ਪਾਕਿਸਤਾਨ ਨੇ ਆਖਰੀ ਮਿੰਟਾਂ ਵਿੱਚ ਵਾਪਸੀ ਕਰਕੇ 1-1 ਨਾਲ ਡਰਾਅ ਕੀਤਾ
ਇੰਡੋਨੇਸ਼ੀਆ। ਏਸ਼ੀਆ ਕੱਪ ਹਾਕੀ ’ਚ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ ’ਚ ਕਾਂਟੇ ਦੀ ਟੱਕਰ ਵੇਖਣ ਨੂੰ ਮਿਲੀ। ਇਸ ਰੋਮਾਂਚਕ ਮੈਚ ’ਚ ਦੋਵੇਂ ਟੀਮਾਂ 1-1 ਨਾਲ ਬਰਾਬਰ ਰਹੀਆਂ ਤੇ ਇਸ ਤਰ੍ਹਾਂ ਮੈਚ ਡਰਾਅ ਹੋ ਗਿਆ। ਭਾਰਤੀ ਟੀਮ ਵੱਲੋਂ ਇੱਕੋ-ਇੱਕ ਗੋਲ ਕਾਰਥੀ ਸੇਲਵਨ ਨੇ ਮੈਚ ਦੇ ਨੌਵੇਂ ਮਿੰਟ ’ਚ ਕੀਤਾ। ਦੂਜੇ ਪਾਸੇ ਪਾਕਿਸਤਾਨ ਵੱਲੋਂ ਅਬਦੁਲ ਰਾਣਾ ਨੇ ਮੈਚ ਦੇ 59 ਵੇਂ ਮਿੰਟ ’ਚ ਗੋਲ ਕਰਕੇ ਮੈਚ 1-1 ਨਾਲ ਡਰਾਅ ਕਰਵਾ ਦਿੱਤਾ। ਹੁਣ ਭਾਰਤ ਪੂਲ-ਏ ਦੇ ਆਪਣੇ ਮੁਕਾਬਲੇ ’ਚ ਮੰਗਲਵਾਰ ਨੂੰ ਜਾਪਾਨ ਨਾਲ ਖੇਡੇਗਾ।
https://twitter.com/TheHockeyIndia/status/1528713999571107841?ref_src=twsrc%5Etfw%7Ctwcamp%5Etweetembed%7Ctwterm%5E1528713999571107841%7Ctwgr%5E%7Ctwcon%5Es1_c10&ref_url=https%3A%2F%2Fwww.aajtak.in%2Fsports%2Fnews%2Fstory%2Find-vs-pak-asia-cup-2022-hockey-live-updates-in-hindi-india-vs-pakistan-match-tspo-1468839-2022-05-23
ਪਹਿਲੇ ਕੁਆਰਟਰ ’ਚ ਭਾਰਤੀ ਟੀਮ ਨੇ ਦੋ ਪੈਨਾਲਟੀ ਕਾਰਨਰ ਗੁਆਏ ਪਰ ਤੀਜੇ ਪੈਨਾਲਟੀ ਕਾਰਨਦ ਦਾ ਫਾਇਦਾ ਕਾਰਤੀ ਨੇ ਉੱਠਾਇਆ ਤੇ 9ਵੇਂ ਮਿੰਟ ’ਚ ਗੋਲ ਕਰਕੇ ਭਾਰਤ ਨੂੰ 1-0ਦਾ ਵਾਧਾ ਦਿਵਾ ਦਿੱਤਾ ਸੀ। ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਭਾਰਤ ਟੀਮ ਆਪਣਾ ਅਗਲਾ ਮੈਚ 24 ਮਈ ਨੂੰ ਜਾਪਾਨ ਅਤੇ 26 ਮਈ ਨੂੰ ਇੰਡੋਨੇਸ਼ੀਆ ਨਾਲ ਖੇਡੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ