ਆਸਟਰੇਲੀਆ ਨੇ 10 ਵਿਕਟਾਂ ਨਾਲ ਜਿੱਤਿਆ ਮੈਚ

Australia

256 ਦੌੜਾਂ ਦਾ ਦਿੱਤਾ ਸੀ ਟੀਚਾ

ਮੁੰਬਈ : ਭਾਰਤ ਤੇ ਆਸਟਰੇਲੀਆ ਵਿਚਾਲੇ ਵਾਨਖੇੜੇ ਸਟੇਡੀਅਮ ਵਿਚ ਖੇਡੀ ਜਾ ਰਹੀ ਇਕ ਦਿਨਾਂ ਲੜੀ ਵਿਚ ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੇ ਆਸਟਰੇਲੀਆ ਨੂੰ 256 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਸਲਾਮੀ ਜੋੜੀ ਨੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ।

ਐਰੋਨ ਫਿੰਚ ਅਤੇ ਡੇਵਿਡ ਵਾਰਨਰ ਨੇ ਮੈਦਾਨ ਦੇ ਚਾਰੇ ਪਾਸੇ ਸ਼ਾਟ ਖੇਡੇ। ਦੋਵਾਂ ਨੇ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਪਣੇ-ਆਪਣੇ ਸੈਂਕੜੇ ਪੂਰੇ ਕੀਤੇ। ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਟੀਮ ਨੂੰ ਪਹਿਲਾ ਝਟਕਾ ਰੋਹਿਤ ਸ਼ਰਮਾ ਦੇ ਰੂਪ ‘ਚ ਲੱਗਾ। ਰੋਹਿਤ 10 ਦੌੜਾਂ ਦੇ ਨਿਜੀ ਸਕੋਰ ‘ਤੇ ਮਿਸ਼ੇਲ ਸਟਾਰਕ ਦੀ ਗੇਂਦ ‘ਤੇ ਡੇਵਿਡ ਵਾਰਨਰ ਨੂੰ ਕੈਚ ਦੇ ਬੈਠੇ। ਰੋਹਿਤ ਦੇ ਆਊਟ ਹੋਣ ਤੋਂ ਬਾਅਦ ਮੁਸ਼ਕਲ ‘ਚ ਫਸੀ ਟੀਮ ਇੰਡੀਆ ਨੂੰ ਸ਼ਿਖਰ ਧਵਨ ਨੇ ਬਾਹਰ ਕੱਢਿਆ ਅਤੇ ਅਰਧ ਸੈਂਕੜਾ ਬਣਾ ਟੀਮ ਦਾ ਸਕੋਰ 100 ਦੇ ਪਾਰ ਪਹੁੰਚਾਇਆ।

ਇਸ ਦੌਰਾਨ ਕੇ. ਐਲ ਰਾਹੁਲ ਨੇ ਵੀ ਧਵਨ ਦਾ ਚੰਗਾ ਸਾਥ ਦਿੱਤਾ ਪਰ ਉਹ ਆਪਣਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਅਤੇ 47 ਦੌੜਾਂ ਬਣਾ ਪਵੇਲੀਅਨ ਪਰਤ ਗਏ। ਕਪਤਾਨ ਕੋਹਲੀ ਵੀ ਇਸ ਵਾਰ ਕਪਤਾਨੀ ਪਾਰੀ ਨਾ ਖੇਡ ਸਕੇ ਅਤੇ 16 ਦੌੜਾਂ ਬਣਾ ਐਡਮ ਜ਼ਾਂਪਾ ਦੀ ਗੇਂਦ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।