ਸ਼ਾਨ ਮਾਰਸ ਨੇ ਲਾਇਆ ਸੈਂਕੜਾ
ਏਡੀਲੇਡ, ਏਜੰਸੀ। ਭਾਰਤ ਆਸਟਰੇਲੀਆ ਵਿਚਕਾਰ ਏਡੀਲਡ ’ਚ ਖੇਡੇ ਜਾ ਰਹੇ ਦੂਜੇ ਇੱਕ ਰੋਜ਼ਾ ਮੈਚ ’ਚ ਆਸਟਰੇਲੀਆ ਨੇ ਭਾਰਤ ਸਾਹਮਣੇ ਜਿੱਤ ਲਈ 299 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਆਸਟਰੇਲੀਆ ਦੀ ਟੀਮ ਵੱਲੋਂ ਸ਼ਾਨ ਮਾਰਸ ਦੀਆਂ 131 ਅਤੇ ਗਲੇਨ ਮੈਕਸਵੇਲ ਦੀਆਂ 48 ਦੌੜਾਂ ਦੇ ਦਮ ’ਤੇ 50 ਓਵਰਾਂ ’ਚ 9 ਵਿਕਟਾਂ ’ਤੇ 298 ਦੌੜਾਂ ਬਣਾਈਆਂ। ਭਾਰਤ ਵੱਲੋਂ ਭੁਵਨੇਸ਼ਵਰ ਨੇ ਚਾਰ ਖਿਡਾਰੀਆਂ ਤੇ ਮੁਹੰਮਦ ਸਮੀ ਨੇ ਤਿੰਨ ਖਿਡਾਰੀਆਂ ਨੂੰ ਆਊਟ ਕੀਤਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਕਰਨ ਆਈ ਆਸਟਰੇਲੀਆਈ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਦੇ ਸ਼ੁਰੂਆਤੀ ਦੋ ਵਿਕਟ ਪਹਿਲੇ 8 ਓਵਰਾਂ ’ਚ ਡਿੱਗ ਗਏ। ਆਸਟਰੇਲੀਆ ਵੱਲੋਂ ਸ਼ਾਨ ਮਾਰਸ਼ ਨੇ ਸਭ ਤੋਂ ਜ਼ਿਆਦਾ 131 ਦੌੜਾਂ ਬਣਾਈਆਂ ਤੇ ਉਹ ਸੱਤਵੇਂ ਵਿਕਟ ਦੇ ਰੂਪ ’ਚ ਭੁਵਨੇਸ਼ਵਰ ਨੇ ਆਊਟ ਕੀਤਾ। ਸ਼ਾਨ ਮਾਰਸ਼ ਦਾ ਭਾਰਤ ਖਿਲਾਫ਼ 10 ਸਾਲ ਬਾਅਦ ਇਹ ਚੰਗਾ ਸਕੋਰ ਹੈ ਇਸ ਤੋਂ ਪਹਿਲਾਂ ਉਹਨਾਂ ਨੇ ਹੈਦਰਾਬਾਦ ’ਚ 2009 ’ਚ 112 ਦੌੜਾਂ ਦੀ ਪਾਰੀ ਖੇਡੀ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ