ਕੋਲੰਬੋ ’ਚ ਮੀਂਹ ਦੀ 90 ਫੀਸਦੀ ਸੰਭਾਵਨਾ | Asia Cup 2023
- ਅਕਸ਼ਰ ਪਟੇਲ ਦੀ ਜਗ੍ਹਾ ਵਾਸ਼ਿੰਗਟਨ ਸੁੰਦਰ ਨੂੰ ਮਿਲ ਸਕਦਾ ਹੈ ਮੌਕਾ | Asia Cup 2023
ਕੋਲੰਬੋ (ਏਜੰਸੀ)। ਏਸ਼ੀਆ ਕੱਪ 2023 (Asia Cup 2023) ਆਪਣੇ ਆਖਿਰੀ ਪੜਾਅ ’ਤੇ ਹੈ। ਜਿਸ ਵਿੱਚ ਫਾਈਨਨ ਮੁਕਾਬਲਾ ਅੱਜ ਭਾਰਤ ਅਤੇ ਸ੍ਰੀਲੰਕਾ ਵਿਚਕਾਰ ਖੇਡਾ ਜਾਵੇਗਾ। ਏਸ਼ੀਆ ਕੱਪ ਫਾਈਨਲ ਦੀ ਸ਼ੁਰੂਆਤ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ’ਚ ਭਾਰਤੀ ਸਮੇਂ ਮੁਤਾਬਿਕ ਦੁਪਹਿਰ 3:00 ਵਜੇ ਤੋਂ ਹੋਵੇਗੀ। ਟਾਸ ਦੁਪਹਿਰ 2:30 ਵਜੇ ਹੋਵੇਗਾ। ਭਾਰਤ ਸ੍ਰੀਲੰਕਾ ਏਸ਼ੀਆ ਕੱਪ ਦੇ ਫਾਈਨਲ ਮੈਚ ’ਚ ਅੱਜ ਮੀਂਹ ਦੀ 90 ਫੀਸਦੀ ਸੰਭਾਵਨਾ ਹੈ। ਜੇਕਰ ਇਹ ਏਸ਼ੀਆ ਕੱਪ ਫਾਈਨਲ ਦਾ ਮੁਕਾਬਲਾ ਰੱਦ ਹੋ ਜਾਂਦਾ ਹੈ ਤਾਂ ਇਸ ਲਈ ਏਸ਼ੀਅਨ ਕ੍ਰਿਕਟ ਕਾਂਉਸਲ ਨੇ ਇਸ ਲਈ ਰਿਜਰਵ ਦਿਨ ਰੱਖਿਆ ਹੈ।
ਫਿਰ ਇਹ ਮੁਕਾਬਲਾ (ਸੋਮਵਾਰ 18 ਸਤੰਬਰ) ਨੂੰ ਖੇਡਿਆ ਜਾਵੇਗਾ। ਜੇਕਰ ਰਿਜਰਵ ਦਿਨ ਵਾਲੇ ਮੈਚ ’ਚ ਵੀ ਮੀਂਹ ਆ ਜਾਂਦਾ ਹੈ ਤਾਂ ਭਾਰਤ ਅਤੇ ਸ੍ਰੀਲੰਕਾ ਦੋਵਾਂ ਨੂੰ ਸੰਯੁਕਤ ਜੇਤੂ ਐਲਾਨ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਭਾਰਤ ਕੋਲ 5 ਸਾਲਾਂ ਬਾਅਦ ਖਿਤਾਬ ਜਿੱਤਣ ਦਾ ਮੌਕਾ ਹੈ, ਜਦਕਿ ਪਿਛਲਾ ਚੈਂਪੀਅਨ ਸ੍ਰੀਲੰਕਾ ਆਪਣੇ ਖਿਤਾਬ ਦਾ ਬਚਾਅ ਕਰਨਾ ਚਾਹੇਗੀ। ਦੋਵੇਂ ਟੀਮਾਂ ਏਸ਼ੀਆ ਕੱਪ ਦੇ ਇੱਕਰੋਜਾ ਫਾਰਮੈਟ ਦੇ ਫਾਈਨਲ ’ਚ 8ਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ’ਚ 7 ਵਾਰ ਫਾਈਨਲ ਖੇਡਿਆ ਗਿਆ ਜਿਸ ਵਿੱਚੋਂ ਭਾਰਤ ਨੇ 4 ਜਿੱਤੇ ਅਤੇ ਸ੍ਰੀਲੰਕਾ ਨੂੰ 3 ’ਚ ਜਿੱਤ ਹਾਸਲ ਹੋਈ।
ਸ਼ੁਭਮਨ ਗਿੱਲ ’ਤੇ ਫਿਰ ਹੋਣਗੀਆਂ ਨਜ਼ਰਾਂ | Asia Cup 2023
ਭਾਰਤ ਵੱਲੋਂ ਓਪਨਰ ਸ਼ੁਭਮਨ ਗਿੱਲ ਇਸ ਟੂਰਨਾਮੈਂਟ ’ਤੇ ਟਾਪ ਸਕੋਰਰ ਬੱਲੇਬਾਜ਼ ਹਨ। ਪਿਛਲੇ ਮੈਚ ’ਚ ਸ਼ੁਭਮਨ ਗਿੱਲ ਨੇ ਬੰਗਲਾਦੇਸ਼ ਖਿਲਾਫ ਸੈਂਕੜੇ ਵਾਲੀ ਪਾਰੀ ਖੇਡੀ ਸੀ। ਅੱਜ ਫਿਰ ਉਨ੍ਹਾਂ ’ਤੇ ਨਿਗ੍ਹਾ ਹੋਵੇਗੀ। ਗੇਂਦਬਾਜ਼ੀ ਵੱਲ ਵਾਸ਼ਿੰਗਟਨ ਸੰੁਦਰ ਨੂੰ ਅੱਜ ਫਾਈਨਲ ਲਈ ਕੋਲੰਬੋ ਬੁਲਾਇਆ ਗਿਆ ਹੈ। ਹਾਲਾਂਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਲਈ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ। ਜੇਕਰ ਅੱਜ ਸੁੰਦਰ ਨੂੰ ਮੌਕਾ ਮਿਲਦਾ ਹੈ ਤਾਂ ਫਿਰ ਅਕਸ਼ਰ ਪਟੇਲ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਕੁਲਦੀਪ ਯਾਦਵ ਨੇ ਵੀ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ : ਖੇਤੀ ਮੇਲਿਆਂ ਦਾ ਅਸਲ ਮਕਸਦ
ਇੱਕ ਵਾਰ ਫੇਰ ਤੋਂ ਕੁਲਦੀਪ ਯਾਦਵ ਸ੍ਰੀਲੰਕਾ ਦੇ ਬੱਲੇਬਾਜ਼ਾਂ ਲਈ ਖਤਰਾ ਬਣ ਸਕਦੇ ਹਨ। ਜੇਕਰ ਫਿਰ ਤੋਂ ਬੱਲੇਬਾਜ਼ੀ ਦੀ ਗੱਲ ਕਰੀਏ ਤਾਂ ਭਾਰਤੀ ਦੀ ਬੱਲੇਬਾਜ਼ੀ ਸ੍ਰੀਲੰਕਾ ਦੇ ਮੁਕਾਬਲੇ ਜ਼ਿਆਦਾ ਚੰਗੀ ਮੰਨੀ ਜਾ ਰਹੀ ਹੈ ਕਿਉਂਕਿ ਭਾਰਤ ਵੱਲੋਂ ਰੋਹਿਤ, ਸ਼ੁਭਮਨ ਗਿੱਲ, ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਸਾਰਿਆਂ ਵੱਲੋਂ ਚੰਗੀਆਂ ਪਾਰੀਆਂ ਵੇਖਣ ਨੂੰ ਮਿਲੀਆਂ ਹਨ ਅਤੇ ਸ੍ਰੀਲੰਕਾ ਵੱਲੋਂ ਅਜੇ ਤੱਕ ਕੋਈ ਵੀ ਬੱਲੇਬਾਜ਼ ਸੈਂਕੜਾ ਨਹੀਂ ਲਾ ਸਕਿਆ ਹੈ ਤਾਂ ਭਾਰਤ ਦਾ ਪਲੜਾ ਫਿਰ ਤੋਂ ਭਾਰੀ ਮੰਨਿਆਂ ਜਾ ਰਿਹਾ ਹੈ।