ਸਾਡੇ ਨਾਲ ਸ਼ਾਮਲ

Follow us

11.9 C
Chandigarh
Saturday, January 31, 2026
More
    Home Breaking News ਇਨ੍ਹੀਂ ਦਿਨੀਂ ...

    ਇਨ੍ਹੀਂ ਦਿਨੀਂ ਪੰਜਾਬ ਦੌਰੇ ’ਤੇ ਰਹਿਣਗੇ ਅਰਵਿੰਦ ਕੇਜਰੀਵਾਲ, ਪੜ੍ਹੋ ਪੂਰੀ ਖਬਰ

    Arvind Kejriwal

    2 ਦਿਨ ਲਗਾਤਾਰ ਕਰਨਗੇ ਰੈਲੀਆਂ | Arvind Kejriwal

    • ਖੰਨਾ ’ਚ 10 ਫਰਵਰੀ ਨੂੰ ਸ਼ੁਰੂ ਹੋਵੇਗੀ ਘਰ-ਘਰ ਰਾਸ਼ਨ ਸਕੀਮ ਦੀ ਕਰਨਗੇ ਸ਼ੁਰੂਆਤ
    • ਗੋਇੰਦਵਾਲ ਵਿਖੇ 11 ਫਰਵਰੀ ਨੂੰ ਥਰਮਲ ਪਲਾਂਟ ਦਾ ਕੀਤਾ ਜਾਵੇਗਾ ਉਦਘਾਟਨ
    • 10 ਅਤੇ 11 ਫਰਵਰੀ ਨੂੰ ਦੋਵਾਂ ਥਾਈਂ ਕੀਤੀ ਜਾਵੇਗੀ ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ ਰੈਲੀ

    ਚੰਡੀਗੜ੍ਹ (ਅਸ਼ਵਨੀ ਚਾਵਲਾ)। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 2 ਦਿਨਾਂ ਦੇ ਪੰਜਾਬ ਦੌਰੇ ’ਤੇ ਆ ਰਹੇ ਹਨ। ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10 ਅਤੇ 11 ਫਰਵਰੀ ਨੂੰ ਲਗਾਤਾਰ ਦੋ ਦਿਨ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ ਤਾਂ ਉਥੇ ਹੀ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਗੋਇੰਦਵਾਲ ਥਰਮਲ ਪਲਾਂਟ ਦਾ ਉਦਘਾਟਨ ਵੀ ਕੀਤਾ ਜਾਵੇਗਾ। ਅਰਵਿੰਦ ਕੇਜਰੀਵਾਲ ਇਨ੍ਹਾਂ ਦੋਵਾਂ ਅਹਿਮ ਮੌਕਿਆਂ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਹੀ ਸਟੇਜ ’ਤੇ ਹਾਜ਼ਰ ਰਹਿਣਗੇ। (Arvind Kejriwal)

    ਕੈਬਨਿਟ ਮੰਤਰੀ ਵੱਲੋਂ ਅੱਤਵਾਦੀ ਹਮਲੇ ’ਚ ਮਾਰੇ ਗਏ ਨੌਜਵਾਨਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ

    ਜਾਣਕਾਰੀ ਅਨੁਸਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬੀਤੇ ਮਹੀਨੇ ਜਨਵਰੀ ਵਿੱਚ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਖਰੀਦਿਆ ਗਿਆ ਸੀ ਦੱਸਣਯੋਗ ਹੈ ਕਿ ਪਹਿਲੀ ਵਾਰ ਕਿਸੇ ਸੂਬਾ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦਣ ਵਰਗਾ ਕੰਮ ਕੀਤਾ ਗਿਆ ਸੀ। ਬੀਤੇ ਡੇਢ ਮਹੀਨੇ ਵਿੱਚ ਇਸ ਥਰਮਲਾ ਪਲਾਂਟ ਨੂੰ ਟੇਕਓਵਰ ਕਰਨ ਦੀ ਸਾਰੀ ਪ੍ਰਕਿਰਿਆ ਮੁਕੰਮਲ ਕਰਨ ਤੋਂ ਬਾਅਦ 11 ਫਰਵਰੀ ਨੂੰ ਇਸ ਦਾ ਉਦਘਾਟਨ ਵੀ ਤੈਅ ਕਰ ਦਿੱਤਾ ਗਿਆ ਹੈ। ਇਸ ਉਦਘਾਟਨ ਮੌਕੇ ਅਰਵਿੰਦ ਕੇਜਰੀਵਾਲ ਮੌਜ਼ੂਦ ਰਹਿਣਗੇ ਅਤੇ ਖਡੂਰ ਸਾਹਿਬ ਵਿਖੇ ਵੱਡੀ ਰੈਲੀ ਕੀਤੀ ਜਾਵੇਗੀ। (Arvind Kejriwal)

    ਇਸ ਤੋਂ ਇੱਕ ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਖੰਨਾ ਵਿਖੇ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਵੱਡੀ ਰੈਲੀ ਕੀਤੀ ਜਾਵਗੀ। ਪੰਜਾਬ ਸਰਕਾਰ ਵੱਲੋਂ 34 ਲੱਖ ਤੋਂ ਜ਼ਿਆਦਾ ਲਾਭਪਾਤਰੀਆਂ ਦੇ ਘਰ ਵਿੱਚ ਹੀ ਰਾਸ਼ਨ ਭੇਜਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਹਰ ਲਾਭਪਾਤਰੀ ਨੂੰ ਖ਼ੁਦ ਜਾ ਕੇ ਡਿਪੂ ਤੋਂ ਹੀ ਰਾਸ਼ਨ ਲੈਣਾ ਪੈਂਦਾ ਸੀ। ਪੰਜਾਬ ਸਰਕਾਰ ਹਰ ਲਾਭਪਾਤਰੀ ਨੂੰ ਇਸ ਸਕੀਮ ਵਿੱਚ ਇੱਕ ਆਫ਼ਰ ਵੀ ਦੇਵੇਗੀ, ਜਿਸ ਦੇ ਤਹਿਤ ਕੋਈ ਵੀ ਲਾਭਪਾਤਰੀ ਕਣਕ ਜਾਂ ਫਿਰ ਆਟਾ ਦੋਵਾਂ ਵਿੱਚੋਂ ਇੱਕ ਚੀਜ਼ ਲੈ ਸਕੇਗਾ। ਹਰ ਲਾਭਪਾਤਰੀ ਨੂੰ ਦੋਵਾਂ ਵਿੱਚੋਂ ਇੱਕ ਨੂੰ ਹੀ ਚੁਣਨਾ ਪਵੇੇਗਾ ਅਤੇ ਉਸ ਅਨੁਸਾਰ ਹੀ ਉਨ੍ਹਾਂ ਦੇ ਘਰ ਖ਼ੁਦ ਸਰਕਾਰ ਕਣਕ ਜਾਂ ਫਿਰ ਆਟਾ ਪਹੁੰਚਾਵੇਗੀ। (Arvind Kejriwal)

    LEAVE A REPLY

    Please enter your comment!
    Please enter your name here