ਅਸਟਰੇਲੀਆ ਪ੍ਰਧਾਨ ਮੰਤਰੀ ਨੇ ਕੋਰੋਨਾ ਵੈਕਸੀਨ ‘ਤੇ ਕੀਤੀ ਟਿੱਪਣੀ ਵਾਪਸ ਲਈ

ਕੋਰੋਨਾ ਵੈਕਸੀਨ ਸਭ ਲਈ ਜ਼ਰੂਰੀ ਨਹੀਂ ਹੋਵੇਗੀ

ਕੈਨਬੇਰਾ। ਅਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਕੋਰੋਨਾ ਵਾਇਰਸ ਵੈਕਸੀਨ ਨੂੰ ਸਭ ਲਈ ਜ਼ਰੂਰੀ ਕਰਨ ਸਬੰਧੀ ਆਪਣੀ ਟਿੱਪਣੀ ਵਾਪਸ ਲੈ ਲਈ। ਮਾਰਸੀਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਮੈਡੀਕਲ ਅਧਾਰ ‘ਤੇ ਵੈਕਸੀਨ ਲਾਉਣ ‘ਤੇ ਹਮੇਸ਼ਾ ਕੁਝ ਛੋਟ ਹੁੰਦੀ ਹੈ ਪਰ ਉਹ ਕਿਸੇ ਪੁਖਤਾ ਪ੍ਰਮਾਣ ‘ਤੇ ਹੋਣੀ ਚਾਹੀਦੀ ਹੈ।

ਮਾਰਸੀਨ ਵੱਲੋਂ ਇਹ ਟਿੱਪਣੀ ਦਰਅਸਲ ਬ੍ਰਿਟੇਨ ਸਥਿਤ ਮੈਡੀਕਲ ਕਾਮੋਨੀ ਅਸਤਰਾਜੇਨੇਕਾ ਦੇ ਨਾਲ ਅਸਟਰੇਲੀਆ ਸਰਕਾਰ ਦੇ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਸਬੰਧੀ ਸਮਝੌਤੇ ਤੋਂ ਬਾਅਦ ਆਈ ਸੀ। ਉਨ੍ਹਾਂ ਕਿਹਾ ਕਿ ਜੇਕਰ ਵੈਕਸੀਨ ਸਹੀ ਸਾਬਤ ਹੁੰਦੀ ਹੈ ਤਾਂ ਅਸਟਰੇਲੀਆ ‘ਚ ਇਸ ਦਵਾਈ ਦਾ ਵਿਨਿਰਮਾਣ ਕੀਤਾ ਜਾਵੇਗਾ ਤੇ ਉਨ੍ਹਾਂ ਵਾਅਦਾ ਕਰਦਿਆਂ ਕਿਹਾ ਕਿ ਸਾਰੇ ਅਸਟਰੇਲੀਆਈ ਨਾਗਰਿਕਾਂ ‘ਚ ਕੋਰੋਨਾ ਵੈਕਸੀਨ ਦਾ ਟੀਕਾ ਮੁਫ਼ਤ ਲਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਹਾਲਾਂਕਿ ਆਪਣੇ ਇਸ ਬਿਆਨ ਤੋਂ ਬਾਅਦ ਸਿਡਨੀ ਰੇਡੀਓ ਸਟੇਸ਼ਨ ‘ਤੇ ਕਿਹਾ ਕਿ ਕੋਰੋਨਾ ਵੈਕਸੀਨ ਸਭ ਲਈ ਜ਼ਰੂਰੀ ਨਹੀਂ ਹੋਵੇਗੀ ਤੇ ਉਨ੍ਹਾਂ ਉਮੀਦ ਪ੍ਰਗਟਾਈ ਕਿ ਸਾਲ 2021 ਦੀ ਸ਼ੁਰੂਆਤ ‘ਚ ਅਸਟਰੇਲੀਆਈ ਲੋਕਾਂ ਲਈ ਕੋਰੋਨਾ ਵੈਕਸੀਨ ਆਸਾਨੀ ਨਾਲ ਮੁਹੱਈਆ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.