ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੰਬੀ ਦੀ ਸਾਬਕਾ ਵਿਦਿਆਰਰਣ ਮੰਜੂ ਰਾਣੀ ਪੁੱਤਰੀ ਜਗਦੀਸ਼ ਕੁਮਾਰ ਵਾਸੀ ਖੈਰਾ ਖੁਰਦ ਜਿਲਾ ਮਾਨਸਾ, ਜੋ ਇਸ ਵਕਤ ਸ਼ਾਸਤਰ ਸੀਮਾ ਬਲ ਵਿਚ ਹੈਡ ਕਾਂਸਟੇਬਲ ਦੇ ਤੌਰ ’ਤੇ ਬਲਰਾਮਪੁਰ (ਉੱਤਰ ਪ੍ਰਦੇਸ਼) ਵਿਖੇ ਸੇਵਾਵਾਂ ਨਿਭਾ ਰਹੀ ਹੈ, ਵੱਲੋਂ 23 ਸਤੰਬਰ 2023 ਤੋਂ 6 ਅਕਤੂਬਰ ਤੱਕ ਚੀਨ ਵਿਚ ਹੋਈਆਂ ਏਸ਼ੀਅਨ ਖੇਡਾਂ-2023 ਵਿਚ 35 ਕਿਲੋਮੀਟਰ ਪੈਦਲ ਰੇਸ ਵਿਚ ਭਾਗ ਲੈ ਕੇ ਤੀਜਾ ਸਥਾਨ ਹਾਸਲ ਕਰਕੇ ਕਾਂਸ਼ੀ ਦਾ ਤਗਮਾ ਹਾਸਲ ਕਰਕੇ ਸਕੂਲ, ਆਪਣਾ, ਮਾਪਿਆਂ ਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ, ਦਾ ਦਸ਼ਮੇਸ਼ ਸਕੂਲ ਲੰਬੀ ਵਿਖੇ ਪਹੁੰਚਣ ’ਤੇ ਸਕੂਲ ਦੇ ਅੱੈਮਡੀ ਡਾ: ਰਵਿੰਦਰ ਸਿੰਘ ਮਾਨ, ਸਕੂਲ ਪਿ੍ਰੰਸੀਪਲ ਪਵਨਪ੍ਰੀਤ ਕੌਰ ਢਿੱਲੋਂ ਤੇ ਸਮੂਹ ਸਟਾਫ ਵੱਲੋਂ ਜਿਥੇ ਨਿੱਘਾ ਸਵਾਗਤ ਕੀਤਾ।
ਉਸ ਨੂੰ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਸਾਬਕਾ ਕੋਚ ਪਿ੍ਰਤਪਾਲ ਕੌਰ, ਮਨਜੀਤ ਸਿੰਘ ਕੋਚ ਬਾਦਲ ਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਤੇ ਇੱਕ ਛੋਟੇ ਜਿਹੇ ਸਮਾਗਮ ਦੀ ਸਮਾਪਤੀ ’ਤੇ ਖਿਡਾਰੀ ਮੰਜੂ ਰਾਣੀ ਨੂੰ ਨਗਦ ਇਨਾਮ ਤੇ ਹੋਰ ਵੀ ਯਾਦਗਾਰੀ ਚਿੰਨ ਦ ੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਦਸਮੇਸ਼ ਸਕੂਲ ਦੇ ਵਿਦਿਆਰਥੀਆਂ ਨੂੰ ਸੰਖੇਪ ਵਿਚ ਸੰਬੋਧਨ ਕਰਦਿਆਂ ਮੰਜੂ ਰਾਣੀ ਨੇ ਕਿਹਾ ਕਿ ਉਸ ਨੇ ਇਕ ਮਿਡਲ ਪਰਿਵਾਰ ’ਚ ਜਨਮ ਲੈਕੇ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਸਖ਼ਤ ਮਿਹਨਤ ਕੀਤੀ, ਜਿਸ ਕਰਕੇ ਉਹ ਇਸ ਮੁਕਾਮ ’ਤੇ ਪਹੁੰਚ ਸਕੀ ਹੈ।ਸਕੂਲ ਦੇ ਐੱਮਡੀ ਡਾ: ਰਵਿੰਦਰ ਸਿੰਘ ਮਾਨ ਨੇ ਜਿਥੇ ਇਸ ਵਿਦਿਆਰਥਣ ਨੂੰ ਉਸ ਦੀ ਏਸ਼ੀਆ ਪੱਧਰ ਦੀ ਪ੍ਰਾਪਤੀ ’ਤੇ ਵਧਾਈਆਂ ਦਿੱਤੀਆਂ, ਉਥੇ ਇਸ ਬੱਚੀ ਦੀ ਰਹਿ ਚੁੱਕੀ ਕੋਚ ਮੈਡਮ ਪਿ੍ਰਤਪਾਲ ਕੌਰ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੇ ਆਖਰ ਵਿਚ ਸਕੂਲ ਪਿ੍ਰੰਸੀਪਲ ਪਵਨਪ੍ਰੀਤ ਕੌਰ ਢਿੱਲੋਂ ਨੇ ਜਿਥੇ ਸਕੂਲ ਵਿੱਚ ਪਹੁੰਚੀ ਸਕੂਲ ਦੀ ਸਾਬਕਾ ਵਿਦਿਆਰਥਣ ਮੰਜੂ ਰਾਣੀ ਨੂੰ ਉਸ ਦੀ ਪ੍ਰਾਪਤੀ ’ਤੇ ਵਧਾਈਆਂ ਦਿੱਤੀਆਂ।