ਡੇਵਿਡ ਵਾਰਨਰ ਦਾ ਅਰਧਸੈਂਕੜਾ, ਟ੍ਰੈਵਿਸ ਹੈੱਡ ਦੀ ਤੂਫਾਨੀ ਪਾਰੀ
- ਬੰਗਲਾਦੇਸ਼ ਨੂੰ ਡੀਐੱਲਐੱਸ ਤਹਿਤ 28 ਦੌੜਾਂ ਨਾਲ ਹਰਾਇਆ | Bangladesh vs Australia
ਐਂਟੀਗੁਆ (ਏਜੰਸੀ)। ਆਈਸੀਸੀ ਟੀ-20 ਵਿਸ਼ਵ ਕੱਪ ਦੇ ਚੌਥੇ ਸੁਪਰ-8 ਮੈਚ ’ਚ ਅਸਟਰੇਲੀਆ ਨੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਇਸ ਵਿਸ਼ਵ ਕੱਪ ’ਚ ਅਸਟਰੇਲੀਆ ਦੀ ਇਹ ਲਗਾਤਾਰ 5ਵੀਂ ਜਿੱਤ ਹੈ। ਸ਼ੁੱਕਰਵਾਰ ਨੂੰ ਐਂਟੀਗੁਆ ਦੇ ਸਰ ਵਿਵਿਅਨ ਰਿਚਰਡਸ ਸਟੇਡੀਅਮ ’ਚ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ। ਬੰਗਲਾਦੇਸ਼ ਨੇ 20 ਓਵਰਾਂ ’ਚ 8 ਵਿਕਟਾਂ ਗੁਆ ਕੇ 140 ਦੌੜਾਂ ਬਣਾਈਆਂ। ਜਵਾਬ ’ਚ ਅਸਟਰੇਲੀਆ ਨੇ 11.2 ਓਵਰਾਂ ’ਚ 2 ਵਿਕਟਾਂ ਦੇ ਨੁਕਸਾਨ ’ਤੇ 100 ਦੌੜਾਂ ਬਣਾਈਆਂ। ਫਿਰ ਮੀਂਹ ਕਾਰਨ ਖੇਡ ਨੂੰ ਰੋਕ ਦਿੱਤਾ ਗਿਆ, ਜੋ ਬਾਅਦ ’ਚ ਪੂਰਾ ਨਹੀਂ ਹੋ ਸਕਿਆ ਤੇ ਅਸਟਰੇਲੀਆ ਨੇ ਡੀਐਲਐਸ (ਡਕਵਰਥ ਲੁਈਸ ਸਟਰਨ) ਵਿਧੀ ਰਾਹੀਂ ਮੈਚ 28 ਦੌੜਾਂ ਨਾਲ ਮੈਚ ਆਪਣੇ ਨਾਂਅ ਕਰ ਲਿਆ। (Bangladesh vs Australia)
ਇਹ ਵੀ ਪੜ੍ਹੋ : SA vs ENG: ਟੀ20 ਵਿਸ਼ਵ ਕੱਪ ਦੇ ਸੁਪਰ-8 ’ਚ ਅੱਜ ਦੱਖਣੀ ਅਫਰੀਕਾ ਤੇ ਇੰਗਲੈਂਡ ਦਾ ਮੁਕਾਬਲਾ, ਟੂਰਨਾਮੈਂਟ ’ਚ ਅਫਰੀਕਾ ਮਜ਼…
ਮੈਚ ਦੇ ਹੀਰੋ | Bangladesh vs Australia
ਡੇਵਿਡ ਵਾਰਨਰ : ਅਸਟਰੇਲੀਆ ਲਈ ਸਭ ਤੋਂ ਜ਼ਿਆਦਾ ਦੌੜਾ ਬਣਾਉਣ ਵਾਲੇ ਬੱਲੇਬਾਜ਼ ਰਹੇ। ਵਾਰਨਰ ਨੇ 53 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਹ ਉਸ ਦਾ 28ਵਾਂ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਹੈ। ਉਸ ਨੇ ਹੈੱਡ ਨਾਲ ਪਹਿਲੀ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। (Bangladesh vs Australia)
ਐਡਮ ਜੈਂਪਾ : ਕਮਿੰਸ ਤੋਂ ਬਾਅਦ ਦੂਜੇ ਚੋਟੀ ਦੇ ਵਿਕਟਾਂ ਲੈਣ ਵਾਲੇ ਗੇਂਦਬਾਜ਼ ਰਹੇ। ਜੰਪਾ ਨੇ ਆਪਣੇ 4 ਓਵਰਾਂ ਦੇ ਸਪੈੱਲ ’ਚ ਦੋ ਮਹੱਤਵਪੂਰਨ ਵਿਕਟਾਂ ਲਈਆਂ। ਜਾਂਪਾ ਨੇ ਲਿਟਨ ਦਾਸ ਤੇ ਨਜਮੁਲ ਹੁਸੈਨ ਸ਼ਾਂਤੋ ਨੂੰ ਪੈਵੇਲੀਅਨ ਭੇਜਿਆ। (Bangladesh vs Australia)
ਅਸਟਰੇਲੀਆ ਦੀ ਜਿੱਤ ਦੇ ਕਾਰਨ | Bangladesh vs Australia
- ਸ਼ਾਨਦਾਰ ਗੇਂਦਬਾਜੀ : ਅਸਟਰੇਲੀਆ ਦੀ ਜਿੱਤ ਦਾ ਪਹਿਲਾ ਕਾਰਨ ਉਨ੍ਹਾਂ ਦੀ ਗੇਂਦਬਾਜੀ ਸੀ। ਟੀਮ ਦੇ ਗੇਂਦਬਾਜਾਂ ਨੇ ਬੰਗਲਾਦੇਸ਼ ਦੇ ਖਿਡਾਰੀਆਂ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਨਹੀਂ ਦਿੱਤਾ ਤੇ ਉਨ੍ਹਾਂ ਦੀ ਪਾਰੀ ਨੂੰ 140 ਦੌੜਾਂ ਤੱਕ ਸੀਮਤ ਕਰ ਦਿੱਤਾ।
- ਚੰਗੀ ਫੀਲਡਿੰਗ : ਅਸਟਰੇਲੀਆਈ ਟੀਮ ਤੋਂ ਬਹੁਤ ਵਧੀਆ ਫੀਲਡਿੰਗ ਦੇਖਣ ਨੂੰ ਮਿਲੀ। ਟੀਮ ਨੇ ਇੱਕ ਵੀ ਕੈਚ ਜਾਂ ਰਨ ਆਊਟ ਦਾ ਮੌਕਾ ਨਹੀਂ ਗੁਆਇਆ। (Bangladesh vs Australia)
- ਓਪਨਿੰਗ ਸਾਂਝੇਦਾਰੀ : ਅਸਟਰੇਲੀਆ ਨੇ ਮੈਚ ਦੀ ਸੇਡੀਅਰ ਸ਼ੁਰੂਆਤ ਕੀਤੀ। ਟੀਮ ਲਈ ਪਹਿਲੀ ਵਿਕਟ ਲਈ ਡੇਵਿਡ ਵਾਰਨਰ ਤੇ ਟ੍ਰੈਵਿਸ ਹੈੱਡ ਵਿਚਕਾਰ 65 ਦੌੜਾਂ ਦੀ ਸਾਂਝੇਦਾਰੀ ਹੋਈ। (Bangladesh vs Australia)
ਬੰਗਲਾਦੇਸ਼ ਦੀ ਪਾਰੀ | Bangladesh vs Australia
ਬੰਗਲਾਦੇਸ਼ ਲਈ ਕਪਤਾਨ ਨਜਮੁਲ ਹੁਸੈਨ ਸ਼ਾਂਤੋ ਨੇ ਸਭ ਤੋਂ ਜ਼ਿਆਦਾ 41 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਤੌਹੀਦ ਹਿਰਦੋਏ ਨੇ 40 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਤੋਂ ਇਲਾਵਾ ਬੰਗਲਾਦੇਸ਼ ਦਾ ਕੋਈ ਹੋਰ ਖਿਡਾਰੀ ਵੱਡੀ ਪਾਰੀ ਨਹੀਂ ਖੇਡ ਸਕਿਆ। ਕਪਤਾਨ ਸ਼ਾਂਤੋ ਅਤੇ ਲਿਟਨ ਦਾਸ ਵਿਚਾਲੇ ਦੂਜੇ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ। ਅਸਟਰੇਲੀਆ ਲਈ ਪੈਟ ਕਮਿੰਸ ਨੇ ਤਿੰਨ ਵਿਕਟਾਂ ਲਈਆਂ। ਐਡਮ ਜੈਂਪਾ ਨੇ 2 ਵਿਕਟਾਂ ਲਈਆਂ। ਮਿਸ਼ੇਲ ਸਟਾਰਕ, ਮਾਰਕਸ ਸਟੋਇਨਿਸ ਅਤੇ ਗਲੇਨ ਮੈਕਸਵੈੱਲ ਨੂੰ 1-1 ਵਿਕਟ ਮਿਲੀ।
ਅਸਟਰੇਲੀਆਈ ਟੀਮ ਦੀ ਪਾਰੀ | Bangladesh vs Australia
ਅਸਟਰੇਲੀਆ ਲਈ 141 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੇ ਅਰਧ ਸੈਂਕੜਾ ਜੜਿਆ। ਉਨ੍ਹਾਂ ਨੇ 35 ਗੇਂਦਾਂ ’ਤੇ 53 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਹ ਉਨ੍ਹਾਂ ਦਾ 28ਵਾਂ ਟੀ-20 ਅੰਤਰਰਾਸ਼ਟਰੀ ਅਰਧ ਸੈਂਕੜਾ ਸੀ। ਉਨ੍ਹਾਂ ਤੋਂ ਇਲਾਵਾ ਟੈ੍ਰਵਿਸ ਹੈੱਡ ਨੇ 31 ਦੌੜਾਂ ਤੇ ਗਲੇਨ ਮੈਕਸਵੈੱਲ ਨੇ ਨਾਬਾਦ 14 ਦੌੜਾਂ ਬਣਾਈਆਂ। ਵਾਰਨਰ ਅਤੇ ਹੈੱਡ ਵਿਚਕਾਰ ਪਹਿਲੀ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਹੋਈ। ਬੰਗਲਾਦੇਸ਼ ਲਈ ਰਿਸਾਦ ਹੁਸੈਨ ਨੇ ਦੋਵੇਂ ਵਿਕਟਾਂ ਲਈਆਂ।
ਦੋਵਾਂ ਟੀਮਾਂ ਦੀ ਪਲੇਇੰਗ-11 | Bangladesh vs Australia
ਅਸਟਰੇਲੀਆ : ਮਿਸ਼ੇਲ ਮਾਰਸ਼ (ਕਪਤਾਨ), ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਵਿਕਟਕੀਪਰ), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜੈਂਪਾ ਤੇ ਜੋਸ਼ ਹੇਜਲਵੁੱਡ। (Bangladesh vs Australia)
ਬੰਗਲਾਦੇਸ਼ : ਨਜਮੁਲ ਹੁਸੈਨ ਸ਼ਾਂਤੋ (ਕਪਤਾਨ), ਤੰਜੀਦ ਹਸਨ, ਲਿਟਨ ਦਾਸ (ਵਿਕਟਕੀਪਰ), ਸ਼ਾਕਿਬ ਅਲ ਹਸਨ, ਤੌਹੀਦ ਹਿਰਦੌਏ, ਮਹਿਮੂਦੁੱਲਾ, ਰਿਸਾਦ ਹੁਸੈਨ, ਮੇਹੇਦੀ ਹਸਨ, ਤਸਕੀਨ ਅਹਿਮਦ, ਤਨਜੀਮ ਹਸਨ ਸ਼ਾਕਿਬ ਤੇ ਮੁਸਤਫਿਜੁਰ ਰਹਿਮਾਨ।