ਫਤਿਹਵੀਰ ਨੂੰ ਬਚਾਉਣ ਲਈ ਕਾਰਜ ਅੰਤਿਮ ਪੜਾਅ ‘ਤੇ, ਸਿਰਫ਼ ਇੱਕ ਘੰਟੇ ਦੀ ਉਡੀਕ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ 72 ਘੰਟਿਆਂ ਤੋਂ ਜ਼ਿੰਦਗੀ ਦੀ ਜੰਗ ਲੜਦਾ ਹੋਇਆ 2 ਸਾਲ ਦੇ ਫਤਿਹਵੀਰ ਸਿੰਘ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਣ ਦਾ ਆਪ੍ਰੇਸ਼ਨ ਆਖ਼ਰੀ ਪੜਾਅ ‘ਤੇ ਹੈ। ਐੱਨ ਡੀ ਆਰ ਐੱਫ ਦਾ ਇੱਕ ਜਵਾਨ ਪੂਰੀ ਤਿਆਰੀ ਨਾਲ ਬੋਰਵੈੱਲ ਵਿੱਚ ਜਾ ਰਿਹਾ ਹੈ ਜੋ ਕਿ ਨਵੇਂ ਬੋਰ ਤੋਂ ਪੁਰਾਣੇ ਬੋਰ ਤੱਕ ਸੁਰੰਗ ਪੁੱਟਣ ਦਾ ਕੰਮ ਕਰੇਗਾ। ਜਾਣਕਾਰੀ ਅਨੁਸਾਰ ਪਾਈਪਾਂ ਪਾਉਣ ਦਾ ਕੰਮ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਵੱਲੋਂ ਪੂਰਾ ਕੀਤਾ ਜਾ ਚੁੱਕਾ ਹੈ।
ਹੁਣ ਨਵੇਂ ਬੋਰ ਤੋਂ ਉਸ ਬੋਰ ਤੱਕ ਪਹੁੰਚਣ ਲਈ ਸੁਰੰਗ ਪੁੱਟੀ ਜਾਵੇਗੀ ਜਿਸ ਵਿੱਚ ਫਤਿਹਵੀਰ ਸਿੰਘ ਫਸਿਆ ਹੋਇਆ ਹੈ। ਇਹ ਸੁਰੰਗ ਪੁੱਟਣ ਦਾ ਕੰਮ ਐੱਨਡੀਆਰਐੱਫ ਵੱਲੋਂ ਆਪਣੇ ਹੱਥਾਂ ਵਿੱਚ ਲੈ ਲਿਆ ਗਿਆ ਹੈ। ਉਮੀਦ ਹੈ ਕਿ ਸਿਰਫ਼ ਘੰਟੇ-ਡੇਢ ਘੰਟੇ ਵਿੱਚ ਮਿਸ਼ਨ ਪੂਰਾ ਕਰ ਲਿਆ ਜਾਵੇਗਾ ਤੇ ਫਤਿਹਵੀਰ ਸਿੰਘ ਸਾਡੇ ਸਾਰਿਆਂ ਦੇ ਵਿਚਕਾਰ ਹੋਵੇਗਾ ਤੇ ਮਾਪਿਆਂ ਨੂੰ ਰਾਹਤ ਭਰੀ ਖ਼ਬਰ ਮਿਲੇਗੀ। ਹੁਣੇ ਮਿਲੇ ਅਪਡੇਟ ਅਨੁਸਾਰ ਮੌਕੇ ‘ਤੇ ਮੌਜ਼ੂਦ ਸਾਰੇ ਧਰਮਾਂ ਦੇ ਲੋਕ ਆਪਣੇ-ਆਪਣੇ ਤਰੀਕੇ ਨਾਲ ਅਰਦਾਸਾਂ ਕਰ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।