ਆਸਟ੍ਰੇਲੀਆ ਦੀ ਪਹਿਲੀ ਪਾਰੀ 480 ਦੌੜਾਂ ‘ਤੇ ਆਲ ਆਊਟ, ਅਸ਼ਵਿਨ ਨੇ ਲਈਆਂ 6 ਵਿਕਟਾਂ 

India Vs Australia Test match

 India Vs Australia Test match : ਖਵਾਜਾ ਅਤੇ ਗਰੀਨ ਨੇ ਜਡ਼ੇ ਸੈਂਕਡ਼ੇ

(ਸੱਚ ਕਹੂੰ ਨਿਊਜ਼) ਅਹਿਮਦਾਬਾਦ। ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਬਾਰਡਰ-ਗਾਵਸਕਰ ਟਰਾਫੀ ਦੇ ਚੌਥਾ ਟੈਸਟ ਮੈਚ ( India Vs Australia Test match) ’ਚ ਆਸਟ੍ਰੇਲੀਆ ਦੀ ਟੀਮ 480 ਦੌੜਾਂ ‘ਤੇ ਆਲ ਆਊਟ ਹੋ ਗਈ ਹੈ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਦੂਜੇ ਦਿਨ ਦੇ ਆਖਰੀ ਸੈਸ਼ਨ ਚੱਲ ਰਿਹਾ ਹੈ। ਆਸਟਰੇਲੀਆਂ ਦੇ  ਓਪਨਰ ਬ੍ੱਲੇਬਾਜ਼ ਉਸਮਾਨ ਖਵਾਜਾ ਨੇ ਸਭ ਤੋਂ ਵੱਧ 180 ਦੌੜਾਂ ਬਣਾਈਆਂ ਜਦੋਂਕਿ ਕੈਮਰੂਨ ਗ੍ਰੀਨ (114) ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ। ਭਾਰਤ ਵੱਲੋਂ ਰਵੀਚੰਦਰਨ ਅਸ਼ਵਿਨ ਨੇ ਸਭ ਤੋਂ ਵੱਧ 6 ਵਿਕਟਾਂ ਲਈਆਂ। ਅਸ਼ਵਿਨ ਤੋਂ ਇਲਾਵਾ ਮੁਹੰਮਦ ਸ਼ਮੀ ਨੇ 2 ਵਿਕਟਾਂ ਹਾਸਲ ਕੀਤੀਆਂ। ਅਕਸ਼ਰ ਪਟੇਲ ਅਤੇ ਰਵਿੰਦਰ ਜਡੇਜਾ ਨੇ ਇਕ-ਇਕ ਵਿਕਟ ਲਈ।

ਖਵਾਜਾ-ਗਰੀਨ ਦਰਮਿਆਨ 200 ਦੌਡ਼ਾਂ ਦੀ ਸਾਂਝੇਦਾਰੀ

ਓਪਨਰ ਉਸਮਾਨ ਖਵਾਜਾ ਅਤੇ ਕੈਮਰਨ ਗ੍ਰੀਨ ਨੇ 208 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟਰੇਲੀਆ ਨੂੰ ਮਜ਼ਬੂਤ ​​ਸਕੋਰ ਤੱਕ ਪਹੁੰਚਾਇਆ। ਰਵੀਚੰਦਰਨ ਅਸ਼ਵਿਨ ਨੇ ਇਸ ਸਾਂਝੇਦਾਰੀ ਨੂੰ ਤੋੜਿਆ। ਉਸ ਨੇ ਗ੍ਰੀਨ ਨੂੰ ਭਰਤ ਹੱਥੋਂ ਕੈਚ ਕਰਵਾਇਆ। ਉਦੋਂ ਆਸਟ੍ਰੇਲੀਆ ਦਾ ਸਕੋਰ 378 ਦੌੜਾਂ ਸੀ।

ਦੂਜੇ ਦਿਨ ਦੇ ਪਹਿਲੇ ਸੈਸ਼ਨ ‘ਚ ਗੇਂਦਬਾਜ਼ਾਂ ਨੂੰ ਵਿਕਟ ਤੋਂ ਜ਼ਿਆਦਾ ਮੱਦਦ ਨਹੀਂ ਮਿਲੀ, ਨਤੀਜੇ ‘ਚ ਆਸਟ੍ਰੇਲੀਆਈ ਬੱਲੇਬਾਜ਼ਾਂ ਦਾ ਦਬਦਬਾ ਰਿਹਾ। ਲੰਚ ਤੱਕ ਖਵਾਜਾ ਅਤੇ ਗ੍ਰੀਨ ਨੇ ਮਿਲ ਕੇ ਟੀਮ ਦਾ ਸਕੋਰ 347/4 ਤੱਕ ਪਹੁੰਚਾ ਦਿੱਤਾ। ਉਸਮਾਨ ਖਵਾਜਾ ਨੇ 150 ਦੌੜਾਂ ਪੂਰੀਆਂ ਕਰ ਲਈਆਂ ਹਨ, ਜਦੋਂਕਿ ਕੈਮਰੂਨ ਗ੍ਰੀਨ 95 ਦੌੜਾਂ ਬਣਾ ਕੇ ਨਾਬਾਦ ਪਰਤੇ। ਇਸ ਸੈਸ਼ਨ ‘ਚ 92 ਦੌੜਾਂ ਬਣਾਈਆਂ, ਜਦੋਂਕਿ ਭਾਰਤ ਨੂੰ ਕੋਈ ਵਿਕਟ ਨਹੀਂ ਮਿਲੀ। ਖਵਾਜਾ-ਗਰੀਨ ਨੇ ਦਿਨ ਦੀ ਸ਼ੁਰੂਆਤ 255/4 ‘ਤੇ ਕੀਤੀ। ਦੋਵੇਂ ਬਾਹਾਂ ’ਚ ਕਾਲੀ ਪੱਟੀ ਬੰਨ ਕੇ ਉਤਰੇ, ਕਿਉਂਕਿ ਟੀਮ ਦੇ ਕਪਤਾਨ ਪੈਟ ਕਮਿੰਸ ਦੀ ਮਾਂ ਦਾ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ