, Million, Shrubs

    ਸਾਧ-ਸੰਗਤ ਨੇ ਪੌਦਿਆਂ ਦੇ ਵੱਡੇ ਹੋਣ ਤੱਕ ਲਗਾਤਾਰ ਸੰਭਾਲ ਦਾ ਵੀ ਲਿਆ ਪ੍ਰਣ

    ਸਰਸਾ (ਸੱਚ ਕਹੂੰ ਨਿਊਜ਼)। ਪੌਦੇ ਲਾਉਣ ‘ਚ ਹੁਣ ਤੱਕ ਚਾਰ ਵਿਸ਼ਵ ਰਿਕਾਰਡ ਬਣਾ ਚੁੱਕੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਭਾਵ ਵਾਤਾਵਰਨ ਦੇ ਪਹਿਰੇਦਾਰਾਂ ਨੇ ਅੱਜ ਇੱਕ ਵਾਰ ਫਿਰ ਵਾਤਾਵਰਨ ਸੁਰੱਖਿਆ ਦੇ ਮਹਾਂਯੱਗ ‘ਚ ਵਧ-ਚੜ੍ਹ ਕੇ ਯੋਗਦਾਨ ਪਾਇਆ ਭਾਰਤ ਸਮੇਤ ਦੁਨੀਆ ਭਰ ‘ਚ ਚੱਲੀ ਪੌਦਾ ਲਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਭੇਂਟ ਕੀਤਾ ਮੌਕਾ ਸੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52ਵੇਂ ਪਵਿੱਤਰ ਅਵਤਾਰ ਦਿਵਸ ਦਾ ਇਸ ਪਵਿੱਤਰ ਮੌਕੇ ਪੌਦਾ ਲਾਓ ਮੁਹਿੰਮ ਦੌਰਾਨ ਦੇਰ ਸ਼ਾਮ ਤੱਕ ਦੁਨੀਆ ਭਰ ‘ਚ 7 ਲੱਖ 19 ਹਜ਼ਾਰ 119 ਪੌਦੇ ਲਾਏ ਗਏ ਹਿੰਦੁਸਤਾਨ ਸਮੇਤ ਦੁਨੀਆ ਭਰ ‘ਚ ਪੌਦਾ ਲਾਓ ਮੁਹਿੰਮ ਦੀ ਸ਼ੁਰੂਆਤ ਸਵੇਰੇ 9 ਵਜੇ ਤੋਂ ਹੋਈ।

    ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਤੇ ਬੇਨਤੀ ਦਾ ਸ਼ਬਦ ਬੋਲ ਕੇ ਪੌਦਾ ਲਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਪੌਦਾ ਲਾਓ ਮੁਹਿੰਮ ਦੌਰਾਨ ਸਾਧ-ਸੰਗਤ ਦਾ ਜੋਸ਼ ਵੇਖਣਯੋਗ ਸੀ ਕੀ ਛੋਟਾ ਕੀ ਵੱਡਾ, ਕੀ ਬਜ਼ੁਰਗ ਤੇ ਕੀ ਨੌਜਵਾਨ ਤੇ ਔਰਤਾਂ ਹਰ ਕੋਈ ਹੱਥ ‘ਚ ਪੌਦੇ ਲਏ ਵਾਤਾਵਰਨ ਸੁਰੱਖਿਆ ਦੇ ਇਸ ਮਹਾਂਯੱਗ ‘ਚ ਆਹੂਤੀ ਪਾਉਣ ਲਈ ਉਤਸ਼ਾਹਿਤ ਸੀ ਜ਼ਿਕਰਯੋਗ ਹੈ ਕਿ ਡੇਰਾ ਸ਼ਰਧਾਲੂ ਹਰ ਸਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਦੇਸ਼ ਤੇ ਦੁਨੀਆ ਭਰ ‘ਚ ਪੌਦੇ ਲਾ ਕੇ ਉਨ੍ਹਾਂ ਦੀ ਲਗਾਤਾਰ ਸੰਭਾਲ ਕਰਦੇ ਆ ਰਹੇ ਹਨ 2006 ਤੋਂ 2018 ਤੱਕ ਡੇਰਾ ਸੱਚਾ ਸੌਦਾ ਵੱਲੋਂ 4 ਕਰੋੜ, 43 ਲੱਖ 15 ਹਜ਼ਾਰ 975 ਪੌਦੇ ਲਾਏ ਜਾ ਚੁੱਕੇ ਹਨ।

    ਨਾਮ ਚਰਚਾ, ਖੂਨਦਾਨ ਕੈਂਪ ਤੇ ਜਨ ਕਲਿਆਣ ਪਰਮਾਰਥੀ ਕੈਂਪ ਅੱਜ

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਵਸ ਦੀ ਖੁਸ਼ੀ ‘ਚ ਅੱਜ ਸ਼ਾਹ ਸਤਿਨਾਮ ਜੀ ਧਾਮ, ਸਰਸਾ ‘ਚ ਨਾਮ ਚਰਚਾ ਹੋਵੇਗੀ ਜਿਸ ਦਾ ਸਮਾਂ 12 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ ਇਸ ਪਵਿੱਤਰ ਮੌਕੇ ਖੂਨਦਾਨ ਕੈਂਪ ਤੇ ਜਨ ਕਲਿਆਣ ਪਰਮਾਰਥੀ ਕੈਂਪ ਵੀ ਲਾਇਆ ਜਾ ਜਾਵੇਗਾ ਜਿਸ ‘ਚ ਮਾਹਿਰ ਡਾਕਟਰਾਂ ਵੱਲੋਂ ਮੁਫਤ ਜਾਂਚ ਕਰਕੇ ਦਵਾਈਆਂ ਦਿੱਤੀਆਂ ਜਾਣਗੀਆਂ ਖੂਨਦਾਨ ਕੈਂਪ ਤੇ ਜਨ ਕਲਿਆਣ ਪਰਮਾਰਥੀ ਕੈਂਪ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

    LEAVE A REPLY

    Please enter your comment!
    Please enter your name here