ਕਲਾਕਾਰ ਦਾ ਧਰਮ ਤੇ ਸਿਆਸਤ

Religion and Politics

ਫਿਲਮੀ ਜਗਤ ਦੇ ਪ੍ਰਸਿੱਧ ਲੇਖਕ ਜਾਵੇਦ ਅਖਤਰ ਨੇ ਲਾਹੌਰ ’ਚ ਇੱਕ ਪ੍ਰੋਗਰਾਮ ਦੌਰਾਨ ਪਾਕਿਸਤਾਨ ਨੂੰ ਕਈ ਨਸੀਹਤਾਂ ਦਿੱਤੀਆਂ ਹਨ। ਉਨ੍ਹਾਂ ਬੜੀ ਦਲੇਰੀ ਪਰ ਹਲੀਮੀ ਨਾਲ ਕੌੜੀਆਂ ਹਕੀਕਤਾਂ ਦਾ ਪਾਕਿਸਤਾਨ ਨੂੰ ਅਹਿਸਾਸ ਕਰਵਾਇਆ ਹੈ। ਮੁੰਬਈ ਹਮਲੇ ਦਾ ਦਰਦ ਵੀ ਅਖਤਰ ਦੇ ਦਿਲ ’ਚ ਸੀ ਅਤੇ ਹਮਲਾਵਰਾਂ ਦਾ ਅਜੇ ਵੀ ਪਾਕਿਸਤਾਨ ’ਚ ਅਜ਼ਾਦੀ ਨਾਲ ਘੁੰਮਣਾ ਵੀ ਉਨ੍ਹਾਂ ਨੂੰ ਰੜਕਿਆ ਹੈ।

ਅਖਤਰ ਨੇ ਬੜੇ ਸਪੱਸ਼ਟ ਸ਼ਬਦਾਂ ’ਚ ਆਖਿਆ ਹੈ ਕਿ ਮੁੰਬਈ ਹਮਲੇ 26/11 ਦੇ ਦੋਸ਼ੀ ਪਾਕਿਸਤਾਨ ’ਚ ਅਜ਼ਾਦ ਘੁੰਮ ਰਹੇ ਹਨ ਤੇ ਭਾਰਤ ਨੂੰ ਇਸ ਬਾਰੇ ਸ਼ਿਕਾਇਤ ਹੋਣੀ ਜਾਇਜ਼ ਹੈ। ਸਹਿਜ ਭਰੇ ਸ਼ਬਦਾਂ ਵਿੱਚ ਹੀ ਅਖਤਰ ਨੇ ਪਾਕਿਸਤਾਨ ਦੀਆਂ ਗਲਤੀਆਂ ਨੂੰ ਬੇਪਰਦ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾ ਨੇ ਭਾਰਤ-ਪਾਕਿ ਸਬੰਧਾਂ ਦੇ ਅੱਗੇ ਨਾ ਵਧਣ ਸਬੰਧੀ ਵੀ ਪਾਕਿਸਤਾਨ ਦੇ ਹੁਕਮਰਾਨਾਂ ਤੇ ਉੱਥੋਂ ਦੇ ਕੱਟੜ ਪੰਥੀਆਂ ਵੱਲੋਂ ਬਣਾਏ ਗਏ ਮਾਹੌਲ ਦਾ ਜ਼ਿਕਰ ਬਿਨਾ ਕਿਸੇ ਦਾ ਨਾਂਅ ਲਏ ਕੀਤਾ ਹੈ। ਬਿਨਾ ਸ਼ੱਕ ਜਾਵੇਦ ਅਖਤਰ ਨੇ ਇੱਕ ਲੇਖਕ ਵਾਲੀ ਜ਼ਿੰਮੇਵਾਰੀ ਬੜੀ ਨਿਡਰਤਾ, ਸਪੱਸ਼ਟਤਾ ਤੇ ਨੇਕ ਭਾਵਨਾ ਨਾਲ ਨਿਭਾਈ ਹੈ।

Religion and Politics

ਸੱਚਾ ਲਿਖਾਰੀ ਉਹੀ ਹੰੁਦਾ ਹੈ ਜੋ ਕਿਸੇ ਵੀ ਮਾਹੌਲ ’ਚ ਸੱਚ ਨੂੰ ਕਹਿਣ ਤੋਂ ਸੰਕੋਚ ਨਾ ਕਰੇ, ਨਹੀਂ ਤਾਂ ਬਹੁਤਾ ਅਜਿਹਾ ਹੁੰਦਾ ਹੈ ਲੇਖਕ ਉਥੋਂ ਦੇ ਮਾਹੌਲ ਦੇ ਦਬਾਅ ’ਚ ਦਬ ਜਾਂਦਾ ਹੈ। ਭਾਵੇਂ ਜਾਵੇਦ ਅਖਤਰ ਨੇ ਪਾਕਿਸਤਾਨ ਦੀਆਂ ਗਲਤੀਆਂ ਬੇਪਰਦ ਕੀਤੀਆਂ ਫਿਰ ਵੀ ਉਨ੍ਹਾਂ ਦਾ ਲਹਿਜ਼ਾ ਆਪਣੇ ਆਪ ’ਚ ਇਹ ਸੁਨੇਹਾ ਦਿੰਦਾ ਹੈ ਕਿ ਦੋਵਾਂ ਮੁਲਕਾਂ ਵਿੱਚ ਚੰਗੇ ਸਬੰਧ ਬਣਨੇ ਚਾਹੀਦੇ ਹਨ। ਅਖਤਰ ਇਹ ਅਹਿਸਾਸ ਕਰਾ ਰਹੇ ਹਨ ਕਿ ਜੇਕਰ ਭਾਰਤ-ਪਾਕਿ ਸਬੰਧ ਸੁਧਰੇ ਨਹੀਂ ਤਾਂ ਇਸ ਦਾ ਦੋਸ਼ੀ ਪਾਕਿਸਤਾਨ ਹੀ ਹੈ , ਜਿੱਥੇ ਭਾਰਤ ਵਿਰੋਧੀ ਸਰਗਰਮੀਆਂ ਤੇ ਪ੍ਰਾਪੇਗੰਡਾ ਜਾਰੀ ਹੈ।

ਅਸਲ ’ਚ ਕਲਾਕਾਰ ਅਜ਼ਾਦ ਸੋਚ ਦਾ ਮਾਲਕ ਹੁੰਦਾ ਹੈ, ਉਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਕੰਮ ਕਰਨਾ ਹੁੰਦਾ ਹੈ। ਪਾਕਿਸਤਾਨ ਦੇ ਕਲਾਕਾਰ ਵੀ ਭਾਰਤ ਆਉਂਦੇ ਹਨ ਹਨ ਅਤੇ ਭਾਰਤ ਨਾਲ ਚੰਗੇ ਸਬੰਧਾਂ ਦੀ ਗੱਲ ਕਰਦੇ ਹਨ ਪਰ ਆਪਣੇ ਮੁਲਕਾਂ ਦੀਆਂ ਗਲਤ ਕਾਰਵਾਈਆਂ ਅਤੇ ਕੂੜ ਪ੍ਰਚਾਰ ਬਾਰੇ ਚੁੱਪ ਹੀ ਰਹਿੰਦੇ ਹਨ। ਅਸਲ ’ਚ ਕਲਾਕਾਰ ਦੀ ਅਵਾਜ਼ ਅਵਾਮ ਦੀ ਹੁੰਦੀ ਹੈ, ਕਲਾਕਾਰ ਬੋਲੇ ਤਾਂ ਕਰੋੜਾਂ ਲੋਕ ਉਸ ਨੂੰ ਸੁਣਦੇ ਹਨ।

ਇਸ ਗੱਲ ’ਤੇ ਵੀ ਗੌਰ ਕਰਨੀ ਬਣਦੀ ਹੈ ਕਿ ਕਲਾਕਾਰ ਨਫ਼ਰਤ ਨਹੀਂ ਪੈਂਦਾ ਕਰਦਾ ਸਗੋਂ ਭਾਈਚਾਰੇ ਅਤੇ ਅਮਨ ਵਿਰੋਧੀ ਤਾਕਤਾਂ ਦੀ ਨਿਖੇਧੀ ਕਰਕੇ ਉਸ ਨੇ ਪਿਆਰ ਦਾ ਹੀ ਸੁਨੇਹਾ ਦੇਣਾ ਹੁੰਦਾ ਹੈ। ਚੰਗਾ ਹੋਵੇ ਜੇਕਰ ਪਾਕਿਸਤਾਨ ਦੇ ਹੁਕਮਰਾਨ ਅੱਤਵਾਦ ਖਿਲਾਫ਼ ਕਾਰਵਾਈ ਕਰਨ ਦੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ। ਪਾਕਿਸਤਾਨ ਦੇ ਹੁਕਮਾਰਾਨਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਮੁਲਕ ਦੀ ਜੋ ਆਰਥਿਕ ਬਦਹਾਲੀ ਹੈ ਉਹ ਵੀ ਅੱਤਵਾਦ ਨੂੰ ਪਾਲਣ ਕਰਕੇ ਹੀ ਹੈ। ਅੱਤਵਾਦ ਪਾਲ ਕੇ ਪਾਕਿਸਤਾਨ ਅੱਗੇ ਨਹੀਂ ਵਧ ਸਕਦਾ। ਪਾਕਿਸਤਾਨ ਕਲਾਕਾਰਾਂ ਦੀ ਅਵਾਜ਼ ਨੂੰ ਸਮਝੇ ਤੇ ਕਿਉਂਕਿ ਕਲਾਕਾਰਾਂ ਦੀ ਅਵਾਜ਼ ਪਾਕਿਸਤਾਨ ਦੀ ਅਵਾਮ ਵੀ ਸੁਣਦੀ ਤੇ ਸਮਝਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ