ਜੇਪੀ ਨੱਢਾ ਦਾ ਕੇਜ਼ਰੀਵਾਲ ‘ਤੇ ਟਵੀਟ ਰਹੀਂ ਵਾਰ

ਕਿਹਾ, ਵੋਟ ਬੈਂਕ ਲਈ ਦੇਸ਼ਧ੍ਰੋਹੀਆਂ ਦਾ ਦੇ ਰਹੇ ਹਨ ਸਾਥ

ਨਵੀਂ ਦਿੱਲੀ (ਏਜੰਸੀ)। ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜਗਤ ਪ੍ਰਸਾਦ ਨੱਢਾ (ਜੇ.ਪੀ.ਨੱਢਾ) ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ Arvind Kejriwal ‘ਤੇ ‘ਟੁੱਕੜੇ-ਟੁੱਕੜੇ ਗੈਂਗ’ ਦਾ ਸਮਰਥਕ ਹੋਣ ਅਤੇ ਵੋਟ ਬੈਂਕ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਨੱਢਾ ਨੇ ਟਵੀਟ ‘ਚ ਜੇ.ਐੱਨ.ਯੂ. ‘ਚ ਦੇਸ਼ ਵਿਰੋਧੀ ਨਾਅਰੇ ਲਗਾਉਣ ਵਾਲਿਆਂ ‘ਤੇ ਚਾਰਜਸ਼ੀਟ ਫਾਈਲ ਕਰਨ ਦੀ ਮਨਜ਼ੂਰੀ ਨਹੀਂ ਦੇਣ ‘ਤੇ ਸਵਾਲ ਚੁੱਕਿਆ। ਨੱਢਾ ਨੇ ਟਵੀਟ ‘ਚ ਕਨ੍ਹਈਆ ਕੁਮਾਰ, ਉਮਰ ਖਾਲਿਦ ਦੇ ਬਹਾਨੇ ਕੇਜਰੀਵਾਲ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ, ‘ਕਨ੍ਹਈਆ ਕੁਮਾਰ, ਉਮਰ ਖਾਲਿਦ ਅਤੇ ਕੁਝ ਹੋਰ ਭਾਰਤ ਵਿਰੋਧੀ ਤਾਕਤਾਂ ਨੇ ਦੇਸ਼ ਵਿਰੋਧੀ ‘ਭਾਰਤ ਤੇਰੇ ਟੁੱਕੜੇ ਹੋਣਗੇ’ ਵਰਗੇ ਨਾਅਰੇ ਲਾਏ। ਇਹ ਲੋਕ ਦੇਸ਼ ਦੀ ਅਖੰਡਤਾ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇ ਰਹੇ ਸਨ। ਕਾਨੂੰਨੀ ਸੰਸਥਾਵਾਂ ਨੇ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਚਾਰਜਸ਼ੀਟ ਫਾਈਲ ਕਰਨ ਲਈ ਤਿਆਰ ਸਨ’।

ਭਾਜਪਾ ਪ੍ਰਧਾਨ ਨੇ ਦਿੱਲੀ ਸਰਕਾਰ ਦੇ ਚਾਰਜਸ਼ੀਟ ਫਾਈਲ ਕਰਨ ਦੀ ਮਨਜ਼ੂਰੀ ਨਾ ਦੇਣ ‘ਤੇ ਸਵਾਲ ਚੁੱਕੇ। ਉਨ੍ਹਾਂ ਨੇ ਕਿਹਾ ਕਿ ਜਾਂਚ ਏਜੰਸੀਆਂ ਨੇ ਟੁਕੜੇ-ਟੁਕੜੇ ਗੈਂਗ ‘ਤੇ ਕਾਰਵਾਈ ਲਈ ਕੇਜਰੀਵਾਲ ਤੋਂ ਮਨਜ਼ੂਰੀ ਮੰਗੀ ਪਰ ਇੱਕ ਸਾਲ ਬਾਅਦ ਵੀ ਕੱਲ ਤੱਕ ਇਹ ਮਨਜ਼ੂਰੀ ਨਹੀਂ ਦਿੱਤੀ ਗਈ।

  • ਕੇਜਰੀਵਾਲ ਨੂੰ ਦਿੱਲੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਜੋ ਲੋਕ ਭਾਰਤ ਨੂੰ ਤੋੜਨਾ ਚਾਹੁੰਦੇ ਹਨ।
  • ਕੇਜਰੀਵਾਲ ਉਨ੍ਹਾਂ ਦਾ ਸਮਰਥਨ ਕਿਉਂ ਕਰ ਰਹੇ ਹਨ।
  • ਅਜਿਹਾ ਇਸ ਲਈ ਹੈ, ਕਿਉਂਕਿ ਦੇਸ਼ ਵਿਰੋਧੀ ਤਾਕਤਾਂ ‘ਤੇ ਕਾਰਵਾਈ ਉਨ੍ਹਾਂ ਦੇ ਵੋਟ ਬੈਂਕ ਨੂੰ ਪ੍ਰਭਾਵਿਤ ਕਰੇਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here