Weather Update : ਹਿਮਾਚਲ ਦੇ ਸੋਲੰਗ ’ਚ Avalanche, ਨਹਿਰੂ ਕੁੰਡ ਨੇੜੇ ਸੜਕਾਂ ’ਤੇ ਕਈ ਵਾਹਨ ਪਲਟੇ, ਜੰਮੂ-ਕਸ਼ਮੀਰ ’ਚ ਭਾਰੀ ਬਰਫ਼ਬਾਰੀ

Weather Update

ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਹੋਇਆ ਜਾਰੀ | Weather Update

ਸੋਲਾਂਗ (ਏਜੰਸੀ)। ਹਿਮਾਚਲ ਦੇ ਸੋਲਾਂਗ ’ਚ ਸ਼ਨਿੱਚਰਵਾਰ ਨੂੰ ਬਰਫ ਖਿਸਕ ਗਈ ਹੈ। ਸੋਲਾਂਗ ਦੇ ਨਹਿਰੂ ਕੁੰਡ ਨੇੜੇ ਬਰਫ ਦੇ ਤੋਦੇ ਡਿੱਗਣ ਕਾਰਨ ਕਈ ਵਾਹਨ ਪਲਟ ਗਏ। ਇਹ ਵਾਹਨ ਸੜਕ ਕਿਨਾਰੇ ਖੜ੍ਹੇ ਸਨ। ਅਜੇ ਤੱਕ ਘਟਨਾ ਸਬੰਧੀ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਦੇਸ਼ ’ਚ ਪਹਾੜਾਂ ’ਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ’ਚ ਮੀਂਹ ਪੈ ਰਿਹਾ ਹੈ। ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਪਿਛਲੇ 24 ਘੰਟਿਆਂ ਤੋਂ ਬਾਰਿਸ਼ ਤੇ ਬਰਫਬਾਰੀ ਹੋ ਰਹੀ ਹੈ। ਦੋਵਾਂ ਰਾਜਾਂ ’ਚ ਅੱਜ ਰੈੱਡ ਅਲਰਟ ਹੈ। ਖਰਾਬ ਮੌਸਮ ਕਾਰਨ ਅੱਜ ਰਾਜੌਰੀ ਜ਼ਿਲ੍ਹੇ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। (Weather Update)

Today Breaking News : ਅੱਜ 2 ਮਾਰਚ 2024 ਦੀਆਂ ਮੁੱਖ ਵੱਡੀਆਂ ਖਬਰਾਂ, PM Modi, UP, Bihar, Delhi, Haryana, Ra…

ਬਨਿਹਾਲ ਤੇ ਰਾਮਬਨ ਸੈਕਟਰਾਂ ਵਿਚਕਾਰ ਕਈ ਥਾਵਾਂ ’ਤੇ ਜਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ। ਇਸ ਕਾਰਨ ਸ਼੍ਰੀਨਗਰ-ਜੰਮੂ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ। ਬਰਫਬਾਰੀ ਕਾਰਨ ਸ਼੍ਰੀਨਗਰ-ਲੇਹ, ਮੁਗਲ ਰੋਡ, ਸਿੰਥਨ-ਕਿਸਤਵਾੜ, ਬਾਂਦੀਪੋਰਾ-ਗੁਰੇਜ ਤੇ ਕੁਪਵਾੜਾ-ਤੰਗਧਾਰ ਸੜਕਾਂ ’ਤੇ ਵੀ ਆਵਾਜਾਈ ਠੱਪ ਹੈ। ਹਿਮਾਚਲ ਦੀ ਅਟਲ ਸੁਰੰਗ, ਰੋਹਤਾਂਗ, ਕੇਲੌਂਗ, ਜਿਸਪਾ, ਦਰਚਾ, ਕੋਕਸਰ ਤੇ ਲਾਹੌਲ ਘਾਟੀ ’ਚ 4 ਤੋਂ 6 ਇੰਚ ਤੋਂ ਵੀ ਜ਼ਿਆਦਾ ਬਰਫਬਾਰੀ ਹੋਈ ਹੈ। (Weather Update)

ਅਟਲ ਸੁਰੰਗ ਲਈ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਲਾਹੌਲ ਸਪਿਤੀ ’ਚ ਸਭ ਤੋਂ ਜ਼ਿਆਦਾ 228 ਸੜਕਾਂ ਬੰਦ ਹੋ ਗਈਆਂ ਹਨ। ਬੀਤੀ ਰਾਤ ਮੱਧ-ਪ੍ਰਦੇਸ਼ ਤੇ ਦਿੱਲੀ ’ਚ ਹਲਕੀ ਬਾਰਿਸ਼ ਹੋਈ। ਉੱਤਰ-ਪ੍ਰਦੇਸ਼ ’ਚ ਤੇਜ ਹਨੇਰੀ ਨਾਲ ਭਾਰੀ ਮੀਂਹ ਪਿਆ। ਭਾਰਤੀ ਮੌਸਮ ਵਿਭਾਗ ਨੇ ਅੱਜ ਮੱਧ-ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ ਤੇ ਦਿੱਲੀ ’ਚ ਮੀਂਹ, ਤੂਫਾਨ ਤੇ ਗੜੇ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਬਿਹਾਰ, ਗੁਜਰਾਤ, ਛੱਤੀਸਗੜ੍ਹ, ਸਿੱਕਮ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ’ਚ ਬਾਰਿਸ਼ ਪੈਣ ਦੀ ਸੰਭਾਵਨਾ ਹੈ।

ਅਗਲੇ 24 ਘੰਟਿਆਂ ਦੌਰਾਨ ਮੌਸਮ ਦੇ ਹਾਲਾਤ | Weather Update

ਉੱਤਰ ਪ੍ਰਦੇਸ਼, ਰਾਜਸਥਾਨ ਤੇ ਉੱਤਰੀ ਮੱਧ-ਪ੍ਰਦੇਸ਼ ’ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦਿੱਲੀ ਵਿੱਚ ਗਰਜ, ਬਿਜਲੀ ਤੇ ਤੇਜ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ। ਪੰਜਾਬ ’ਚ ਕੁਝ ਥਾਵਾਂ ’ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਤੇ ਹਰਿਆਣਾ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗਰਜ, ਬਿਜਲੀ ਤੇ ਤੇਜ ਹਵਾਵਾਂ ਚੱਲਣ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼ ਤੇ ਉੱਤਰੀ ਮੱਧ-ਪ੍ਰਦੇਸ਼ ’ਚ ਮੀਂਹ ਨਾਲ ਗੜੇ ਵੀ ਪੈ ਸਕਦੇ ਹਨ। ਗੁਜਰਾਤ ਤੇ ਉੱਤਰੀ ਮੱਧ ਮਹਾਰਾਸ਼ਟਰ ਤੇ ਛੱਤੀਸਗੜ੍ਹ ਦੇ ਕੁਝ ਹਿੱਸਿਆਂ ’ਚ ਹਲਕੀ ਬਾਰਿਸ਼ ਹੋ ਸਕਦੀ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ’ਚ ਭਾਰੀ ਤੋਂ ਬਹੁਤ ਭਾਰੀ ਬਰਫਬਾਰੀ ਹੋ ਸਕਦੀ ਹੈ। ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਵੱਖ-ਵੱਖ ਇਲਾਕਿਆਂ ’ਚ ਗੜੇਮਾਰੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। (Weather Update)