ਪੰਜਾਬ ਦੇ ਐਡਵੋਕੇਟ ਜਨਰਲ ’ਤੇ ਹਮਲਾ, ਵਾਲ-ਵਾਲ ਬਚੇ

AG punjab

ਚੱਲਦੀ ਟਰੇਨ ’ਚ ਪੱਥਰ ਨਾਲ ਹੋਇਆ ਹਮਲਾ

  • ਰੇਲ ’ਚ ਏਜੀ ਦੇ ਬਰਥ ਵਾਲਾ ਸ਼ੀਸ਼ਾ ਟੁੱਟਿਆ
  • ਸ਼ਤਾਬਾਦੀ ਰੇਲ ’ਚ ਦਿੱਲੀ ਤੋਂ ਆ ਰਹੇ ਸ਼ਨ
  • 6.24 ਮਿੰਟ ’ਤੇ ਹੋਇਆ ਹਮਲਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਜਾਣਕਾਰੀ ਅਨੁਸਾਰ ਏਜੀ ਅਨਮੋਲ ਰਤਨ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕੇਸ ’ਚ ਦਿੱਲੀ ਗਏ ਸਨ। ਦਿੱਲੀ ਤੋਂ ਵਾਪਸ ਆਉਂਦੇ ਸਮੇਂ ਪਾਣੀਪਤ ਨੇੜੇ ਸ਼ਤਾਬਦੀ ਐਕਸਪ੍ਰੈਸ਼ ’ਚ ਉਨ੍ਹਾਂ ਦੀ ਬਰਥ ’ਤੇ ਪੱਥਰ ਮਾਰ ਕੇ ਹਮਲਾ ਕੀਤਾ ਗਿਆ। ਜਿਸ ਦੌਰਾਨ ਬਰਥ ਦਾ ਸ਼ੀਸ਼ਾ ਟੁੱਟ ਗਿਆ। ਪਰ ਏਜੀ ਅਨਮੋਲ ਰਤਨ ਵਾਲ-ਵਾਲ ਬਚ ਗਏ ਕਿ ਪੱਥਰ ਉਨ੍ਹਾਂ ਦੇ ਨਹੀਂ ਵੱਜਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਜਾਂਚ ’ਚ ਜੁਟ ਗਈ ਹੈ।

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here