ਆਖਿਰੀ ਦਿਨ ਇੰਗਲੈਂਡ ਜਿੱਤ ਤੋਂ 128 ਦੌੜਾਂ ਦੂਰ ਸੀ | Ashes Series
ਲੰਡਨ (ਏਜੰਸੀ)। ਏਸ਼ੇਜ (Ashes Series) ਲੜੀ ਦਾ ਦੂਜਾ ਟੈਸਟ ਮੈਚ ਇੰਗਲੈਂਡ ਦੇ ਲੰਡਨ ਮੈਦਾਨ ’ਤੇ ਖੇਡਿਆ ਗਿਆ। ਜਿੱਥੇ ਅਸਟਰੇਲੀਆ ਨੇ ਇੰਗਲੈਂਡ ਨੂੰ 43 ਦੌੜਾਂ ਨਾਲ ਹਰਾ ਦਿੱਤਾ, ਆਖਿਰੀ ਦਿਨ ਇੰਗਲੈਂਡ ਨੂੰ ਜਿੱਤ ਲਈ 128 ਦੌੜਾਂ ਦੀ ਜ਼ਰੂਰਤ ਸੀ ਅਤੇ 4 ਵਿਕਟਾਂ ਬਾਕੀ ਸਨ। ਸੋਮਵਾਰ ਨੂੰ ਪਹਿਲੇ ਸੈਸ਼ਨ ’ਚ 371 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅੰਗਰੇਜਾਂ ਦੀ ਟੀਮ ਨੇ 6 ਵਿਕਟਾਂ ’ਤੇ 243 ਦੌੜਾਂ ਬਣਾਈਆਂ ਸਨ।
ਕਪਤਾਨ ਬੇਨ ਸਟੋਕਸ (108) ਸੈਂਕੜਾ ਬਣਾਉਣ ਤੋਂ ਬਾਅਦ ਨਾਬਾਦ ਸਨ, ਜਦਕਿ ਸਟੂਅਰਟ ਬ੍ਰਾਡ (1 ਦੌੜਾਂ) ਉਸ ਦਾ ਸਾਥ ਦੇ ਰਹੇ ਸਨ। ਇੰਗਲੈਂਡ ਨੇ 114/4 ਦੇ ਸਕੋਰ ਨਾਲ ਦੂਜੀ ਪਾਰੀ ਨੂੰ ਅੱਗੇ ਵਧਾਇਆ ਸੀ। ਅਸਟਰੇਲੀਆ ਨੇ ਪਹਿਲੀ ਪਾਰੀ ’ਚ 416 ਦੌੜਾਂ ਬਣਾਈਆਂ ਸਨ ਅਤੇ ਇੰਗਲੈਂਡ ਪਹਿਲੀ ਪਾਰੀ ’ਚ 325 ਦੋੜਾਂ ਬਣਾ ਕੇ ਆਲਆਉਟ ਹੋ ਗਿਆ ਸੀ। ਜਿਸ ਤੋਂ ਬਾਅਦ ਅਸਟਰੇਲੀਆ ਨੇ ਦੂਜੀ ਪਾਰੀ 279 ਦੌੜਾਂ ਬਣਾ ਕੇ ਐਲਾਨ ਦਿੱਤੀ ਸੀ ਅਤੇ ਇੰਗਲੈਂਡ ਨੂੰ ਜਿੱਤ ਲਈ 371 ਦੌੜਾਂ ਦਾ ਟੀਚਾ ਦਿੱਤਾ ਸੀ। ਲੜੀ ਦਾ ਤੀਜਾ ਮੁਕਾਬਲਾ 6 ਜੁਲਾਈ ਤੋਂ ਹੇਡਿੰਗਲੇ ਮੈਦਾਨ ’ਤੇ ਖੇਡਿਆ ਜਾਵੇਗਾ।
ਡਕੇਟ 83 ਦੌੜਾਂ ਬਣਾ ਕੇ ਹੋਏ ਆਊਟ | Ashes Series
ਸਲਾਮੀ ਬੱਲੇਬਾਜ ਬੇਨ ਡਕੇਟ ਨੇ ਆਪਣੀ ਪਾਰੀ ਨੂੰ 50 ਦੌੜਾਂ ਤੋਂ ਪਾਰ ਕਰ ਲਿਆ। ਉਹ 83 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੂੰ ਜੋਸ ਹੇਜਲਵੁੱਡ ਨੇ ਐਲੇਕਸ ਕੈਰੀ ਹੱਥੋਂ ਕੈਚ ਕਰਾਇਆ। ਇਸ ਦੇ ਨਾਲ ਹੀ 29 ਦੌੜਾਂ ਦੇ ਨਿੱਜੀ ਸਕੋਰ ਨਾਲ ਖੇਡਣ ਆਏ ਕਪਤਾਨ ਬੇਨ ਸਟੋਕਸ ਨੇ ਸੈਂਕੜਾ ਪੂਰਾ ਕਰ ਲਿਆ ਹੈ। ਉਹ ਪਹਿਲੇ ਸੈਸ਼ਨ ਤੋਂ ਬਾਅਦ ਕੁਝ ਦੌੜਾਂ ਬਣਾ ਕੇ ਨਾਬਾਦ ਪਰਤੇ। ਵਿਕਟਕੀਪਰ ਜੌਨੀ ਬੇਅਰਸਟੋ 10 ਦੌੜਾਂ ਦਾ ਹੀ ਯੋਗਦਾਨ ਦੇ ਸਕੇ। ਉਨ੍ਹਾਂ ਨੂੰ ਵਿਕਟਕੀਪਰ ਐਲੇਕਸ ਕੈਰੀ ਨੇ ਰਨ ਆਊਟ ਕੀਤਾ।
ਅਸਟਰੇਲੀਆ ਨੇ ਦਿੱਤਾ ਹੈ 371 ਦੌੜਾਂ ਦਾ ਟੀਚਾ | Ashes Series
ਚੌਥੇ ਦਿਨ ਅਸਟਰੇਲੀਆ ਨੇ ਇੰਗਲੈਂਡ ਨੂੰ ਜਿੱਤ ਲਈ 371 ਦੌੜਾਂ ਦਾ ਟੀਚਾ ਦਿੱਤਾ। ਅਸਟਰੇਲੀਆ ਦੀ ਦੂਜੀ ਪਾਰੀ 279 ਦੌੜਾਂ ’ਤੇ ਸਮਾਪਤ ਹੋ ਗਈ। ਕੰਗਾਰੂਆਂ ਨੇ ਪਹਿਲੀ ਪਾਰੀ ’ਚ 416 ਅਤੇ ਇੰਗਲੈਂਡ ਨੇ 325 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਅਸਟਰੇਲੀਆ ਨੂੰ ਪਹਿਲੀ ਪਾਰੀ ’ਚ 91 ਦੌੜਾਂ ਦੀ ਲੀੜ ਮਿਲ ਗਈ ਸੀ।














