ਮਾਇਆਵਤੀ ਨੇ ਕਾਂਗਰਸ ਨੂੰ ਦਿੱਤੀ ਹਮਾਇਤ
ਭੋਪਾਲ ਮੱਧ ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਅੱਜ ਰਾਜਭਵਨ ‘ਚ ਰਾਜਪਾਲ ਸ੍ਰੀਮਤੀ ਅਨੰਦੀਬੇਨ ਪਟੇਲ ਨਾਲ ਮੁਲਾਕਾਤ ਕਰਕੇ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਤੇ ਇਸ ਨਾਲ ਸਬੰਧਿਤ ਪੱਤਰ ਵੀ ਉਨ੍ਹਾਂ ਸੌਂਪਿਆ ਕਮਲਨਾਥ ਨੇ ਪੱਤਰ ਸੌਂਪਣ ਤੋਂ ਬਾਅਦ ਰਾਜਭਵਨ ਦੇ ਬਾਹਰ ਮੀਡੀਆ ਨੂੰ ਦੱਸਿਆ ਕਿ ਕਾਂਗਰਸ ਦੇ ਨਾਲ ਕੁੱਲ 121 ਵਿਧਾਇਕ ਹਨ ਇਸ ਸਬੰਧੀ ਜਾਣਕਾਰੀ ਰਾਜਪਾਲ ਨੂੰ ਸੌਂਪ ਦਿੱਤੀ ਗਈ ਇਸ ਤੋਂ ਪਹਿਲਾਂ ਕਮਲਨਾਥ, ਜੋਤੀਤਾਰਾਅਦਿੱਤਿਆ ਸਿੰਧੀ ਤੇ ਹੋਰ ਸੀਨੀਅਰ ਆਗੂ ਵੀ ਰਾਜਭਵਨ ਪਹੁੰਚੇ ਰਾਜਭਵਨ ਤੋਂ ਬਾਹਰ ਕਾਂਗਰਸੀ ਆਗੂਆਂ ਦੀ ਪੀੜ ਜੁਟੀ ਹੋਈ ਹੈ, ਜੋ ਆਪਣੇ ਆਗੂਆਂ ਦੀ ਹਮਾਇਤ ‘ਚ ਨਾਅਰੇਬਾਜ਼ੀ ਕਰਦੇ ਹੋਏ ਜਸ਼ਨ ਮਨਾ ਰਹੇ ਹਨ ਉਮੀਦ ਹੈ ਕਿ ਰਾਜਪਾਲ ਨਵੀਂ ਸਰਕਾਰ ਦੇ ਗਠਨ ਲਈ ਛੇਤੀ ਹੀ ਕਾਂਗਰਸ ਨੂੰ ਸੱਦੇਗੀ ਦੇਰ ਸ਼ਾਮ ਤੱਕ ਨਵੀਂ ਸਰਕਾਰ ਦੇ ਮੁੱਖ ਮੰਤਰੀ ਦੇ ਨਾਂਅ ਸਬੰਧੀ ਅੰਤਿਮ ਫੈਸਲਾ ਹੋਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਨੂੰ ਅੰਮਿ ਰੂਪ ਦਿੱਤਾ ਜਾਵੇਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।