ਆਸਟ੍ਰੇਲੀਆ, ਇੰਗਲੈਂਡ ਦੀਆਂ ਟੀਮਾਂ ਨੇ ਮਾਰਸ਼, ਵਾਰਨ ਨੂੰ ਸ਼ਰਧਾਂਜਲੀ ਦਿੱਤੀ
ਹੈਮਿਲਟਨ। ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਮਹਿਲਾ ਕ੍ਰਿਕਟ ਟੀਮਾਂ ਨੇ ਸ਼ਨੀਵਾਰ ਨੂੰ ਇੱਥੇ ਵਿਸ਼ਵ ਕੱਪ ਦੇ ਆਪਣੇ ਮੈਚ ਤੋਂ ਪਹਿਲਾਂ ਰੌਡ ਮਾਰਸ਼ ਅਤੇ ਸ਼ੇਨ ਵਾਰਨ ਦੇ ਸਨਮਾਨ ‘ਚ ਕਾਲੀਆਂ ਪੱਟੀਆਂ ਬੰਨ੍ਹੀਆਂ ਅਤੇ ਇਕ ਮਿੰਟ ਦਾ ਮੌਨ ਰੱਖਿਆ। ਆਸਟ੍ਰੇਲੀਆਈ ਦਿੱਗਜ ਮਾਰਸ਼ ਅਤੇ ਵਾਰਨ ਦੋਵਾਂ ਦਾ 24 ਘੰਟਿਆਂ ਦੇ ਅੰਦਰ ਦੇਹਾਂਤ ਹੋ ਗਿਆ। ਜਿੱਥੇ 74 ਸਾਲਾ ਮਾਰਸ਼ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ, ਉੱਥੇ ਹੀ ਵਾਰਨ ਦੀ ਵੀ ਸ਼ੁੱਕਰਵਾਰ ਨੂੰ 52 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਵਾਰਨ ਨੇ 1992 ਵਿੱਚ ਸਿਡਨੀ ਕ੍ਰਿਕੇਟ ਮੈਦਾਨ ਵਿੱਚ ਭਾਰਤ ਦੇ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ। ਉਹ ਹੁਣ ਤੱਕ ਦੇ ਸਭ ਤੋਂ ਸਫਲ ਲੈੱਗ ਸਪਿਨਰ ਸਨ। ਉਹਨਾਂ ਨੇ 145 ਟੈਸਟ ਖੇਡੇ, 708 ਵਿਕਟਾਂ ਲਈਆਂ। ਇਸ ਦੌਰਾਨ ਉਹਨਾਂ ਨੇ ਇੱਕ ਪਾਰੀ ਵਿੱਚ 37 ਪੰਜ ਵਿਕਟਾਂ ਝਟਕਾਈਆਂ ਅਤੇ 10 ਵਾਰ 10 ਵਿਕਟਾਂ ਲਈਆਂ। ਵਾਰਨ ਨੇ 194 ਵਨਡੇ ਮੈਚਾਂ ‘ਚ 293 ਵਿਕਟਾਂ ਲਈਆਂ। ਮਾਰਸ਼ ਨੇ ਆਸਟ੍ਰੇਲੀਆ ਲਈ 96 ਟੈਸਟ ਅਤੇ 92 ਵਨਡੇ ਮੈਚ ਖੇਡੇ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ