ਭਾਖੜਾ ਡੈਮ ਤੋਂ ਪਾਣੀ ਦਾ ਛੱਡਿਆ ਜਾਣਾ ਜਾਰੀ, ਹੜ੍ਹ ਪੀੜਤ ਪ੍ਰੇਸ਼ਾਨ | Bhakra Dam
ਮੱਤੇਵਾੜਾ (ਰਾਮ ਗੋਪਾਲ ਰਾਏਕੋਟੀ)। ਮਾਛੀਵਾੜਾ ਖੇਤਰ ‘ਚ ਮੱਤੇਵਾੜਾ ਕੰਪਲੈਕਸ ਨੇੜੇ ਸਤਲੁਜ ਦਰਿਆ ਦੇ ਬੰਨ ‘ਤੇ ਪਾਣੀ ਦਾ ਖਤਰਾ ਅਜੇ ਜਿਉਂ ਦਾ ਤਿਉਂ ਬਣਿਆ ਹੋਇਆ ਹੈ, ਸਤਲੁਜ ਦਰਿਆ ‘ਚ ਆ ਰਿਹਾ ਪਾਣੀ ਪਿੰਡ ਗੜੀ ਫਾਜ਼ਲ ਨਾਲ ਲੱਗਦੇ ਇਸ ਖੇਤਰ ਦੇ ਬੰਨ ਨੂੰ ਤੇਜੀ ਨਾਲ ਖੋਰਾ ਲਗਾ ਰਿਹਾ ਹੈ। ਜਿੱਥੋਂ ਵੀ ਬੰਨ ਕਮਜੋਰ ਪੈਂਦਾ ਹੈ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਸਿੰਘ ਗਰੀਨ ਐਸ ਵੈਲਫੇਅਰ ਫੋਰਸ ਦੇ ਮੈਂਬਰ ਸਥਾਨਕ ਲੋਕਾਂ ਨਾਲ ਰਲ ਬੰਨ ‘ਤੇ ਦਰਖਤ ਕੱਟ ਕੇ ਤੇ ਮਿੱਟੀ ਨਾਲ ਭਰੀਆਂ ਬੋਰੀਆਂ ਸੁੱਟ ਕੇ ਬੰਨ ਨੂੰ ਮਜਬੂਤ ਕਰਦੇ ਹਨ ਤੇ ਪਾਣੀ ਹੋਰ ਪਾਸੇ ਖਾਰ ਪਾਉਣੀ ਸ਼ੁਰੂ ਕਰ ਦਿੰਦਾ ਹੈ। ਡੇਰਾ ਪ੍ਰੇਮੀ ਇਸ ਬੰਨ ਦੀ ਰਾਖੀ ਲਈ ਪਿਛਲੇ 48 ਘੰਟੇ ਤੋਂ ਇਸ ਬੰਨ ‘ਤੇ ਡਟੇ ਹੋਏ ਹਨ। 45 ਮੈਂਬਰ ਸੰਦੀਪ ਇੰਸਾਂ, 45 ਮੈਂਬਰ ਜਸਬੀਰ ਇੰਸਾਂ। (Bhakra Dam)
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ ਇਨ੍ਹਾਂ ਲੋਕਾਂ ਦਾ ਬਣੇਗਾ ਆਯੂਸ਼ਮਾਨ ਕਾਰਡ, ਜਲਦੀ ਦੇਖੋ
45 ਮੈਂਬਰ ਜਗਦੀਸ਼ ਇੰਸਾਂ, ਗਰੀਨ ਐਸ ਜਿੰਮੇਵਾਰ ਸੋਨੂੰ ਇੰਸਾਂ, ਲੁਧਿਆਣਾ ਬਲਾਕ ਜਿੰਮੇਵਾਰ ਸ਼ੰਟਾਂ ਇਸਾਂ, ਕ੍ਰਿਸ਼ਨ ਇੰਸਾਂ, ਰੌਕੀ ਇੰਸਾਂ, ਕਮਲ ਇੰਸਾਂ ਮਲੌਦ, ਸੋਹਨ ਲਾਲ ਇੰਸਾਂ ਦੌਰਾਹਾ, ਕਰਮ ਸਿੰਘ ਇੰਸਾਂ, ਰਾਏਕੋਟ ਤੋਂ ਸੇਵਕ ਇੰਸਾਂ ਬਿੰਜਲ ਤੇ ਦਵਿੰਦਰ ਇੰਸਾਂ ਹੋਰ ਪ੍ਰੇਮੀਆਂ ਨਾਲ ਬੰਨ ‘ਤੇ ਡਟੇ ਹੋਏ ਸਨ। ਅੱਜ ਬਲਾਕ ਲੁਧਿਆਣਾ, ਮਾਂਗਟ, ਦੌਰਾਹਾ, ਮਲੌਦ ਤੇ ਸਰੀਂਹ ਦੇ ਸੇਵਾਦਾਰ ਬੰਨ ‘ਤੇ ਡਟੇ ਹੋਏ ਸਨ। ਅੱਜ ਰਾਤ ਨੂੰ ਰਾਏਕੋਟ, ਮਾਣੂਕੇ, ਜਗਰਾਉਂ ਤੇ ਮੁੱਲਾਂਪੁਰ ਤੋਂ ਪ੍ਰੇਮੀ ਬੰਨ ਦੀ ਰਾਖੀ ਲਈ ਜਾਣਗੇ। (Bhakra Dam)
ਪ੍ਰਸਾਸ਼ਨ ਵਲੋਂ ਬੰਨ ‘ਤੇ ਡਿਊਟੀ ਦੇ ਰਹੇ ਐਸ ਡੀ ਐਮ ਸੰਦੀਪ ਸਿੰਘ ਤੇ ਐਸ ਡੀ ਐਮ ਅਮਰਜੀਤ ਸਿੰਘ ਬੈਂਸ ਨੇ ਡੇਰਾ ਪ੍ਰੇਮੀਆਂ ਦੀ ਭਰਪੂਰ ਸ਼ਲਾਘਾ ਕੀਤੀ ਹੈ। ਇਸ ਇਲਾਕੇ ਦੇ ਲੋਕ ਵੀ ਡੇਰਾ ਪ੍ਰੇਮੀਆਂ ਦੀ ਨਿਸਵਾਰਥ ਸੇਵਾ ਤੋਂ ਬਹੁਤ ਪ੍ਰਭਾਵਿਤ ਤੇ ਖੁਸ਼ ਸਨ। ਇਲਾਕੇ ਦੇ ਲੇਕਾਂ ਜਿਹਨਾਂ ਵਿੱਚ ਜੰਗੀਰ ਸਿੰਘ, ਪ੍ਰੀਤਮ ਸਿੰਘ ਸਿੱਧੂ, ਹਰਨਾਮ ਸਿੰਘ ਆਦਿ ਸ਼ਾਮਲ ਸਨ ਨੇ ਕਿਹਾ ਕਿ ਡੇਰਾ ਪ੍ਰੇਮੀਆਂ ਨੇ ਇਕ ਬਹੁਤ ਵੱਡੇ ਇਲਾਕੇ ਨੂੰ ਪਾਣੀ ਦੀ ਮਾਰ ਤੋਂ ਬਚਾ ਲਿਆ ਹੈ ਪੰ੍ਰਤੂ ਅਜੇ ਵੀ ਖਤਰਾ ਟਲਿਆ ਨਹੀਂ ਹੈ। (Bhakra Dam)
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਭਾਖੜਾ ਬੰਨ ਦੀ ਗੋਬਿੰਦ ਸਾਗਰ ਝੀਲ ‘ਚ ਪਾਣੀ ਦਾ ਪੱਧਰ ਇਸ ਸਮੇਂ 1678 ਫੁੱਟ ਦੇ ਕਰੀਬ ਹੈ ਤੇ ਭਾਖੜਾ ਬਿਆਸ ਪ੍ਰਬੰਧਕੀ ਬੋਰੜ ਨੇ ਫੈਸਲਾ ਕੀਤਾ ਹੋਇਆ ਹੈ ਕਿ ਭਾਖੜਾ ‘ਚ ਪਾਣੀ ਦਾ ਪੱਧਰ 1675 ਫੁੱਟ ਹੋਣ ਤੱਕ ਪਾਣੀ ਛੱਡਿਆ ਜਾਂਦਾ ਰਹੇਗਾ। ਸਤਲੁਜ ‘ਚ ਪਾਣੀ ਨਾ ਘਟਣ ਕਰਕੇ ਹੜ੍ਹ ਪੀੜਤਾਂ ਨੂੰ ਅਜੇ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। (Bhakra Dam)