ਸਾਡੇ ਨਾਲ ਸ਼ਾਮਲ

Follow us

15.3 C
Chandigarh
Sunday, February 15, 2026
More
    Home Breaking News ਪੰਜਾਬ ਕਿੰਗਜ਼ ਇ...

    ਪੰਜਾਬ ਕਿੰਗਜ਼ ਇਲੈਵਨ ਟੀਮ ’ਚ ਸ਼ਾਮਲ ਹੋਇਆ ਅਸਟਰੇਲੀਆਈ ਤੇਜ਼ ਗੇਂਦਬਾਜ਼ ਨਾਥਨ ਏਲਿਸ

    ਨਾਥਨ ਏਲਿਸ ਬੰਗਲਾਦੇਸ਼ ਖਿਲਾਫ਼ ਲਾਈ ਸੀ ਹੈਟ੍ਰਿਕ

    ਮੁੰਬਈ (ਸੱਚ ਕਹੂੰ ਨਿਊਜ਼)। ਕੋਰੋਨਾ ਕਾਰਨ ਅੱਧ ਵਿਚਕਾਰ ਪਏ ਆਈਪੀਐੱਲ ਦੇ ਰਹਿੰਦੇ ਬਾਕੀ ਮੈਚ 19 ਸਤੰਬਰ ਤੋਂ ਸ਼ੁਰੂ ਹੋਣਗੇ ਸਾਰੀਆਂ ਟੀਮਾਂ ਆਪਣੀਆਂ ਤਿਆਰੀਆਂ ’ਚ ਜੁਟ ਗਈਆਂ ਹਨ ਪੰਜਾਬ ਕਿੰਗਜ਼ ਨੇ ਆਪਣੀ ਟੀਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਨਾਥਨ ਲੀਗਸ ਨੂੰ ਟੀਮ ’ਚ ਸ਼ਾਮਲ ਕੀਤਾ ਹੈ। ਪੰਜਾਬ ਕਿੰਗਜ਼ ਇਲੈਵਨ ਨੇ ਅਸਟਰੇਲੀਆਈ ਤੇਜ਼ ਗੇਂਦਬਾਜ਼ ਨਾਥਨ ਏਲਿਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਬਾਕੀ ਸੈਸ਼ਨ ਲਈ ਬਦਲਵੇਂ ਖਿਡਾਰੀ ਵਜੋਂ ਟੀਮ ’ਚ ਸ਼ਾਮਲ ਕੀਤਾ ਹੈ ਟੂਰਨਾਮੈਂਟ ਦੇ ਬਾਕੀ ਮੈਚ 19 ਸਤੰਬਰ ਤੋਂ ਯੂਏਈ ’ਚ ਖੇਡ ਜਾਣਗੇ 26 ਸਾਲਾ ਏਲਿਸ ਨੇ ਅਗਸਤ 2021 ’ਚ ਬੰਗਲਾਦੇਸ਼ ਖਿਲਾਫ਼ ਸ਼ੁਰੂਆਤੀ ਮੈਚ ’ਚ ਹੀ ਹੈਟ੍ਰਿਕ ਲਾਉਂਦਿਆਂ 34 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ ਉਹ ਟੀ-20 ਵਿਸ਼ਵ ਕੱਪ ਲਈ ਅਸਟਰੇਲੀਆਈ ਟੀਮ ਦੇ ਰਿਜ਼ਰਵ ਖਿਡਾਰੀਆਂ ’ਚ ਹਨ ਉਨ੍ਹਾਂ ਨੇ ਇਸ ਸਾਲ ਬਿਗ ਬੈਸ਼ ਲੀਗ ’ਚ 14 ਮੈਚਾਂ ’ਚ 20 ਵਿਕਟਾਂ ਲਈਆਂ ਸਨ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ