ਰੋਹਿਤ ਦਾ ਅਨੋਖਾ ਡਬਲ, ਬਣਾਇਆ ਨਵਾਂ ਵਿਸ਼ਵ ਰਿਕਾਰਡ

Rohit's, Unique, New world Record

ਭਾਰਤ ਨੇ ਦੱਖਣੀ ਅਫਰੀਕਾ ਸਾਹਮਣੇ ਰੱਖਿਆ 395 ਦੌੜਾਂ ਦਾ ਟੀਚਾ, ਰੋਹਿਤ ਨੇ ਸਿੱਧੂ ਅਤੇ ਅਕਰਮ ਦਾ ਰਿਕਾਰਡ ਵੀ ਤੋੜਿਆ

ਏਜੰਸੀ /ਵਿਸ਼ਾਖਾਪਟਨਮ। ਹਿੱਟਮੈਨ ਨਾਂਅ ਤੋਂ ਮਸ਼ਹੂਰ ਰੋਹਿਤ ਸ਼ਰਮਾ ਨੇ ਟੈਸਟ ਓਪਨਿੰਗ ‘ਚ ਉਤਰਣ ਦੇ ਨਾਲ ਹੀ ਆਪਣਾ ਕਮਾਲ ਦਾ ਪ੍ਰਦਰਨ ਜਾਰੀ ਰੱਖਦਿਆਂ ਦੂਜੀ ਪਾਰੀ ‘ਚ 127 ਦੌੜਾਂ ਬਣਾ ਕੇ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਰੋਹਿਤ ਨੇ ਪਹਿਲੀ ਪਾਰੀ ‘ਚ 176 ਦੌੜਾਂ ਬਣਾਈਆਂ ਸਨ ਰੋਹਿਤ ਦੇ ਇਸ ਅਨੋਖੇ ਡਬਲ ਨਾਲ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੈਸਟ ਦੇ ਚੌਥੇ ਦਿਨ ਸ਼ਨਿੱਚਰਵਾਰ ਨੂੰ ਆਪਣੀ ਦੂਜੀ ਪਾਰੀ ਚਾਰ ਵਿਕਟਾਂ ‘ਤੇ 323 ਦੌੜਾਂ ‘ਤੇ ਐਲਾਨ ਕਰਕੇ ਮਹਿਮਾਨ ਟੀਮ ਸਾਹਮਣੇ 395 ਦੌੜਾਂ ਦਾ ਬੇਹੱਦ ਮੁਸ਼ਕਲ ਟੀਚਾ ਰੱਖਿਆ ਰੋਹਿਤ ਦਾ ਇਹ ਪੰਜਵਾਂ ਸੈਂਕੜਾ ਹੈ ਉਨ੍ਹਾਂ ਨੇ ਚੇਤੇਸ਼ਵਰ ਪੁਜਾਰਾ (81) ਨਾਲ ਦੂਜੀ ਵਿਕਟ ਲਈ 169 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕੀਤੀ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਮਅੰਕ ਅਗਰਵਾਲ ਦੂਜੀ ਪਾਰੀ ‘ਚ ਸੱਤ ਦੌੜਾਂ ਬਣਾ ਕੇ ਆਊਟ ਹੋਏ ਰਵਿੰਦਰ ਜਡੇਜਾ ਨੇ ਤੇਜ਼ੀ ਨਾਲ 40 ਦੌੜਾਂ ਬਣਾਈਆਂ ਜਦੋਂਕਿ ਕਪਤਾਨ ਵਿਰਾਟ ਕੋਹਲੀ ਨੇ ਨਾਬਾਦ 31 ਅਤੇ ਅਜਿੰਕਿਆ ਰਹਾਣੇ ਨੇ ਨਾਬਾਦ 27 ਦੌੜਾਂ ਬਣਾਈਆਂ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਨੇ ਸਟੰਪ ਤੱਕ ਇੱਕ ਵਿਕਟ ਗਵਾ ਕੇ 11 ਦੌੜਾਂ ਬਣ ਲਈਆਂ ਹਨ ਅਤੇ ਉਸ ਨੂੰ ਹਾਲੇ ਜਿੱਤ ਲਈ 384 ਦੌੜਾਂ ਦੀ ਜ਼ਰੂਰਤ ਹੈ ।

ਐਡਨ ਮਾਰਕ੍ਰਮ ਅਤੇ ਥਿਊਨਿਸ ਬਰੂਨ ਪੰਜ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਹਨ ਪਹਿਲੀ ਪਾਰੀ ‘ਚ 160 ਦੌੜਾਂ ਬਣਾਉਣ ਵਾਲੇ ਡੀਨ ਐਲਗਰ ਦੂਜੀ ਪਾਰੀ ‘ਚ ੋ ਦੌੜਾਂ ਬਣਾ ਕੇ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਦੀ ਗੇਂਦ ‘ਤੇ ਲੱਤ ਅੜਿੱਕਾ ਆਊਟ ਹੋ ਗਏ ਮੈਚ ਦਾ ਚੌਥਾ ਦਿਨ ਪੂਰੀ ਤਰ੍ਹਾਂ ਰੋਹਿਤ ਦੇ ਨਾਂਅ ਰਿਹਾ ਰੋਹਿਤ ਨੇ ਪਹਿਲੀ ਵਾਰ ਟੈਸਟ ਓਪਨਿੰਗ ਕਰਦਿਆਂ ਰਿਕਾਡਰ ਬੁੱਕ ਨੂੰ ਕਈ ਵਾਰ ਢੇਰ ਕੀਤਾ ਅਤੇ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਰੋਹਿਤ ਟੈਸਟ ਕ੍ਰਿਕਟ ‘ਚ ਸਲਾਮੀ ਬੱਲੇਬਾਜ਼ ਦੇ ਰੂਪ ‘ਚ ਆਪਣੇ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ‘ਚ ਸੈਂਕੜਾ ਲਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ ਟੈਸਟ ਕ੍ਰਿਕਟ ਦੇ 142 ਸਾਲ ਦੇ ਇਤਿਹਾਸ ‘ਚ ਰੋਹਿਤ ਇਹ ਕਾਰਨਾਮਾ ਕਰਨ ਵਾਲੇ ਇਕਲੌਤੇ ਬੱਲੇਬਾਜ਼ ਹਨ ਰੋਹਿਤ ਇਸ ਤਰ੍ਹਾਂ ਲਗਾਤਾਰ ਸੱਤ ਪਾਰੀਆਂ ‘ਚ 50 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤ ਦੇ ਪਹਿਲੇ ਬੱਲੇਬਾਜ਼ ਬਣ ਗਏ ਹਨ ਰੋਹਿਤ ਬਤੌਰ ਓਪਨਰ ਪਹਿਲੇ ਟੇਸਟ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ।

ਰੋਹਿਤ ਨੇ ਇਸ ਮਾਮਲੇ ‘ਚ ਦੱਖਣੀ ਅਫਰੀਕਾ ਲਈ ਕੇਪਲਰ ਵੇਸੇਲਸ ਨੂੰ ਪਿੱਛੇ ਛੱਡ ਦਿੱਤਾ ਹੈ ਕੇਪਲਰ ਨੇ ਪਹਿਲੇ ਟੈਸਟ ਮੈਚ ‘ਚ ਬਤੌਰ ਓਪਨਰ 208 ਦੌੜਾਂ ਬਣਾਈਆਂ ਸਨ ਜਦੋਂਕਿ ਰੋਹਿਤ ਨੇ 303 ਦੌੜਾਂ ਬਣਾ ਦਿੱਤੀਆਂ ਹਨ ਹਿੱਟਮੈਨ ਰੋਹਿਤ ਇੱਕ ਟੈਸਟ ਦੀਆਂ ਦੋਵਾਂ ਪਾਰੀਆਂ ‘ਚ ਸੈਂਕੜਾ ਲਾਉਣ ਵਾਲੇ ਛੇਵੇਂ ਭਾਰਤੀ ਬੱਲੇਬਾਜ਼ ਬਣ ਗਏ ਹਲ 41 ਸਾਲ ਬਾਅਦ ਕਿਸੇ ਭਾਰਤੀ ਸਲਾਮੀ ਬੱਲੇਬਾਜ਼ ਨੇ ਟੈਸਟ ‘ਚ ਦੋਵਾਂ ਪਾਰੀਆਂ ‘ਚ ਸੈਂਕੜੇ ਲਾਏ ਹਨ ਰੋਹਿਤ ਤੋਂ ਪਹਿਲਾਂ ਸੁਨੀਲ ਗਵਾਸਕਰ ਨੇ 1978 ‘ਚ ਪਾਕਿਸਤਾਨ ਖਿਲਾਫ ਟੈਸਟ ਮੈਚ ‘ਚ ਦੋਵਾਂ ਪਾਰੀਆਂ ‘ਚ ਸੈਂਕੜਾ ਲਾਇਆ ਸੀ ਰੋਹਿਤ ਇਸ ਮੈਚ ‘ਚ 13 ਛੱਕੇ ਲਾ ਕੇ ਇੱਕ ਟੈਸਟ ‘ਚ ਸਭ ਤੋਂ ਜ਼ਿਆਦਾ ਛੱਕੇ ਮਾਰਨ ਵਾਲੇ ਭਾਰਤੀ ਬੱਲੇਬਾਜ਼ ਬਣ ਚੁੱਕੇ ਹਨ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੇ ਰਿਕਾਰਡ ਨੂੰ ਤੋੜਿਆ ਹੈ ਰੋਹਿਤ ਨੂੰ ਲੈਫਟ ਆਰਮ ਸਪਿੱਨਰ ਕੇਸ਼ ਮਹਾਰਾਜ ਨੇ ਪਹਿਲੀ ਪਾਰੀ ਵਾਂਗ ਵਿਕਟਕੀਪਰ ਕਵਿੰਟਨ ਡੀ ਕਾਕ ਹੱਥੋਂ ਸਟੰਪ ਕਰਵਾਇਆ ਦਿਲਚਸਪ ਗੱਲ ਹੈ ਕਿ ਇਸ ਟੈਸਟ ਤੋਂ ਪਹਿਲਾਂ ਰੋਹਿਤ ਕਦੇ ਸਟੰਪ ਨਹੀਂ ਹੋਏ ਸਨ ਅਤੇ ਹੁਣ ਦੋਵਾਂ ਪਾਰੀਆਂ ‘ਚ ਇਸੇ ਤਰ੍ਹਾਂ ਪਵੇਲੀਅਨ ਪਰਤੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।