ਅਸਤੀਫ਼ੇ ਤੋਂ ਬਾਅਦ ਬੋਲੇ ਅਸ਼ੋਕ ਤੰਵਰ-ਰਾਹੁਲ ਗਾਂਧੀ ਦੇ ਲੋਕਾਂ ਖਿਲਾਫ਼ ਹੋ ਰਹੀ ਸਾਜਿਸ਼
ਸੱਚ ਕਹੂੰ ਨਿਊਜ਼/ਚੰਡੀਗੜ੍ਹ। ਹਰਿਆਣਾ ਵਿਧਾਨ ਸਭਾ ਚੋਣਾਂ ਦੇ ਭਖੇ ਹੋਏ ਰਣ ‘ਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ ਸਾਬਕਾ ਸੂਬਾ ਪ੍ਰਧਾਨ ਅਸ਼ੋਕ ਤੰਵਰ ਨੇ ਅੱਜ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੰਵਰ ਨੇ ਇੱਕ ਟਵੀਟ ‘ਚ ਇਹ ਜਾਣਕਾਰੀ ਦਿੱਤੀ ਉਨ੍ਹਾਂ ਲਿਖਿਆ, ਪਾਰਟੀ ਵਰਕਰਾਂ ਨਾਲ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਸਤੀਫ਼ੇ ਕਾਰਨ ਸਾਰੇ ਕਾਂਗਰਸੀ ਵਰਕਰਾਂ ਤੇ ਜਨਤਾ ਨੂੰ ਪਤਾ ਹੈ। Congress
ਅਸਤੀਫ਼ੇ ਤੋਂ ਬਾਅਦ ਅਸ਼ੋਕ ਤੰਵਰ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਪਾਰਟੀ ‘ਚ ਉਹ ਲੋਕ ਫੈਸਲੇ ਲੈ ਰਹੇ ਹਨ, ਜੋ ਜ਼ਮੀਨ ਨਾਲ ਜੁੜੇ ਨਹੀਂ ਹਨ ਅਸ਼ੋਕ ਤੰਵਰ ਨੇ ਅੱਗੇ ਕਿਹਾ, ਜੋ ਲੋਕ ਸਿਸਟਮ ‘ਚ ਚੰਗੇ ਸਥਾਪਿਤ ਹਨ, ਉਹ ਵਧੀਆ ਲੋਕਾਂ ਦਾ ਦੋਹਨ ਕਰਦੇ ਹਨ ਉਹ ਏਸੀ ਕਮਰਿਆਂ ‘ਚ ਬੈਠਦੇ ਹਨ, ਵਿਦੇਸ਼ ਦੌਰਿਆਂ ‘ਤੇ ਜਾਂਦੇ ਹਨ ਤੇ ਪੰਜ ਸਾਲ ਪੈਸੇ ਕਮਾਉਂਦੇ ਹਨ ਚੋਣਾਂ ਤੋਂ ਠੀਕ ਪਹਿਲਾਂ ਉਹ ਇੰਜ ਸਰੀਫ਼ ਬਣ ਜਾਂਦੇ ਹਨ, ਜਿਵੇਂ ਦੇਵੀ-ਦੇਵਤਾ ਹੋਣ ਪਰ ਉਨ੍ਹਾਂ ਦੇ ਕਰਮ ਦੇਵੀ-ਦੇਵਤਿਆਂ ਵਾਲੇ ਨਹੀਂ ਹਨ।Congress
ਕਰਮ ਰਾਖਸ਼ੀ ਹਨ ਅਸ਼ੋਕ ਤੰਵਰ ਨੇ ਕਿਹਾ ਕਿ ਹਰਿਆਣਾ ਕਾਂਗਰਸ ਹੁਣ ਹੁੱਡਾ ਕਾਂਗਰਸ ‘ਚ ਬਦਲ ਚੁੱਕੀ ਹੈ ਤੇ ਸੂਬੇਦੇ ਇੰਚਾਰਜ ਗੁਲਾਮ ਨਬੀ ਅਜ਼ਾਦ ਨੇ ਵੀ ਵਰਕਰਾਂ ਦੇ ਨਾਲ ਇਨਸਾਨ ਨਹੀਂ ਕੀਤਾ ਜ਼ਿਕਰਯੋਗ ਹੈ ਕਿ ਉਨ੍ਹਾਂ ਪਿਛਲੇ ਦਿਨੀਂ ਸੂਬੇ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ‘ਚ ਟਿਕਟਾਂ ਵੇਚੇ ਜਾਣ ਦਾ ਦੋਸ਼ ਲਾਇਆ ਸੀ ਅਸ਼ੋਕ ਤੰਵਰ ਆਪਣੇ ਹਮਾਇਤੀਆਂ ਲਈ 15 ਟਿਕਟਾਂ ਮੰਗ ਰਹੇ ਸਨ ਪਰ ਜਦੋਂ ਟਿਕਟਾਂ ਦਾ ਐਲਾਨ ਹੋਇਆ ਤਾਂ ਤੰਵਰ ਦੇ ਹਿੱਸੇ ‘ਚ ਇੱਕ ਵੀ ਸੀਟ ਨਹੀਂ ਆਈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।