ਕੋਰੋਨਾ ਦੌਰ ’ਚ ਖੁਦ ਦੇ ਸਰੀਰ ’ਤੇ ਵੈਕਸੀਨ ਦੇ ਟਰਾਇਲ ਲਈ ਆਏ ਸਨ ਸਭ ਤੋਂ ਅੱਗੇ, ਅਰੁਣ ਇੰਸਾਂ ਨੂੰ ਮਿਲਿਆ ਬੈਸਟ ਹਿਊਮਨ ਬੀਇੰਗ ਐਵਾਰਡ

arun

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਨੂੰ ਦਿੱਤਾ ਸਿਹਰਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਅਤੇ ਦੇਸ਼ ਦੀ ਸੇਵਾ ‘ਚ ਹਮੇਸ਼ਾ ਅੱਗੇ ਰਹਿੰਦੇ ਹਨ। ਇਸੇ ਲੜੀ ਤਹਿਤ ਕੋਰੋਨਾ ਦੇ ਭਿਆਨਕ ਦੌਰ ‘ਚ ਵੈਕਸੀਨ ਦੇ ਟਰਾਇਲ ਲਈ ਅੱਗੇ ਆਏ ਅੰਬਾਲਾ ਨਿਵਾਸੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਰੁਣ ਇੰਸਾਂ ਨੂੰ ਵੀਰਵਾਰ ਨੂੰ ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ ਫਿਲਮਸ ਆਰਗੇਨਾਈਜੇਸ਼ਨ ਵੱਲੋਂ ਬੈਸਟ ਆਈਕਨ ਬੀਇੰਗ 2022 ਐਵਾਰਡ (Human Being Award)ਦੇ ਕੇ ਸਨਮਾਨਿਤ ਕੀਤਾ ਗਿਆ।

ਪੀਜੀਆਈ ਰੋਹਤਕ ’ਚ ਕੋਰੋਨਾ ਵੈਕਸੀਨ ਦੇ ਤਿੰਨ ਟਰਾਇਲ ਅਰੁਣ ਇੰਸਾਂ ਦੇ ਸਰੀਰ ’ਤੇ ਕੀਤੇ ਸਨ

ਕੋਰੋਨਾ ਦੇ ਭਿਆਨਕ ਦੌਰ ’ਚ ਜਦੋਂ ਲੋਕ ਆਪਣੇ ਘਰਾਂ ’ਚੋਂ ਬਾਹਰ ਨਿਕਲਣ ਤੋਂ ਡਰ ਰਹੇ ਸਨ। ਅਜਿਹੇ ਸਮੇਂ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼ ਲਈ ਸਭ ਤੋਂ ਅੱਗੇ ਸਨ। ਜਦੋਂ ਦੇਸ਼ ’ਚ ਇਸ ਜਾਨਲੇਵਾ ਵਾਇਰਸ ਦਾ ਕੋਈ ਇਲਾਜ ਨਹੀਂ ਸੀ ਤਾਂ ਵੈਕਸੀਨ ਦੇ ਟਰਾਇਲ ਲਈ ਅੰਬਾਲਾ ਨਿਵਾਸੀ ਅਰੁਣ ਇੰਸਾਂ ਸਭ ਤੋਂ ਅੱਗੇ ਆਏ। ਇਸ ਤੋਂ ਬਾਅਦ ਪੀਜੀਆਈ ਰੋਹਤਕ ’ਚ ਕੋਰੋਨਾ ਵੈਕਸੀਨ ਦੇ ਤਿੰਨ ਟਰਾਇਲ ਉਨਾਂ ਦੇ ਸਰੀਰ ’ਤੇ ਕੀਤੇ ਗਏ, ਜੋ ਸਫਲ ਰਹੇ। ਟਰਾਇਲ ਤੋਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਦਵਾਈ ਦਾ ਕੀ ਅਸਰ ਹੋਵੇਗਾ, ਇਸ ਦੇ ਬਾਵਜ਼ੂਦ ਅਰੁਣ ਇੰਸਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਦੇਸ਼ ਹਿੱਤ ਨੂੰ ਉਪਰ ਰੱਖਿਆ।

ਕਲਿਆਣਜੀ ਜਨਾ ਯੂਥ ਫਾਊਂਡੇਸ਼ਨ, ਡੀਪੀਆਈਐਫ-ਰੋਟੀ ਤੇ ਕੱਪੜਾ ਬੈਂਕ ਤੇ ਓਟੀਟੀ ਪਲੇਟਫਾਰਮ ਕੇਜੀ ਟਾਕੀਜ ਦੇ ਸਹਿਯੋਗ ਨਾਲ 24 ਮਾਰਚ ਵੀਰਵਾਰ ਨੂੰ ਰੋਟੀ ਕੱਪੜਾ ਬੈਂਕ ਸੰਸਥਾ ਵੱਲੋਂ ਦਾਦਾ ਸਾਹਿਬ ਫਾਲਕੇ ਆਈਕਨ ਐਵਾਰਡ ਫਿਲਮ ਆਰਗੇਨਾਈਜੇਸ਼ਨ ਤਹਿਤ ਹਾਲੀਡੇ ਇਨ ਹੋਟਲ ਮਿਊਰ ਵਿਹਾਰ, ਦਿੱਲੀ ’ਚ ਸਮਾਰੋਹ ਹੋਇਆ। ਇਸ ਸਾਮਰੋਹ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਰੁਣ ਇੰਸਾਂ ਦੀ ਦੇਸ਼ ਸੇਵਾ ਨੂੰ ਵੇਖਦਿਆਂ ਉਨਾਂ ਨੂੰ ਬੈਸਟ ਆਈਕਨ ਬੀਇੰਗ 2022 ਐਵਾਰਡ ਦੇ ਕੇ ਸਨਮਾਨਿਤ ਕੀਤਾ।

ਸਨਮਾਨ ਮਿਲਣ ’ਤੇ ਡੇਰਾ ਸ਼ਰਧਾਲੂ ਅਰੁਣ ਇੰਸਾਂ ਨੇ ਕਿਹਾ ਕਿ ਇਹ ਸਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਹੀ ਸੰਭਵ ਹੋਇਆ ਹੈ, ਕਿਉਂਕਿ ਪੂਜਨੀਕ ਗੁਰੂ ਜੀ ਨੇ ਸਾਨੂੰ ਸਿਖਾਇਆ ਹੈ ਕਿ ਮਾਨਵਤਾ ਤੇ ਦੇਸ਼ ਦੀ ਸੇਵਾ ਦਾ ਕੋਈ ਵੀ ਮੌਕਾ ਮਿਲੇ ਤਾਂ ਅੱਗੇ ਵਧ ਕੇ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਅਰੁਣ ਇੰਸਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਧੰਨ ਹਨ ਸਾਡੇ ਗੁਰੂ ਜੀ, ਜਿਨ੍ਹਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸਾਡੇ ਬੱਚੇ ਦੇਸ਼ ਤੇ ਸਾਡਾ ਨਾਂਅ ਰੌਸ਼ਨ ਕਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ