ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News Australia vs ...

    Australia vs West Indies: ਹੇਜ਼ਲਵੁੱਡ ਦਾ ਕਹਿਰ! ਅਸਟਰੇਲੀਆ ਦੀ ਵੈਸਟਇੰਡੀਜ਼ ’ਤੇ ਧਮਾਕੇਦਾਰ ਜਿੱਤ

    Australia vs West Indies
    Australia vs West Indies: ਹੇਜ਼ਲਵੁੱਡ ਦਾ ਕਹਿਰ! ਅਸਟਰੇਲੀਆ ਦੀ ਵੈਸਟਇੰਡੀਜ਼ ’ਤੇ ਧਮਾਕੇਦਾਰ ਜਿੱਤ

    ਹੈਜ਼ਲਵੁੱਡ ਨੇ ਲਈਆਂ 5 ਵਿਕਟਾਂ | Josh Hazlewood

    ਸਪੋਰਟਸ ਡੈਸਕ। Australia vs West Indies: ਅਸਟਰੇਲੀਆ ਨੇ ਵੈਸਟਇੰਡੀਜ਼ ਵਿਰੁੱਧ ਟੈਸਟ ਸੀਰੀਜ਼ ਦਾ ਪਹਿਲਾ ਮੈਚ 159 ਦੌੜਾਂ ਨਾਲ ਜਿੱਤ ਲਿਆ ਹੈ। ਹਾਲਾਂਕਿ ਟ੍ਰੈਵਿਸ ਹੈੱਡ ਨੂੰ ਬਾਰਬਾਡੋਸ ’ਚ ‘ਪਲੇਅਰ ਆਫ ਦਿ ਮੈਚ’ ਚੁਣਿਆ ਗਿਆ ਹੈ, ਪਰ ਜਿੱਤ ਦਾ ਸਿਹਰਾ ਵੀ ਕਾਫ਼ੀ ਹੱਦ ਤੱਕ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ (Josh Hazlewood) ਨੂੰ ਜਾਂਦਾ ਹੈ। ਕੰਗਾਰੂਆਂ ਨੇ ਵੈਸਟਇੰਡੀਜ਼ ਨੂੰ ਜਿੱਤਣ ਲਈ 301 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ ਸੀ, ਪਰ ਜੋਸ਼ ਹੇਜ਼ਲਵੁੱਡ ਦੀ ਵਿਨਾਸ਼ਕਾਰੀ ਗੇਂਦਬਾਜ਼ੀ ਦੇ ਸਾਹਮਣੇ ਮੇਜ਼ਬਾਨ ਟੀਮ ਸਿਰਫ਼ 33.4 ਓਵਰਾਂ ’ਚ ਢਹਿ ਗਈ। ਜੋਸ਼ ਹੇਜ਼ਲਵੁੱਡ ਨੇ ਬਾਰਬਾਡੋਸ ਦੀ ਤੇਜ਼ ਪਿੱਚ ’ਤੇ 12 ਓਵਰ ਗੇਂਦਬਾਜ਼ੀ ਕੀਤੀ, ਜਿਸ ’ਚ ਉਸਨੇ 43 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। Australia vs West Indies

    ਇਹ ਖਬਰ ਵੀ ਪੜ੍ਹੋ : Gas Cylinder News: ਘਰੇਲੂ ਗੈਸ ਸਿਲੰਡਰ ਫਟਿਆ, ਮਜ਼ਦੂਰ ਦਾ ਘਰ ਢਹਿ ਢੇਰੀ

    ਇਹ ਹੇਜ਼ਲਵੁੱਡ ਦਾ 13ਵਾਂ ‘ਪੰਜ ਵਿਕਟਾਂ’ ਦਾ ਹਾਲ ਸੀ। ਇਸ ਤੋਂ ਪਹਿਲਾਂ, ਜੋਸ਼ ਹੇਜ਼ਲਵੁੱਡ ਨੇ ਵੈਸਟਇੰਡੀਜ਼ ਦੀ ਪਹਿਲੀ ਪਾਰੀ ’ਚ 18 ਓਵਰ ਗੇਂਦਬਾਜ਼ੀ ਕੀਤੀ, ਜਿਸ ਵਿੱਚ ਉਸਨੇ 41 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜੇਕਰ ਅਸੀਂ ਮੈਚ ਦੀ ਸ਼ੁਰੂਆਤ ’ਤੇ ਨਜ਼ਰ ਮਾਰੀਏ ਤਾਂ ਅਸਟਰੇਲੀਆਈ ਟੀਮ ਪਹਿਲੀ ਪਾਰੀ ’ਚ ਸਿਰਫ਼ 180 ਦੌੜਾਂ ’ਤੇ ਸਿਮਟ ਗਈ। ਇਸ ਪਾਰੀ ’ਚ ਟਰੈਵਿਸ ਹੈੱਡ ਨੇ 59 ਦੌੜਾਂ ਬਣਾਈਆਂ, ਜਦੋਂ ਕਿ ਉਸਮਾਨ ਖਵਾਜਾ ਨੇ 47 ਦੌੜਾਂ ਦੀ ਪਾਰੀ ਖੇਡੀ। ਵਿਰੋਧੀ ਟੀਮ ਲਈ ਜੈਡੇਨ ਸੀਲਸ ਨੇ ਪੰਜ ਵਿਕਟਾਂ ਤੇ ਸ਼ਮਾਰ ਜੋਸਫ਼ ਨੇ ਚਾਰ ਵਿਕਟਾਂ ਲਈਆਂ। Australia vs West Indies

    ਜਵਾਬ ਵਿੱਚ, ਵੈਸਟਇੰਡੀਜ਼ ਪਹਿਲੀ ਪਾਰੀ ’ਚ 190 ਦੌੜਾਂ ਬਣਾ ਕੇ ਸਿਰਫ਼ 10 ਦੌੜਾਂ ਦੀ ਮਾਮੂਲੀ ਲੀਡ ਹਾਸਲ ਕਰ ਸਕਿਆ। ਟੀਮ ਲਈ ਸ਼ਾਈ ਹੋਪ ਨੇ ਸਭ ਤੋਂ ਵੱਧ 48 ਦੌੜਾਂ ਬਣਾਈਆਂ, ਜਦੋਂ ਕਿ ਮਹਿਮਾਨ ਟੀਮ ਲਈ ਮਿਸ਼ੇਲ ਸਟਾਰਕ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਅਸਟਰੇਲੀਆ ਨੇ ਦੂਜੀ ਪਾਰੀ ’ਚ ਸਾਵਧਾਨੀ ਨਾਲ ਖੇਡਿਆ ਤੇ ਤਿੰਨ ਖਿਡਾਰੀਆਂ ਦੇ ਅਰਧ ਸੈਂਕੜਿਆਂ ਦੀ ਮਦਦ ਨਾਲ 310 ਦੌੜਾਂ ਬਣਾਈਆਂ। ਜੋਸਫ਼ ਨੇ ਇਸ ਪਾਰੀ ’ਚ ਵੈਸਟ ਇੰਡੀਜ਼ ਲਈ ਪੰਜ ਵਿਕਟਾਂ ਲਈਆਂ। Australia vs West Indies

    301 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਵੈਸਟ ਇੰਡੀਜ਼ ਦੀ ਟੀਮ ਸਿਰਫ਼ 33.4 ਓਵਰਾਂ ’ਚ ਸਿਮਟ ਗਈ। ਜੋਸਫ਼ ਨੇ ਗੇਂਦ ਤੋਂ ਬਾਅਦ ਬੱਲੇ ਨਾਲ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਉਸਨੇ 22 ਗੇਂਦਾਂ ’ਚ 44 ਦੌੜਾਂ ਬਣਾਈਆਂ, ਪਰ ਟੀਮ ਦੀ ਹਾਰ ਨੂੰ ਰੋਕ ਨਹੀਂ ਸਕਿਆ। ਹੁਣ ਦੋਵਾਂ ਦੇਸ਼ਾਂ ਵਿਚਕਾਰ ਦੂਜਾ ਟੈਸਟ 3 ਜੁਲਾਈ ਤੋਂ ਖੇਡਿਆ ਜਾਣਾ ਹੈ, ਜੋ ਕਿ ਗ੍ਰੇਨਾਡਾ ’ਚ ਹੋਵੇਗਾ। ਜੇਕਰ ਅਸਟਰੇਲੀਆ ਅਗਲਾ ਮੈਚ ਵੀ ਡਰਾਅ ਕਰਦਾ ਹੈ, ਤਾਂ ਲੜੀ ਆਪਣੇ ਨਾਂਅ ਕਰ ਲਵੇਗਾ। Australia vs West Indies