ਵਿ਼ਸਵ ਕੱਪ ‘ਚ ਏਸ਼ੀਆਈ ਚੁਣੌਤੀ ਸਮਾਪਤ, ਜਾਪਾਨ 2 ਗੋਲਾਂ ਦੀ ਲੀਡ ਤੋਂ ਬਾਅਦ ਹਾਰਿਆ ਬੈਲਜ਼ੀਅਮ ਤੋਂ

ਬੈਲਜ਼ੀਅਮ 32 ਸਾਲ ਬਾਅਦ ਕੁਆਰਟਰ ਫਾਈਨਲ ‘ਚ | World Cup

  • ਮੈਚ ਸਮਾਪਤੀ ਤੋਂ 17 ਸੈਕਿੰਡ ਪਹਿਲਾਂ ਹੋਇਆ ਜੇਤੂ ਗੋਲ
  • ਜਾਪਾਨ ਨਾੱਕਆਊਟ ‘ਚ ਪਹੁੰਚਣ ਵਾਲੀ ਇਕਲੌਤੀ ਏਸ਼ੀਆਈ ਟੀਮ ਸੀ
  • ਕੁਆਰਟਰਫਾਈਨਲ ਮੁਕਾਬਲਾ 6 ਜੁਲਾਈ ਨੂੰ ਬ੍ਰਾਜ਼ੀਲ ਨਾਲ

ਰੋਸਟੋਵ ਆਨ ਡਾਨ, (ਏਜੰਸੀ)। ਵਿਸ਼ਵ (World Cup) ਕੱਪ ‘ਚ ਸਨਸਨੀਖੇਜ਼ ਮੁਕਾਬਲਿਆਂ ਦੀ ਗੱਲ ਹੋਵੇਗੀ ਤਾਂ ਜਾਪਾਨ-ਬੈਲਜ਼ੀਅਮ ਦਰਮਿਆਨ ਹੋਇਆ ਨਾੱਕਆਊਟ ਦਾ ਮੁਕਾਬਲਾ ਲੰਮੇ ਸਮੇਂ ਤੱਕ ਯਾਦ ਕੀਤਾ ਜਾਵੇਗਾ ਜਿੱਥੇ ਜਾਪਾਨ ਇੱਕ ਸਮੇਂ 2-0 ਨਾਲ ਅੱਗੇ ਹੋਣ ਦੇ ਬਾਵਜ਼ੂਦ ਹੈਰਾਨੀਜਨਕ ਢੰਗ ਨਾਲ ਹਾਰ ਕੇ ਵਿਸ਼ਵ ਕੱਪ ਚੋਂ ਬਾਹਰ ਹੋ ਗਿਆ ਜਦੋਂਕਿ ਵਿਸ਼ਵ ਦੀ ਤੀਸਰੇ ਨੰਬਰ ਦੀ ਟੀਮ ਬੈਲਜ਼ੀਅਮ ਨੇ ਜ਼ਬਰਦਸਤ ਲੜਾਕੂ ਜ਼ਜ਼ਬਾ ਦਿਖਾਉਂਦੇ ਹੋਏ ਪੱਛੜਨ ਤੋਂ ਬਾਅਦ ਵੀ ਤਿੰਨ ਗੋਲ ਕਰਕੇ 3-2 ਦੀ ਜਿੱਤ ਨਾਲ ਕੁਆਰਟਰਫਾਈਨਲ ‘ਚ ਪ੍ਰਵੇਸ਼ ਪਾ ਲਿਆ ਜਿੱਥੇ ਉਸਦਾ ਮੁਕਾਬਲਾ 6 ਜੁਲਾਈ ਨੂੰ ਬ੍ਰਾਜ਼ੀਲ ਨਾਲ ਹੋਵੇਗਾ। (World Cup)

ਇਹ ਵੀ ਪੜ੍ਹੋ : ਜੱਚਾ ਬੱਚਾ ਹਸਪਤਾਲ ‘ਚ ਹੋ ਜਾਣੀ ਸੀ ਵੱਡੀ ਵਾਰਦਾਤ, ਦੋ ਕਾਬੂ, ਪੁਲਿਸ ਜਾਂਚ ‘ਚ ਜੁਟੀ

ਬ੍ਰਾਜ਼ੀਲ ਨੇ ਮੈਕਸਿਕੋ ਨੂੰ 2-0 ਨਾਲ ਹਰਾ ਕੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਪਾਇਆ ਇਹ 1970 ਦੇ ਵਿਸ਼ਵ ਕੱਪ ਤੋਂ ਬਾਅਦ ਪਹਿਲਾ ਮੌਕਾ ਹੈ ਜਦੋਂ ਕੋਈ ਟੀਮ 2-0 ਨਾਲ ਪੱਛੜਨ ਤੋਂ ਬਾਅਦ ਮੈਚ ਜਿੱਤੀ. ਇਸ ਤੋਂ ਪਹਿਲਾਂ 1970 ਦੇ ਵਿਸ਼ਵ ਕੱਪ ‘ਚ ਇਹ ਕਾਰਨਾਮਾ ਜਰਮਨੀ ਨੇ ਕੀਤਾ ਸੀ. ਵਿਸ਼ਵ ਦੀ 61ਵੇਂ ਨੰਬਰ ਦੀ ਟੀਮ ਜਾਪਾਨ ਦਾ ਵਿਸ਼ਵ ਕੱਪ ‘ਚ ਇਹ ਤੀਸਰਾ ਮੌਕਾ ਰਿਹਾ ਕਿ ਉਹ ਨਾੱਕਆਊਟ ‘ਚ ਪ੍ਰਵੇਸ਼ ਕਰਨ ਦੇ ਬਾਵਜ਼ੂਦ ਅੱਗੇ ਨਾ ਵਧ ਸਕਿਆ ਜਾਪਾਨ ਦੀ ਟੀਮ ਨੇ ਇਸ ਤੋਂ ਪਹਿਲਾਂ 2002 ਅਤੇ 2010 ‘ਚ ਪ੍ਰੀ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਉਣ ‘ਚ ਟੀਮ ਸਫ਼ਲ ਰਹੀ ਸੀ।

ਅੱਧੇ ਸਮੇਂ ਤੱਕ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਸੀ ਦੂਸਰੇ ਅੱਧ ਦੇ 48 ਵੇਂ ਅਤੇ 52 ਵੇਂ ਮਿੰਟ ‘ਚ ਜਾਪਾਨ ਨੇ ਲਗਾਤਾਰ ਦੋ ਗੋਲ ਕਰਕੇ ਵਿਸ਼ਵ ਕੱਪ ਦੇ ਸਭ ਤੋਂ ਵੱਡੇ ਉਲਟਫੇਰ ਹੋਣ ਦਾ ਖ਼ਦਸ਼ਾ ਪੈਦਾ ਕਰ ਦਿੱਤਾ ਪਰ ਇਸ ਵਾਧੇ ਦਾ ਆਤਮਵਿਸ਼ਵਾਸ਼ ਜਾਪਾਨ ਨੂੰ ਭਾਰੀ ਪਿਆ ਅਤੇ ਬੈਲਜ਼ੀਅਮ ਨੇ ਵੀ ਪੰਜ ਮਿੰਟਾਂ ‘ਚ ਮੈਚ ਦੇ 69ਵੇਂ ਅਤੇ 74ਵੇਂ ਮਿੰਟ ‘ਚ ਗੋਲ ਕਰਕੇ ਵਿਸ਼ਵ ਕੱਪ ਇਤਿਹਾਸ ਦੇ ਵੱਡੇ ਉਲਟਫੇਰ ਨੂੰ ਹੋਣ ਤੋਂ ਰੋਕ ਦਿੱਤਾ ਜਦੋਂਕਿ ਇੰਜ਼ਰੀ ਸਮੇਂ ਦੇ ਆਖ਼ਰੀ ਪਲਾਂ ‘ਚ ਬੈਲਜ਼ੀਅਮ ਦੇ ਨਾਸੇਰ ਚਾਡਲੀ ਵੱਲੋਂ ਕੀਤੇ ਗੋਲ ਨਾਲ ਇਤਿਹਾਸਕ ਜਿੱਤ ਦਰਜ ਕੀਤਾ। (World Cup)