ਸਹਾਇਕ ਥਾਣੇਦਾਰ ਤੇ ਹੈੱਡ ਕਾਂਸਟੇਬਲ 8 ਲੱਖ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

Bribe

ਕੋਲਹਾਪੁਰ (ਏਜੰਸੀ)। ਮਹਾਰਾਸ਼ਟਰ ਵਿੱਚ ਕੋਲਹਾਪੁਰ ਅਤੇ ਸਾਂਗਲੀ ਭਿ੍ਰਸ਼ਟਾਚਾਰ ਰੋਕੂ ਬਿਊਰੋ (ਏਸੀਬੀ) ਦੇ ਅਧਿਕਾਰੀਆਂ ਨੇ ਸਨੀਵਾਰ ਤੜਕੇ ਇੱਕ ਸਾਂਝੀ ਕਾਰਵਾਈ ਵਿੱਚ ਜੂਨਾ ਰਜਵਾੜਾ ਥਾਣੇ ਦੇ ਇੱਕ ਸਹਾਇਕ ਥਾਣੇਦਾਰ ਅਤੇ ਹੈੱਡ ਕਾਂਸਟੇਬਲ ਨੂੰ ਅੱਠ ਲੱਖ ਰੁਪਏ ਦੀ ਰਿਸਵਤ (Bribe) ਲੈਂਦੇ ਹੋਏ ਗਿ੍ਰਫਤਾਰ ਕੀਤਾ ਹੈ। ਏਸੀਬੀ ਨੇ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਗਿ੍ਰਫਤਾਰ ਵਿਅਕਤੀਆਂ ਦੀ ਪਛਾਣ ਸਹਾਇਕ ਥਾਣੇਦਾਰ ਨਾਗੇਸ ਸਿੱਧੇਸ ਮਹਾਤਰੇ (38) ਅਤੇ ਹੈੱਡ ਕਾਂਸਟੇਬਲ ਰੁਪੇਸ ਤੁਕਾਰਮ ਕੁੰਭਾਰ (41) ਵਜੋਂ ਹੋਈ ਹੈ। ਦੋਵੇਂ ਜੂਨਾ ਰਜਵਾੜਾ ਥਾਣੇ ਵਿੱਚ ਕੰਮ ਕਰਦੇ ਹਨ।

ਕੀ ਹੈ ਮਾਮਲਾ | Bribe

ਜਾਰੀ ਬਿਆਨ ਅਨੁਸਾਰ ਸ਼ਿਕਾਇਤਕਰਤਾ ਨੇ ਪੀਐਸਆਈ ਮਹਾਤਰੇ ਅਤੇ ਹੈੱਡ ਕਾਂਸਟੇਬਲ ਕੁੰਭੜ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਰਿਸਤੇਦਾਰ ’ਤੇ ਧੋਖਾਧੜੀ ਦਾ ਕੇਸ ਦਰਜ ਨਾ ਕਰਨ ਦੀ ਬੇਨਤੀ ਕੀਤੀ, ਜਿਸ ਲਈ ਉਸਨੇ ਅੱਠ ਲੱਖ ਰੁਪਏ ਦੀ ਮੰਗ ਕੀਤੀ। ਬਾਅਦ ਵਿੱਚ ਸ਼ਿਕਾਇਤਕਰਤਾ ਨੇ ਕੋਲਹਾਪੁਰ ਅਤੇ ਸਾਂਗਲੀ ਡਿਵੀਜਨ ਦੇ ਏਸੀਬੀ ਅਧਿਕਾਰੀਆਂ ਨੂੰ ਸੂਚਿਤ ਕੀਤਾ। ਏਸੀਬੀ ਅਧਿਕਾਰੀਆਂ ਨੇ ਅੱਜ ਤੜਕੇ 02 ਵਜੇ ਜੂਨਾ ਰਜਵਾੜਾ ਥਾਣੇ ਦੇ ਨੇੜੇ ਜਾਲ ਵਿਛਾਇਆ ਅਤੇ ਸ਼ਿਕਾਇਤਕਰਤਾ ਤੋਂ 8 ਲੱਖ ਰੁਪਏ ਲੈਂਦੇ ਹੋਏ ਮਹਾਤਰੇ ਅਤੇ ਕੁੰਭਾਰ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।