ਮਾਨਵਤਾ ਭਲਾਈ ਕਾਰਜਾਂ ਤਹਿਤ 11 ਲੋੜਵੰਦਾਂ ਨੂੰ ਵੰਡਿਆ ਰਾਸ਼ਨ
ਬਰਨਾਲਾ, (ਜਸਵੀਰ ਸਿੰਘ ਗਹਿਲ) ਪਵਿੱਤਰ ਅਵਤਾਰ ਦਿਹਾੜੇ ਦੀ ਖੁਸ਼ੀ ’ਚ ਬਲਾਕ ਬਰਨਾਲਾ /ਧਨੌਲਾ ਦੀ ਸਪੈਸ਼ਲ ਨਾਮ ਚਰਚਾ ਧੂਮ ਧਾਮ ਨਾਲ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ’ਚ ਪੁੱਜੀ ਸਾਧ-ਸੰਗਤ ਨੇ ਇੱਕ ਮਨ ਚਿੱਤ ਹੋ ਕੇ ਗੁਰੂ ਬਚਨਾਂ ਨੂੰ ਸਰਵਣ ਕੀਤਾ। ਨਾਮਚਰਚਾ ਦੌਰਾਨ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤਹਿਤ 11 ਲੋੜਵੰਦ ਪਰਿਵਾਰਾਂ ਨੂੰ ਘਰੇਲੂ ਜਰੂਰਤ ਦਾ ਰਾਸ਼ਨ ਵੰਡਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਭੰਗੀਦਾਸ ਹਰਦੀਪ ਸਿੰਘ ਇੰਸਾਂ ਨੇ ਦੱਸਿਆ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਾਕ -ਪਵਿੱਤਰ ਅਵਤਾਰ ਦਿਵਸ ਦੇ ਮੱਦੇਨਜ਼ਰ ਡੇਰਾ ਸੱਚਾ ਸੌਦਾ ਦੀ ਸਥਾਨਕ ਇਕਾਈ ਵੱਲੋਂ ਸਪੈਸ਼ਲ ਨਾਮ ਚਰਚਾ ਕੀਤੀ ਗਈ, ਜਿਸ ਵਿੱਚ ਬਲਾਕ ਦੇ ਵੱਖ ਵੱਖ ਪਿੰਡਾਂ ਤੋਂ ਵੱਡੀ ਗਿਣਤੀ ਸਾਧ ਸੰਗਤ ਨੇ ਸ਼ਮੂਲੀਅਤ ਕਰਕੇ ਗੁਰੂ ਜਸ ਗਾਇਆ।
ਉਨ੍ਹਾਂ ਦੱਸਿਆ ਕਿ ਨਾਮ ਚਰਚਾ ਦੌਰਾਨ ਜਿੱਥੇ ਪੁੱਜੇ ਕਵੀਰਾਜਾਂ ਨੇ ਪਵਿੱਤਰ ਗ੍ਰੰਥਾਂ ਵਿੱਚੋਂ ਸੰਤਾਂ- ਮਹਾਂਪੁਰਸਾਂ ਦੇ ਅਨਮੋਲ ਬਚਨਾਂ ਨੂੰ ਪੜ੍ਹਕੇ ਸਾਧ ਸੰਗਤ ਨੂੰ ਸੁਣਾਇਆ ਉੱਥੇ ਹੀ ਨਾਮ ਚਰਚਾ ਦੀ ਸਮਾਪਤੀ ਉਪਰੰਤ ਭਲਾਈ ਕਾਰਜਾਂ ਤਹਿਤ 11 ਲੋੜਵੰਦਾਂ ਨੂੰ ਇੱਕ-ਇੱਕ ਮਹੀਨੇ ਦਾ ਘਰੇਲੂ ਵਰਤੋਂ ਵਾਸਤੇ ਰਾਸ਼ਨ ਵੰਡਿਆ ਗਿਆ ਜਿਸ ਵਿੱਚ ਬਲਾਕ ਦੇ ਕਸਬਾ ਹੰਢਿਆਇਆ ਤੇ ਧਨੌਲਾ ਖੁਰਦ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਜਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੇ ਸਬੰਧ ਵਿੱਚ ਸਥਾਨਕ ਨਾਮ ਚਰਚਾ ਘਰ ਵਿਖੇ ਕੀਤੀ ਗਈ ਸ਼ਜਾਵਟ ਦਾ ਨਜ਼ਾਰਾ ਦੇਖਦਿਆਂ ਹੀ ਬਣਦਾ ਸੀ।
ਚਾਰੇ ਪਾਸੇ ਖੁਸ਼ੀਆਂ ਦਾ ਆਲਮ ਤੇ ਠਾਠਾਂ ਮਾਰਦਾ ਇਕੱਠ ਸਾਧ ਸੰਗਤ ਦੀ ਖੁਸ਼ੀ ਦਾ ਇਜ਼ਹਾਰ ਬਾਖੂਬੀ ਕਰਦਾ ਨਜ਼ਰ ਆ ਰਿਹਾ ਸੀ। ਹਰ ਕੋਈ ਖੁਸ਼ੀਆਂ ’ਚ ਖੀਵਾ ਹੋਇਆ ਮਸਤੀ ਵਿੱਚ ਸ਼ਬਦ ਬਾਣੀ ਗਾਉਦਾਂ ਭੱਜਾ- ਭੱਜਾ ਫਿਰ ਰਿਹਾ ਸੀ। ਦਰਬਾਰ ਸੱਚਾ ਸੌਦਾ ਸਿਰਸਾ ਤੋਂ ਲਾਇਵ ਨਾਮ ਚਰਚਾ ਦੌਰਾਨ ਸੰਤ ਡਾ. ਐਮਐਸਜੀ ਦੇ ਪਵਿੱਤਰ ਬਚਨਾਂ ਨੂੰ ਸੁਣ ਕੇ ਸਾਧ ਸੰਗਤ ਦੀ ਖੁਸ਼ੀ ਵਿੱਚ ਹਜ਼ਾਰਾਂ ਗੁਣਾ ਵਾਧਾ ਪ੍ਰਤੱਖ ਝਲਕ ਰਿਹਾ ਸੀ।
ਇਸ ਮੌਕੇ ਡਿਪਟੀ ਡਾਇਰੈਕਟਰ ਸ਼ਕਤੀ ਕੌਸਲ ਬਰਨਾਲਾ, ਕੁਲਵਿੰਦਰ ਸਿੰਘ ਇੰਸਾਂ, ਰਾਮ ਦੀਪ ਇੰਸਾਂ, ਸੁਖਦੇਵ ਸਿੰਘ ਇੰਸਾਂ, ਸੁਖਦੀਪ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ, ਸੀਤਲ ਇੰਸਾਂ, ਸੰਜੀਵ ਇੰਸਾਂ, ਬਲਜਿੰਦਰ ਭੰਡਾਰੀ ਇੰਸਾਂ, ਰਣਜੀਤ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਤਰਸੇਮ ਸਿੰਘ, ਗੋਰਾ ਲਾਲ ਇੰਸਾਂ, ਮਹਾਂ ਸਿੰਘ ਇੰਸਾਂ ਖੁੱਡੀ, ਬਲਦੇਵ ਸਿੰਘ ਇੰਸਾਂ, ਸਾ. ਸਰਪੰਚ ਕਿਰਪਾਲ ਸਿੰਘ ਇੰਸਾਂ, ਬੁੱਧ ਸਿੰਘ ਇੰਸਾਂ, ਭੰਗੀਦਾਸ ਕਰਮ ਸਿੰਘ ਇੰਸਾਂ, ਭੰਗੀਦਾਸ ਕੇਵਲ ਸਿੰਘ ਇੰਸਾਂ, ਭੰਗੀਦਾਸ ਜਗਪ੍ਰੀਤ ਸਿੰਘ ਇੰਸਾਂ, ਭੰਗੀਦਾਸ ਬਲਵੀਰ ਸਿੰਘ ਇੰਸਾਂ, ਭੰਗੀਦਾਸ ਗੁਰਚਰਨ ਸਿੰਘ ਇੰਸਾਂ, ਭੰਗੀਦਾਸ ਗੁਰਦੀਪ ਸਿੰਘ ਇੰਸਾਂ, ਸਾ. ਸਰਪੰਚ ਹਰਬੰਸ ਸਿੰਘ ਇੰਸਾਂ, ਕਮਲਦੀਪ ਕੌਰ ਸਰਪੰਚ, ਰਘਵੀਰ ਪ੍ਰਕਾਸ਼, ਕੁਲਵੰਤ ਕੌਰ ਇੰਸਾਂ, ਸਿੰਦਰ ਕੌਰ ਇੰਸਾਂ ਤੋਂ ਇਲਾਵਾ ਗੁਰਸੇਵ ਸਿੰਘ ਇੰਸਾਂ, ਰੂਪ ਸਿੰਘ ਡੋਗਰ ਇੰਸਾਂ, ਅੰਤਪਾਲ ਇੰਸਾਂ, ਗੁਰਮੇਲ ਇੰਸਾਂ ਤੇ ਸਾਧ ਸੰਗਤ ਵੱਡੀ ਗਿਣਤੀ ਵਿੱਚ ਹਾਜਰ ਸੀ।
ਤਪਾ ਤੋਂ ਸੁਰਿੰਦਰ ਮਿੱਤਲ਼ ਅਨੁਸਾਰ ਬਲਾਕ ਤਪਾ ਭਦੌੜ ਦੀ ਸਮੁੱਚੀ ਸਾਧ ਸੰਗਤ ਵਲੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਵਸ ਪਿੰਡ ਅਸਪਾਲ ਕਲਾਂ ਵਿਖੇ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਾਮ ਚਰਚਾ ਵਾਲੇ ਪੰਡਾਲ ਨੂੰ ਬੜੇ ਹੀ ਸੁੰਦਰ ਢੰਗ ਨਾਲ ਗੁਬਾਰਿਆਂ ਆਦਿ ਨਾਲ ਸਜਾਇਆ ਗਿਆ। ਇਸ ਮੌਕੇ ਡੇਰਾ ਸੱਚਾ ਸੌਦਾ ਦਰਬਾਰ ਵਿਖੇ ਮਨਾਏ ਜਾ ਰਹੇ ਭੰਡਾਰੇ ਦੀ ਨਾਮ ਚਰਚਾ ਨੂੰ ਸਕਰੀਨ ਰਾਹੀਂ ਲਾਈਵ ਚਲਾ ਕੇ ਸਾਧ ਸੰਗਤ ਨੂੰ ਸੁਣਾਇਆ ਗਿਆ।
ਇਸ ਮੌਕੇ ਸਾਧ-ਸੰਗਤ ਰਾਜਨੀਤਕ ਵਿੰਗ ਦੇ ਰਾਮ ਸਿੰਘ ਚੇਅਰਮੈਨ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਇਤਿਹਾਸ ਵਿੱਚ ਅੱਜ ਦੇ ਦਿਨ ਦਾ ਬਹੁਤ ਵੱਡਾ ਮਹੱਤਵ ਹੈ ਕਿਉਂਕਿ ਇਸ ਦਿਨ ਡੇਰਾ ਸੱਚਾ ਸੌਦਾ ਦੇ ਦੂਜੇ ਗੱਦੀਨਸ਼ੀਨ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਅਵਤਾਰ ਧਾਰਨ ਕੀਤਾ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਅਨੁਸਾਰ ਬਲਾਕਾਂ ਦੀ ਸਾਧ-ਸੰਗਤ ਵੱਲੋਂ ਭਲਾਈ ਕਾਰਜ ਵੱਡੇ ਪੱਧਰ ’ਤੇ ਕੀਤੇ ਜਾ ਰਹੇ ਹਨ।
45 ਮੈਂਬਰ ਰਾਮ ਲਾਲ ਸ਼ੇਰੀ, 45 ਮੈਂਬਰ ਭੈਣ ਜਸਵਿੰਦਰ ਕੌਰ ਇੰਸਾਂ, ਬਲਾਕ ਭੰਗੀਦਾਸ ਅਸ਼ੋਕ ਇੰਸਾਂ, 25 ਮੈਂਬਰ ਬਸੰਤ ਰਾਮ ਇੰਸਾਂ, ਰਾਕੇਸ਼ ਬਬਲੀ ਇੰਸਾਂ, ਮਹਿੰਦਰ ਸਿੰਘ ਇੰਸਾਂ, 15 ਮੈਂਬਰ ਸੁਖਵਿੰਦਰ ਇੰਸਾਂ, ਸੁਰਜੀਤ ਇੰਸਾਂ, ਚਿੰਟੂ ਇੰਸਾਂ, ਜਗਦੀਸ਼ ਇੰਸਾਂ, ਸ਼ਾਮ ਲਾਲ ਇੰਸਾਂ, ਪ੍ਰਵੀਨ ਇੰਸਾਂ, ਜਸਵੀਰ ਇੰਸਾਂ ਆਦਿ ਤੋਂ ਇਲਾਵਾ ਪਿੰਡਾਂ ਦੇ ਭੰਗੀਦਾਸ, ਸੰਮਤੀਆਂ ਦੇ ਸੇਵਾਦਾਰ ਅਤੇ ਬਲਾਕ ਦੀ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.