ਏਸ਼ੀਆ ਕੱਪ : ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ 3 ਘੰਟਿਆਂ ‘ਚ ਵਿੱਕੀਆਂ

paK v india

28 ਅਗਸਤ ਨੂੰ ਦੁਬਈ ‘ਚ ਹੋਵੇਗਾ ਮੈਚ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਏਸ਼ੀਆ ਕੱਪ ’ਚ 28 ਅਗਸਤ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਮੈਚ ਦੀਆਂ ਸਾਰੀਆਂ ਟਿਕਟਾਂ ਸਿਰਫ਼ ਤਿੰਨ ਘੰਟਿਆਂ ’ਚ ਵਿੱਕ ਗਈਆਂ। ਜਦੋਂ ਵੀ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਹੁੰਦਾ ਹੈ ਹਾਈਵੋਲਟੇਜ ਮੁਕਾਬਲਾ ਵੇਖਣ ਨੂੰ ਮਿਲਦਾ ਹੈ। ਪ੍ਰਸੰਸਕਾਂ ’ਚ ਵੀ ਪੂਰਾ ਜੋਸ਼ ਭਰ ਜਾਂਦਾ ਹੈ। ਹਰ ਕੋਈ ਦੋਵਾਂ ਟੀਮਾਂ ਦੇ ਹਾਈਵੋਲਟੇਜ ਮੁਕਾਬਲੇ ਨੂੰ ਵੇਖਣਾ ਚਾਹੁੰਦਾ ਹੈ। ਜਦੋਂ ਵੀ ਭਾਰਤ ਤੇ ਪਾਕਿਸਤਾਨ ਦਾ ਮੈਚ ਹੁੰਦਾ ਹੈ ਤਾਂ ਲਗਭਗ ਸਾਰੀਆਂ ਟਿਕਟਾਂ ਵਿੱਕ ਜਾਂਦੀਆਂ ਹਨ। ਹੁਣ ਵੀ ਏਸ਼ੀਆਂ ਕੱਪ ’ਚ ਦੌਰਾਨ ਦੁਬਈ ’ਚ ਖੇਡੇ ਜਾਣ ਵਾਲੇ ਇਸ ਮੈਚ ਪ੍ਰਤੀ ਲੋਕਾਂ ਦਾ ਉਤਸ਼ਾਹ ਇਸ ਕਦਰ ਹੈ ਕਿ ਹਰ ਕੋਈ ਟਿਕਟ ਖਰੀਦਣ ਲਈ ਉਤਾਵਲਾ ਨਜ਼ਰ ਆ ਰਿਹਾ ਹੈ।

15 ਅਗਸਤ ਨੂੰ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਦੀ ਖਰੀਦ ਸ਼ੁਰੂ ਹੋਈ ਸੀ ਜੋ ਕਿ ਤਿੰਨ ਘੰਟਿਆਂ ’ਚ ਹੀ ਸਾਰੀ ਟਿਕਟਾਂ ਵਿੱਕ ਗਈਆਂ। ਕਈ ਲੋਕਾਂ ਤਾਂ ਟਿਕਟਾਂ ਨੂੰ ਬਲੈਕ ’ਚ ਵੇਚ ਰਹੇ ਹਨ। ਹੁਣ ਆਯੋਜਕਾਂ ਨੇ ਵੀ ਟਿਕਟ ਵਿੱਕਰੀ ’ਚ ਬਦਲਾਅ ਕੀਤਾ ਹੈ। ਹੁਣ ਭਾਰਤ-ਪਾਕਿਸਤਾਨ ਮੈਚ ਦੇ ਟਿਕਟ ਹੋਰ ਮੈਚਾਂ ਦੇ ਪੈਕੇਜ ਨਾਲ ਮਿਲਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ