Naam Charcha: (ਸੁਸ਼ੀਲ ਕੁਮਾਰ) ਭਾਦਸੋਂ। ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਦੀ ਨਾਮ ਚਰਚਾ ਬਲਾਕ ਭਾਦਸੋਂ ਅਤੇ ਬਲਾਕ ਮੱਲੇਵਾਲ ਦੀ ਸਾਂਝੀ ਨਾਮ ਚਰਚਾ ਬੜੀ ਧੂਮ-ਧਾਮ ਨਾਲ ਸਰਹਿੰਦ ਰੋਡ ਪ੍ਰੇਮੀ ਰਘਵੀਰ ਸਿੰਘ ਖੱਟੜਾ ਦੇ ਗ੍ਰਹਿ ਵਿਖੇ ਹੋਈ। ਨਾਮ ਚਰਚਾ ਦੌਰਾਨ 15 ਮੈਂਬਰ ਦੀਪਕ ਇੰਸਾਂ ਨੇ ਨਾਅਰਾ ਲਾ ਕੇ ਨਾਮ ਚਰਚਾ ਦੀ ਕਾਰਵਾਈ ਸ਼ੁਰੂ ਕੀਤੀ ਅਤੇ ਕਵੀਰਾਜਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ ਤੇ 15 ਮੈਂਬਰ ਜਸਵੰਤ ਸਿੰਘ ਇੰਸਾਂ ਨੇ ਪਵਿੱਤਰ ਗ੍ਰੰਥ ਵਿੱਚੋ ਵਿਆਖਿਆ ਕੀਤੀ। ਨਾਮ ਚਰਚਾ ਦੌਰਾਨ ਸਾਧ ਸੰਗਤ ਵੱਡੀ ਗਿਣਤੀ ’ਚ ਪੁੱਜੀ।
ਇਹ ਵੀ ਪੜ੍ਹੋ: Barnawa: ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਰਨਾਵਾ ਵਿਖੇ ਸਾਧ-ਸੰਗਤ ਨੇ ਤੋੜੇ ਰਿਕਾਰਡ, ਤਸਵੀਰਾਂ ਵੇਖ ਕੇ ਤੁਹਾਡੀ ਖੁ...

15 ਮੈਂਬਰ ਦੀਪਕ ਇੰਸਾਂ ਭਾਦਸੋਂ ਨੇ ਦੋਵਾਂ ਬਲਾਕਾਂ ਦੀ ਸਾਧ-ਸੰਗਤ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਆਖਿਆ ਕਿ ਅਗਸਤ ਮਹੀਨੇ ਵਿੱਚ ਵਾਤਾਵਰਨ ਹਵਾ ਪਾਣੀ ਦੀ ਸ਼ੁੱਧਤਾ ਲਈ ਸਾਧ-ਸੰਗਤ ਨੇ ਵੱਧ ਤੋਂ ਵੱਧ ਪੌਦੇ ਲਗਾਉਣ ਹਨ। ਨਾਮ ਚਰਚਾ ’ਚ ਬਲਾਕ ਭਾਦਸੋਂ ਅਤੇ ਮੱਲੇਵਾਲ ਦੇ ਸਮੂਹ ਪੰਦਰਾਂ ਮੈਂਬਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ, ਸਮੂਹ ਪ੍ਰੇਮੀ ਸੇਵਕ ਅਤੇ ਵੱਡੀ ਗਿਣਤੀ ਵਿਚ ਦੋਵਾਂ ਬਲਾਕਾ ਦੀ ਸਾਧ-ਸੰਗਤ ਹਾਜ਼ਰ ਸੀ।