ਡੇਵਿਡ ਵਾਰਨਰ ਦੀ ਵੀ ਤੂਫਾਨੀ ਸੈਂਕੜੇ ਵਾਲੀ ਪਾਰੀ | AUS Vs NED
- ਸਾਬਕਾ ਕਪਤਾਨ ਸਮਿਥ ਅਤੇ ਲਾਬੁਸ਼ੇਨ ਦੇ ਅਰਧਸੈਂਕੜੇ | AUS Vs NED
ਦਿੱਲੀ (ਏਜੰਸੀ)। ਅਸਟਰੇਲਆ ਅਤੇ ਨੀਦਰਲੈਂਡ ਵਿਚਕਾਰ ਵਿਸ਼ਵ ਕੱਪ 2023 ਦਾ ਮੁਕਾਬਲਾ ਅੱਜ ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 399 ਦੌੜਾਂ ਬਣਾਇਆਂ ਹਨ। ਜਿਸ ਵਿੱਚ ਓਪਨਰ ਡੇਵਿਡ ਵਾਰਨਰ ਦੀ 104 ਦੌੜਾਂ ਦੀ ਪਾਰੀ ਰਹੀ ਅਤੇ ਬਾਅਦ ’ਚ ਆਲਰਾਉਂਡਰ ਗਲੇਨ ਮੈਕਸਵੈੱਨ ਦੇ ਤੂਫਾਨੀ ਸੈਂਕੜੇ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਮੈਕਸਵੈੱਲ ਨੇ 44 ਸਿਰਫ ਗੇਂਦਾਂ ਦਾ ਸਾਹਮਣਾ ਕੀਤਾ ਅਤੇ 106 ਦੌੜਾਂ ਬਣਾਇਆਂ ਅਤੇ ਉਸ ਪਾਰੀ ’ਚ 9 ਚੌਕੇ ਅਤੇ 8 ਛੱਕੇ ਸ਼ਾਮਲ ਰਹੇ। ਹੁਣ ਨੀਦਰਲੈਂਡ ਨੂੰ ਇਹ ਮੈਚ ਜਿੱਤਣ ਲਈ ਪੂਰੇ 400 ਦੌੜਾਂ ਦਾ ਟੀਚਾ ਮਿਲਿਆ ਹੈ। (AUS Vs NED)
ਇਹ ਵੀ ਪੜ੍ਹੋ : ਡੀਏਪੀ ਖਾਦ ਬਿਨਾ ਕਿਸਾਨ ਔਖੇ, ਤਿੱਖੇ ਸੰਘਰਸ਼ ਦੀ ਚਿਤਾਵਨੀ
ਨੀਦਰਲੈਂਡ ਵੱਲੋਂ ਲੋਗਨ ਵੈਨ ਵੀਕ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਤੋਂ ਇਲਾਵਾ ਬਾਸ ਡੀ ਲੀਡੇ ਨੇ 2 ਵਿਕਟਾਂ ਹਾਸਲ ਕੀਤੀਆਂ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਅਸਟਰੇਲੀਆ ਦੀ ਟੀਮ ਦੀ ਸ਼ੁਰੂਆਤ ਇੱਕ ਸਮੇਂ ਤਾਂ ਚੰਗੀ ਨਹੀਂ ਰਹੀ ਸੀ ਅਤੇ ਉਨ੍ਹਾਂ ਦੇ ਓਪਨਰ ਬੱਲੇਬਾਜ਼ ਮਾਰਸ਼ 9 ਦੌੜਾਂ ਬਣਾ ਕੇ ਆਉਟ ਹੋ ਗਏ ਸਨ ਫਿਰ ਉਸ ਤੋਂ ਬਾਅਦ ਡੇਵਿਡ ਵਾਰਨਰ ਨੇ ਸਟੀਵ ਸਮਿਥ ਨੇ ਮਿਲ ਕੇ ਟੀਮ ਨੂੰ ਸੰਭਾਲਿਆ। ਸਮਿਥ ਨੇ 71 ਦੌੜਾਂ ਦੀ ਪਾਰੀ ਖੇਡੀ ਅਤੇ ਸਮਿਥ ਤੋਂ ਇਲਾਵਾ ਲਾਬੁਸ਼ੇਨ ਨੇ ਵੀ 62 ਦੌੜਾਂ ਬਣਾ ਕੇ ਅਰਧਸੈਂਕੜੇ ਵਾਲੀ ਪਾਰੀ ਖੇਡੀ। ਦੱਸ ਦੇਈਏ ਕਿ ਅਸਟਰੇਲੀਆ ਇਸ ਸਮੇਂ ਵਿਸ਼ਵ ਕੱਪ ਸੂਚੀ ’ਚ ਚੌਥੇ ਨੰਬਰ ’ਤੇ ਹੈ। (AUS Vs NED)